51.6 F
New York, US
October 18, 2024
PreetNama
ਸਮਾਜ/Social

ਕੋਰੋਨਾ ਦੇ ਟੀਕੇ ਨੇ ਲਾਈ ਸੋਨੇ ਤੇ ਚਾਂਦੀ ਦੀਆਂ ਕੀਮਤਾਂ ‘ਤੇ ਬ੍ਰੇਕ, ਭਾਰੀ ਗਿਰਾਵਟ ਮਗਰੋਂ ਜਾਣੋ ਕੀਮਤਾਂ

ਮੁੰਬਈ: ਅੰਤਰਰਾਸ਼ਟਰੀ ਬਾਜ਼ਾਰ ‘ਚ ਸੋਨੇ ਦੀ ਕੀਮਤ ਰਿਕਾਰਡ ਪੱਧਰ ਤੋਂ ਹੇਠਾਂ 200 ਡਾਲਰ ਪ੍ਰਤੀ ਔਂਸ ‘ਤੇ ਆ ਗਈ ਹੈ ਤੇ ਚਾਂਦੀ ਵੀ 6 ਡਾਲਰ ਪ੍ਰਤੀ ਔਂਸ ਤੋਂ ਵੀ ਹੇਠਾਂ ਆ ਗਈ ਹੈ। ਘਰੇਲੂ ਫਿਊਚਰ ਬਾਜ਼ਾਰ ‘ਚ ਸੋਨਾ 50,000 ਰੁਪਏ ਪ੍ਰਤੀ 10 ਗ੍ਰਾਮ ਤੋਂ ਹੇਠਾਂ ਆ ਗਿਆ ਤੇ ਚਾਂਦੀ ਦੀ ਕੀਮਤ ਰਿਕਾਰਡ ਪੱਧਰ ਤੋਂ ਹੇਠਾਂ 17,000 ਰੁਪਏ ਪ੍ਰਤੀ ਕਿਲੋਗ੍ਰਾਮ ਟੁੱਟ ਗਈ ਹੈ। ਬੁੱਧਵਾਰ ਸਵੇਰੇ 10:14 ਵਜੇ ਮਲਟੀ ਕਮੋਡਿਟੀ ਐਕਸਚੇਂਜ ‘ਤੇ ਸੋਨੇ ਦਾ ਅਕਤੂਬਰ ਵਾਅਦਾ ਸਮਝੌਤਾ ਪਿਛਲੇ ਸੈਸ਼ਨ ਦੇ ਮੁਕਾਬਲੇ 1600 ਰੁਪਏ ਜਾਂ 3.08 ਪ੍ਰਤੀਸ਼ਤ ਦੀ ਗਿਰਾਵਟ ਨਾਲ 50,329 ਰੁਪਏ ਪ੍ਰਤੀ 10 ਗ੍ਰਾਮ ‘ਤੇ ਕਾਰੋਬਾਰ ਕਰ ਰਿਹਾ ਸੀ, ਜਦੋਂਕਿ ਇਸ ਤੋਂ ਪਹਿਲਾਂ ਕਾਰੋਬਾਰ ਦੌਰਾਨ ਸੋਨੇ ਦੀ ਕੀਮਤ ‘ਚ 49,955 ਰੁਪਏ ਦੀ ਗਿਰਾਵਟ ਆਈ ਸੀ।

ਉਧਰ ਐਮਸੀਐਕਸ ‘ਤੇ ਚਾਂਦੀ ਲਈ ਸਤੰਬਰ ਦੇ ਐਕਸਪਾਇਰੀ ਇਕਰਾਰਨਾਮੇ ਦੇ ਪਿਛਲੇ ਸੈਸ਼ਨ ਦੇ ਮੁਕਾਬਲੇ 5,244 ਰੁਪਏ ਜਾਂ 7.83% ਦੀ ਗਿਰਾਵਟ ਨਾਲ 61,690 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਵਪਾਰ ਕਰ ਰਿਹਾ ਸੀ। ਜਦੋਂਕਿ ਕਾਰੋਬਾਰ ਦੌਰਾਨ ਚਾਂਦੀ ਦੀ ਕੀਮਤ ‘ਚ 60,910 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਗਿਰਾਵਟ ਆਈ। ਸ਼ੁੱਕਰਵਾਰ ਨੂੰ ਐਮਸੀਐਕਸ ‘ਤੇ ਚਾਂਦੀ ਦੀ ਕੀਮਤ 77,949 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਸੀ, ਜਿਸ ਤੋਂ ਬਾਅਦ ਚਾਂਦੀ ਹੁਣ ਤੱਕ 17,000 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵੀ ਜ਼ਿਆਦਾ ਹੇਠਾਂ ਆ ਚੁੱਕੀ ਹੈ।ਇਸ ਗਿਰਾਵਟ ਦਾ ਅਹਿਮ ਕਾਰਨ ਰੂਸ ਵਲੋਂ ਕੋਰੋਨਾ ਵੈਕਸੀਨ ਤਿਆਰ ਕਰਨ ਦਾ ਦਾਅਨਵਾ ਮੰਨਿਆ ਜਾ ਰਿਹਾ ਹੈ। ਦੱਸ ਦਈਏ ਕਿ ਰੂਸ ਦਾ ਕਹਿਣਾ ਹੈ ਕਿ ਉਸ ਨੇ ਟੀਕੇ ਦਾ ਸਫਲ ਪ੍ਰੀਖਣ ਕਰ ਲਿਆ ਹੈ ਤੇ ਅਕਤੂਬਰ ‘ਚ ਇਸ ਦਾ ਸਮੂਹਕ ਟੀਕਾਕਰਨ ਸ਼ੁਰੂ ਕਰ ਲਿਆ ਜਾਏਗਾ।

Related posts

ਹਿੰਸਾ ‘ਚ ਸ਼ਾਮਲ 500 ਤੋਂ ਵੱਧ ਲੋਕ ਗ੍ਰਿਫਤਾਰ, PTI ‘ਤੇ ਬੈਨ ਲਾਉਣ ਦੀ ਕੀਤੀ ਮੰਗ

On Punjab

Joining the poll dots in Kashmir: J&K Assembly Elections 10 years after the last Assembly elections were conducted in J&K, then a state, the UT is set to witness a keen contest in the 3-phase polls | For all the noise about the new players, it’s the traditional parties that are set to dominate

On Punjab

ਜਦੋਂ ਡਾ. ਮਨਮੋਹਨ ਸਿੰਘ ਨੇ ਰਾਹੁਲ ਦੀ ਅਗਵਾਈ ’ਚ ਕੰਮ ਕਰਨ ਦੀ ਜਤਾਈ ਸੀ ਇੱਛਾ ਸਾਬਕਾ ਪ੍ਰਧਾਨ ਮੰਤਰੀ ਦੀ 11 ਸਾਲ ਪੁਰਾਣੀ ਟਵੀਟ ਹੋਈ ਵਾਇਰਲ

On Punjab