27.36 F
New York, US
February 5, 2025
PreetNama
ਸਿਹਤ/Health

ਕੋਰੋਨਾ ਦੇ ਨਾਲ ਪਾਕਿਸਤਾਨ ‘ਚ ਮਹਿੰਗਾਈ ਦੀ ਮਾਰ, 160 ਰੁਪਏ ਕਿੱਲੋ ਟਮਾਟਰ ਤੇ 600 ਰੁਪਏ ਕਿੱਲੋ ਵਿਕ ਰਿਹਾ ਅਦਰਕ

ਕੋਰੋਨਾ ਵਾਇਰਸ ਮਹਮਾਰੀ ਦਰਮਿਆਨ ਪਾਕਸਤਾਨ ਦੇ ਲੋਕ ਮਹਿੰਗਾਈ ਦੀ ਮਾਰ ਵੀ ਸਹਿ ਰਹੇ ਹਨ। ਖਾਣ-ਪੀਣ ਦੇ ਸਮਾਨ ‘ਚ ਵਾਧੇ ਦਾ ਇਹ ਆਲਮ ਹੈ ਕਿ ਕਣਕ 60 ਰੁਪਏ ਪ੍ਰਤੀ ਕਿੱਲੋ ਤਕ ਹੋ ਗਈ ਹੈ। ਦੱਸਿਆ ਜਾ ਰਿਹਾ ਕਿ ਇਮਰਾਨ ਸਰਕਾਰ ਨੇ ਜੇਕਰ ਮਹਿੰਗਾਈ ‘ਤੇ ਕਾਬੂ ਨਾ ਪਾਇਆ ਤਾ ਦਸੰਬਰ ਤਕ ਮਹਿੰਗਾਈ ਨਾਲ ਹਾਲਾਤ ਕਾਫੀ ਗੰਭੀਰ ਹੋ ਸਕਦੇ ਹਨ।

ਪਾਕਿਸਤਾਨ ‘ਚ ਸਾਗ-ਸਬਜ਼ੀਆਂ ਦੇ ਰੇਟ ਦੀ ਗੱਲ ਕਰੀਏ ਤਾਂ ਪਿਆਜ਼ 90 ਰੁਪਏ ਪ੍ਰਤੀ ਕਿਲੋ ਤੇ ਆਲੂ 75 ਰੁਪਏ ਪ੍ਰਤੀ ਕਿੱਲੋ ‘ਤੇ ਪਹੁੰਚ ਗਏ ਹਨ। ਇਸ ਤੋਂ ਇਲਾਵਾ ਟਮਾਟਰ ਦਾ ਰੰਗ ਵੀ ਪਹਿਲਾਂ ਤੋਂ ਕਾਫੀ ਲਾਲ ਹੋ ਗਿਆ ਹੈ। ਟਮਾਟਰ ਦੀ ਕੀਮਤ 160 ਰੁਪਏ ਪ੍ਰਤੀ ਕਿੱਲੋ ਤੇ ਅਦਰਕ 600 ਰੁਪਏ ਕਿੱਲੋ ਹੋ ਗਿਆ ਹੈ।

ਸਬਜ਼ੀਆਂ ਦੇ ਰੇਟ ਤਾਂ ਅਸਮਾਨੀਂ ਚੜ੍ਹੇ ਹੋਏ ਹਨ। ਮਟਰ 225 ਰੁਪਏ ਪ੍ਰਤੀ ਕਿੱਲੋ, ਖੀਰਾ 117 ਰੁਪਏ, ਭਿੰਡੀ 70 ਰੁਪਏ, ਫੁੱਲਗੋਭੀ 80 ਰੁਪਏ ‘ਚ ਵਿਕ ਰਹੀ ਹੈ। ਅਜਿਹਾ ਨਹੀਂ ਕਿ ਖਾਣ ਪੀਣ ਦੇ ਭਾਅ ਤੋਂ ਸਿਰਫ ਆਮ ਲੋਕ ਪਰੇਸ਼ਾਨ ਹਨ। ਸਗੋਂ ਵਿਕਰੇਤਾ ਵੀ ਮਹਿੰਗਾਈ ਕਾਰਨ ਰੋਂਦੇ ਨਜ਼ਰ ਆ ਰਹੇ ਹਨ। ਅਨਾਜ ਐਸੋਸੀਏਸ਼ਨ ਨੇ ਆਪਣੇ ਲਈ ਸਰਕਾਰ ਤੋਂ ਫੰਡ ਮੰਗਿਆ ਹੈ।ਪਾਕਿਸਤਾਨ ਸਰਕਾਰ ਸਥਿਤੀ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਉਸ ਦੀ ਕੋਸ਼ਿਸ਼ ਨਾਕਾਫੀ ਸਾਬਿਤ ਹੋ ਰਹੀ ਹੈ। ਇਸ ਦਰਮਿਆਨ ਉਸ ਨੇ ਰੂਸ ਤੋਂ ਕਰੀਬ ਦੋ ਲੱਖ ਮੀਟ੍ਰਿਕ ਟਨ ਕਣਕ ਮੰਗਵਾਉਣ ਦਾ ਫੈਸਲਾ ਕੀਤਾ ਹੈ। ਸਰਕਾਰ ‘ਤੇ ਕਣਕ, ਚਿਕਨ ਤੇ ਚੀਨੀ ਦਾ ਭਾਅ ਫਿਕਸ ਕਰਨ ਦਾ ਵੀ ਦਬਾਅ ਵਧ ਗਿਆ ਹੈ।

Related posts

Diet Tips : ਦਹੀਂ ਖਾਣ ਤੋਂ ਬਾਅਦ ਭੁੱਲ ਕੇ ਵੀ ਨਾ ਕਰਿਓ ਇਨ੍ਹਾਂ ਚੀਜ਼ਾਂ ਦਾ ਸੇਵਨ, ਬਣ ਜਾਂਦੀਆਂ ਹਨ ਜ਼ਹਿਰ ਬਰਾਬਰ

On Punjab

ਇਹ ਸਬਜ਼ੀ ਤੁਹਾਡਾ ਭਾਰ ਨਹੀਂ ਵਧਣ ਦੇਵੇਗੀ

On Punjab

ਹਾਈ ਅਲਰਟ : ਜੰਗਲੀ ਜੀਵਾਂ ’ਚ ਵੀ ਕੋਰੋਨਾ ਦੇ ਸੰਕ੍ਰਮਣ ਦਾ ਖ਼ਤਰਾ, ਵਾਤਾਵਰਨ ਮੰਤਰਾਲੇ ਨੇ ਜਾਰੀ ਕੀਤੀ ਐਡਵਾਈਜ਼ਰੀ

On Punjab