ਕੋਰੋਨਾ ਦੇ ਕਹਿਰ ਵਿੱਚ ਮੌਸਮ ਵਿਭਾਗ ਬਾਰਸ਼ ਦਾ ਅਲਰਟ ਜਾਰੀ ਕੀਤਾ ਹੈ। ਦੇਸ਼ ਦੇ ਕਈਂ ਹਿੱਸਿਆਂ ਵਿੱਚ ਹੁਣ ਬਾਰਸ਼ ਮੁਸੀਬਤ ਖੜ੍ਹੀ ਕਰ ਸਕਦੀ ਹੈ। ਇਹ ਵੀ ਅਹਿਮ ਹੈ ਅਗਲੇ ਦਿਨਾਂ ਦੌਰਾਨ ਆਉਣ ਵਾਲੇ ਤਿਉਹਾਰਾਂ ‘ਤੇ ਵੀ ਬਾਰਸ਼ ਦਾ ਅਸਰ ਪਏਗਾ। ਦੇਸ਼ ‘ਚ ਜਿੱਥੇ ਇੱਕ ਅਗਸਤ ਨੂੰ ਈਦ ਹੈ, ਉਧਰ ਤਿੰਨ ਅਗਸਤ ਨੂੰ ਰੱਖੜੀ ਦਾ ਤਿਉਹਾਰ ਮਨਾਇਆ ਜਾਣਾ ਹੈ।
ਮੌਸਮ ਵਿਭਾਗ ਨੇ ਬਾਰਸ਼ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ ਜੋ ਕੋਰੋਨਾ ਦੇ ਕਹਿਰ ਦੌਰਾਨ ਲੋਕਾਂ ਲਈ ਮੁਸਿਬਤ ਬਣ ਸਕਦੀ ਹੈ। ਅਜਿਹੀ ਸਥਿਤੀ ਵਿੱਚ ਲੋਕਾਂ ਨੂੰ ਮੌਸਮ ਦੇ ਖਰਾਬ ਹੋਣ ਕਾਰਨ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਏਗਾ। ਮੌਸਮ ਵਿਭਾਗ ਨੇ ਸ਼ੁੱਕਰਵਾਰ ਸਵੇਰੇ ਕਈ ਥਾਂਵਾਂ ‘ਤੇ ਭਾਰੀ ਬਾਰਸ਼ ਲਈ ਅਲਰਟ ਜਾਰੀ ਕੀਤਾ ਸੀ, ਜਿੱਥੇ ਕੁਝ ਥਾਂਵਾਂ ‘ਤੇ ਮੌਸਮ ਖ਼ਰਾਬ ਹੋ ਸਕਦਾ ਹੈ ਤੇ ਜਲਦੀ ਹੀ ਬਾਰਸ਼ ਹੋ ਸਕਦੀ ਹੈ। ਹਾਲਾਂਕਿ, ਪਿਛਲੇ ਕਈ ਦਿਨਾਂ ਤੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਮੀਂਹ ਪੈ ਰਿਹਾ ਹੈ। ਇਸ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਲਈ ਅਲਰਟ ਜਾਰੀ ਕੀਤਾ ਹੈ।
ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਟਵੀਟ ਵਿੱਚ ਕਿਹਾ ਗਿਆ ਕਿ ਦਿੱਲੀ, ਨੋਇਡਾ, ਗ੍ਰੇਟਰ ਨੋਇਡਾ, ਫਰੀਦਾਬਾਦ, ਗਨੌਰ, ਬਾਗਪਤ, ਕਾਸਗੰਜ, ਨਰੋੜਾ, ਚੰਦੌਸੀ, ਸੰਭਲ, ਸਹਿਸਵਾਨ, ਬਦਾਉਂ, ਚਾਂਦਪੁਰ, ਅਮਰੋਹਾ, ਮੁਰਾਦਾਬਾਦ ਵਿੱਚ ਕੁਝ ਥਾਂਵਾਂ ‘ਤੇ ਹਲਕੀ ਬਾਰਸ਼ ਹੋ ਸਕਦੀ ਹੈ। ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕੀਤੀ ਹੈ, ਜਿਸ ਵਿੱਚ 1 ਅਗਸਤ ਨੂੰ ਕੋਂਕਣ ਤੇ ਗੋਆ ਤੇ ਤੱਟੀ ਕਰਨਾਟਕ ਦੇ ਵੱਖ-ਵੱਖ ਇਕੱਲਿਆਂ ‘ਚ ਭਾਰੀ ਤੋਂ ਜ਼ਿਆਦਾ ਬਾਰਸ਼ ਦੀ ਭਵਿੱਖਬਾਣੀ ਕੀਤੀ ਗਈ ਹੈ।