PreetNama
ਖਾਸ-ਖਬਰਾਂ/Important News

ਕੋਰੋਨਾ ਦੇ ਵੱਧਦੇ ਮਾਮਲਿਆਂ ’ਚ ਆਈ ਇਕ ਖੁਸ਼ਖਬਰੀ, ਓਮੀਕ੍ਰੋਨ ਵੇਰੀਐਂਟ ਤੋਂ ਬਚਾਉਣ ਲਈ ਮਾਰਚ ਤਕ ਆਵੇਗੀ ਫਾਈਜ਼ਰ ਦੀ ਨਵੀਂ ਵੈਕਸੀਨ

ਕੋਰੋਨਾ ਵਾਇਰਸ ਦੇ ਲਗਾਤਾਰ ਸਾਹਮਣੇ ਆ ਰਹੇ ਵੇਰੀਐਂਟ ਨੂੰ ਦੇਖਦੇ ਹੋਏ ਵੈਕਸੀਨ ਬਣਾਉਣ ਵਾਲੀ ਕੰਪਨੀ ਫਾਈਜ਼ਰ ਨੇ ਇਕ ਵੱਡਾ ਐਲਾਨ ਕੀਤਾ ਹੈ। ਫਾਈਜ਼ਰ ਇੰਕ ਦੇ ਚੀਫ਼ ਐਗਜੀਕਿਊਟਿਵ ਅਲਬਰਟ ਬੋਲਰਾ ਦਾ ਕਹਿਣਾ ਹੈ ਕਿ ਕੰਪਨੀ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਨੂੰ ਦੇਖਦੇ ਹੋਏ ਆਪਣੀ ਵੈਕਸੀਨ ਨੂੰ ਰੀਡਿਜਾਇਨ ਕਰ ਰਹੀ ਹੈ। ਕੰਪਨੀ ਨੂੰ ਉਮੀਦ ਹੈ ਕਿ ਇਹ ਨਵੀਂ ਵੈਕਸੀਨ ਇਸ ਨਵੇਂ ਵੇਰੀਐਂਟ ’ਤੇ ਅਸਰਦਾਰ ਹੋਵੇਗੀ। ਐਲਬਰਟ ਅਨੁਸਾਰ ਇਸ ਸਾਲ ਤਕ ਇਹ ਨਵੀਂ ਵੈਕਸੀਨ ਲਾਂਚ ਕਰ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਮਹਾਮਾਰੀ ਸ਼ੁਰੂ ਹੋਣ ਦੇ ਬਾਅਦ ਤੋਂ ਅਮਰੀਕਾ ’ਚ ਲਗਾਤਾਰ ਕੋਰੋਨਾ ਦੇ ਰਿਕਾਰਡ ਟੁੱਟ ਰਹੇ ਹਨ।

ਅਲਬਰਟ ਦੇ ਅਨੁਸਾਰ ਫਾਈਜ਼ਰ ਦੇ ਇਲਾਵਾ ਇਸ ਕੰਮ ਨੂੰ ਉਨ੍ਹਾਂ ਦੀ ਸਹਿਯੋਗੀ ਕੰਪਨੀ ਬਾਇਓਐੱਨਟੇਕ ਐੱਸਆਈ ਵੀ ਲੱਗੀ ਹੋਈ ਹੈ। ਦੋਵੇਂ ਕੰੰਪਨੀਆਂ ਇਕ ਅਜਿਹੀ ਵੈਕਸੀਨ ਨੂੰ ਤਿਆਰ ਕਰਨ ’ਚ ਲੱਗੀਆਂ ਹਨ, ਜੋ ਓਮੀਕੋ੍ਰਨ ’ਤੇ ਅਸਰਦਾਰ ਹੋਵੇ।

Related posts

ਕਰਤਾਰਪੁਰ ਵਰਗਾ ਲਾਂਘਾ ਖੋਲ੍ਹਣ ਨਾਲ ਜੁੜੇ ਪ੍ਰਸਤਾਵ ’ਤੇ ਮਕਬੂਜ਼ਾ ਕਸ਼ਮੀਰ ਕਰ ਰਿਹਾ ਪੜਤਾਲ

On Punjab

ਪੇਪਰ ਲੀਕ ਛੇ ਰਾਜਾਂ ਦੇ 85 ਲੱਖ ਬੱਚਿਆਂ ਦਾ ਭਵਿੱਖ ਜੋਖ਼ਮ ’ਚ: ਰਾਹੁਲ ਗਾਂਧੀ

On Punjab

ਵਿਸ਼ੇਸ਼ ਅਲਾਏ ਸਟੀਲ ਦੇ ਨਿਰਮਾਣ ਲਈ ਗ੍ਰੀਨਫੀਲਡ ਯੂਨਿਟ ਦੇ ਤੌਰ ਉੱਤੇ ਹੋਵੇਗਾ ਸਥਾਪਤ

On Punjab