67.66 F
New York, US
April 19, 2025
PreetNama
ਰਾਜਨੀਤੀ/Politics

ਕੋਰੋਨਾ ਨਾਲ ਕੈਪਟਨ ਦੀ ਜੰਗ ‘ਤੇ ਅਕਾਲੀ ਦਲ ਦੇ ਸਵਾਲ, ਸਰਕਾਰ ‘ਤੇ ਲਾਏ ਗੰਭੀਰ ਇਲਜ਼ਾਮ

ਅਸ਼ਰਫ ਢੁੱਡੀ

ਚੰਡੀਗੜ੍ਹ: ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਪੰਜਾਬ ਦੀ ਕਾਂਗਰਸ ਸਰਕਾਰ ‘ਤੇ ਗੰਭੀਰ ਦੋਸ਼ ਲਾਏ ਹਨ। ਚੀਮਾ ਨੇ ਕਿਹਾ ਹੈ ਕਿ ਕੋਰੋਨਾ ਦੇ ਇਲਾਜ ਲਈ ਸਰਕਾਰ ਨੇ ਜੋ ਰੇਟ ਫਿਕਸ ਕੀਤੇ ਹਨ, ਉਹ ਪੰਜਾਬ ਦੇ ਲੋਕਾਂ ਨਾਲ ਸਰਾਸਰ ਧੱਕਾ ਹੈ। ਸਰਕਾਰ ਜ਼ਮੀਨੀ ਹਕੀਕਤ ਤੋਂ ਜਾਣੂ ਨਹੀਂ। ਇਸ ਲਈ ਅਜਿਹਾ ਫਰਮਾਨ ਜਾਰੀ ਕੀਤਾ ਗਿਆ ਹੈ।
ਸਰਕਾਰੀ ਹਸਪਤਾਲ ਵਿੱਚ ਸਹੂਲਤਾਂ ਦੀ ਘਾਟ ਹੋਣ ਕਰਕੇ ਆਮ ਜਨਤਾ ਵੀ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਲਈ ਜਾ ਰਹੀ ਹੈ। ਅਜਿਹੇ ਵਿੱਚ ਕੋਰੋਨਾ ਮਹਾਮਾਰੀ ਦੇ ਇਲਾਜ ਲਈ ਕੀਮਤਾਂ ਫਿਕਸ ਕਰਨੀਆਂ ਬਹੁਤ ਹੀ ਅਫਸੋਸ ਦੀ ਗੱਲ ਹੈ।

ਚੀਮਾ ਨੇ ਇਲਾਜ਼ਮ ਲਾਉਂਦੇ ਹੋਏ ਕਿਹਾ ਕਿ ਕੋਰੋਨਾ ਕਾਲ ਵਿੱਚ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਵੱਲੋਂ ਭੇਜਿਆ ਗਿਆ ਰਾਸ਼ਨ ਗਰੀਬ ਲੋਕਾਂ ਵਿੱਚ ਨਹੀਂ ਵੰਡਿਆ। ਇਸ ਰਾਸ਼ਨ ਦੀ ਗ਼ਰੀਬਾਂ ਤੱਕ ਪਹੁੰਚ ਨਹੀਂ ਕੀਤੀ ਗਈ। ਜਲੰਧਰ ਵਿੱਚ ਵਿਧਾਇਕ ਰਜਿੰਦਰ ਬੇਰੀ ਦੇ ਦੋਸਤ ਦੇ ਹੋਟਲ ਵਿੱਚ ਰਾਸ਼ਨ ਬਰਾਮਦ ਹੋਇਆ ਹੈ।
ਚੀਮਾ ਨੇ ਕਿਹਾ
” ਸਰਕਾਰ ਵਲੋਂ ਰਾਸ਼ਨ ਦੇ ਮਾਮਲੇ ਵਿੱਚ ਬਹੁਤ ਵੱਡਾ ਘਪਲਾ ਹੋਇਆ ਹੈ। ਇਸ ਪੂਰੇ ਮਾਮਲੇ ਦੀ ਸੀਬੀਆਈ ਕੋਲੋਂ ਜਾਂਚ ਹੋਣੀ ਚਾਹੀਦੀ ਹੈ। ਕੇਂਦਰ ਸਰਕਾਰ ਵੱਲੋਂ ਮੁਫਤ ਰਾਸ਼ਨ ਗਰੀਬਾਂ ‘ਚ ਵੰਡਣ ਲਈ ਭੇਜਿਆ ਗਿਆ ਸੀ ਪਰ ਇਹ ਰਾਸ਼ਨ ਗਰੀਬਾਂ ਤੱਕ ਨਹੀਂ ਪਹੁੰਚਿਆ ਤੇ ਕਾਂਗਰਸ ਸਰਕਾਰ ਨੇ ਹੁਣ ਕੋਈ ਕਾਰਵਾਈ ਵੀ ਨਹੀਂ ਕੀਤੀ। “

Related posts

ਪਾਕਿਸਤਾਨ ਤੋਂ ਮੋਦੀ ਤੇ ਫ਼ੌਜ ਮੁਖੀ ਨੂੰ ਮਾਰਨ ਦੀ ਧਮਕੀ

On Punjab

ਲਾਲ ਕ੍ਰਿਸ਼ਨ ਅਡਵਾਨੀ ਦੀ ਮੁੜ ਵਿਗੜੀ ਤਬੀਅਤ, ਦਿੱਲੀ ਦੇ ਅਪੋਲੋ ਹਪਤਾਲ ‘ਚ ਦਾਖ਼ਲ; ਇਸ ਬਿਮਾਰੀ ਦਾ ਚੱਲ ਰਿਹਾ ਇਲਾਜ

On Punjab

ਪੰਜਾਬ ਦੀ ਸਿਆਸਤ ‘ਚ ਧਮਾਕਾ; ਪ੍ਰਤਾਪ ਬਾਜਵਾ ਦੇ ਭਰਾ ਸਮੇਤ ਦੋ ਵਿਧਾਇਕ ਭਾਜਪਾ ‘ਚ ਸ਼ਾਮਲ

On Punjab