ਲਖਨਊ: ਯੋਗੀ ਆਦਿੱਤਿਆਨਾਥ ਸਰਕਾਰ ਵਿੱਚ ਤਕਨੀਕੀ ਸਿੱਖਿਆ ਮੰਤਰੀ ਕਮਲ ਰਾਣੀ ਵਰੁਣ ਦਾ ਐਤਵਾਰ ਨੂੰ ਦੇਹਾਂਤ ਹੋ ਗਿਆ। ਕੋਰੋਨਾਵਾਇਰਸ ਕਰਕੇ ਉਨ੍ਹਾਂ ਨੂੰ ਸੰਜੇ ਗਾਂਧੀ ਪੀਜੀਆਈ, ਲਖਨਊ ਵਿੱਚ ਦਾਖਲ ਕਰਵਾਇਆ ਗਿਆ ਸੀ। ਕਮਲਾ ਦੀ ਮੌਤ ਦੀ ਪੁਸ਼ਟੀ ਐਸਜੀਪੀਜੀਆਈ ਦੇ ਸੀਐਮਐਸ ਡਾਕਟਰ ਅਮਿਤ ਅਗਰਵਾਲ ਨੇ ਕੀਤੀ।
ਉਧਰ, ਮੰਤਰੀ ਕਮਲ ਰਾਣੀ ਵਰੁਣ ਦੀ ਮੌਤ ਤੋਂ ਬਾਅਦ ਸੀਐਮ ਯੋਗੀ ਆਦਿੱਤਿਆਨਾਥ ਨੇ ਦੁਖ ਜ਼ਾਹਰ ਕੀਤਾ ਤੇ ਉਨ੍ਹਾਂ ਨੇ ਆਪਣਾ ਅਯੁੱਧਿਆ ਦੌਰਾ ਮੁਲਤਵੀ ਕਰ ਦਿੱਤਾ ਹੈ।
ਸੀਐਮਐਸ ਡਾ. ਅਮਿਤ ਅਗਰਵਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਸੀਵੀਅਰ ਕੋਵਿਡ-19 ਨਮੂਨੀਆ ਹੋ ਗਿਆ ਸੀ। ਇਸ ਕਰਕੇ ਉਹ ਗੰਭੀਰ ਸਾਹ ਦੀ ਪ੍ਰੇਸ਼ਾਨੀ ਵਾਲੇ ਸਿੰਡਰੋਮ ਵਿੱਚ ਚਲੀ ਗਈ ਸੀ। ਡਾਕਟਰਾਂ ਵੱਲੋਂ ਉਨ੍ਹਾਂ ਨੂੰ ਹੋਰ ਦਵਾਈਆਂ, ਕੋਰੋਨਾ ਦੇ ਇਲਾਜ ਲਈ ਵਰਤੀ ਜਾਂਦੀ ਰੈਮੇਡਸਵੀਰ ਦਵਾਈ ਦਿੱਤੀ ਜਾ ਰਹੀ ਸੀ, ਪਰ ਉਨ੍ਹਾਂ ਦੀ ਹਾਲਤ ‘ਚ ਸੁਧਾਰ ਨਹੀਂ ਹੋ ਰਿਹਾ ਸੀ।
ਇਸ ਦੇ ਨਾਲ ਹੀ ਕਮਲਾ ਰਾਣੀ ਨੂੰ ਪਹਿਲਾਂ ਹੀ ਸ਼ੂਗਰ, ਹਾਈਪਰਟੈਨਸ਼ਨ ਤੇ ਥਾਇਰਾਇਡ ਸਬੰਧਤ ਸਮੱਸਿਆਵਾਂ ਸੀ। ਉਸ ਦਾ ਆਕਸੀਜਨ ਦਾ ਪੱਧਰ ਕਾਫ਼ੀ ਘੱਟ ਗਿਆ ਸੀ। ਜੇਕਰ ਇਸ ਦੇ ਕਰੀਅਰ ਦੀ ਗੱਲ ਕਰੀਏ ਤਾਂ ਕਮਲਾ ਰਾਣੀ ਵਰੁਣ ਨੇ ਕਾਨਪੁਰ ਜ਼ਿਲ੍ਹੇ ਦੇ ਘਾਟਮਪੁਰ ਲੋਕ ਸਭਾ ਹਲਕੇ ਤੋਂ 1996 ਅਤੇ 1998 ਵਿੱਚ ਰਾਜਨੀਤੀ ਦੀ ਸ਼ੁਰੂਆਤ ਕੀਤੀ ਸੀ। ਉਹ 1989 ਤੋਂ 1995 ਤੱਕ ਕੌਂਸਲਰ ਰਹੀ।