PreetNama
ਫਿਲਮ-ਸੰਸਾਰ/Filmy

ਕੋਰੋਨਾ ਨਾਲ ਲੜਦਿਆਂ ਅਮਿਤਾਬ ਬਚਨ ਦਾ ਹਸਪਤਾਲੋਂ ਆਇਆ ਸੁਨੇਹਾ

ਮਸ਼ਹੂਰ ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਪਿਛਲੇ ਕੁਝ ਦਿਨਾਂ ਤੋਂ ਹਸਪਤਾਲ ‘ਚ ਕੋਵਿਡ-19 ਨਾਲ ਲੜ ਰਹੇ ਹਨ। ਇਸ ਦੌਰਾਨ ਬਿੱਗ ਬੀ ਕਰੀਬ ਹਰ ਦਿਨ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਆਪਣੀ ਸਿਹਤ ਬਾਰੇ ਤਾਜ਼ਾ ਜਾਣਕਾਰੀ ਸ਼ੇਅਰ ਕਰਦੇ ਰਹਿੰਦੇ ਹਨ।

ਹਾਲ ਹੀ ਵਿਚ ਬਿੱਗ ਬੀ ਨੇ ਇੰਸਟਾਗ੍ਰਾਮ ‘ਤੇ ਆਪਣੀ ਤਸਵੀਰ ਸ਼ੇਅਰ ਕਰਦਿਾਂ ਲਿਖਿਆ, ,“ਜ਼ਿੰਦਗੀ ਵਿਚ ਚੁਣੌਤੀਆ ਦਾ ਆਉਣਾ ਲਾਜ਼ਮੀ ਹੈ, ਹਾਰ ਜਾਣਾ ਵਿਕਲਪ ਨਹੀਂ ਹੈ।” ਆਪਣੀ ਇਸ ਪੋਸਟ ਨਾਲ ਅਮਿਤਾਭ ਨੇ ਕਈਆਂ ਨੂੰ ਪ੍ਰੇਰਿਆ ਹੈ।

ਸਿਰਫ ਬਿੱਗ ਬੀ ਹੀ ਨਹੀਂ, ਅਭਿਸ਼ੇਕ, ਐਸ਼ਵਰਿਆ ਰਾਏ ਬੱਚਨ ਤੇ ਆਰਾਧਿਆ ਦਾ ਵੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਕੋਵਿਡ-19 ਨਾਲ ਲੜ ਰਹੇ ਬਚਨ ਪਰਿਵਾਰ ਦੀ ਜਲਦੀ ਸਿਹਤਯਾਬੀ ਲਈ ਉਨ੍ਹਾਂ ਦੇ ਫੈਨਜ਼ ਦੁਆਵਾਂ ਕਰ ਰਹੇ ਹਨ।

ਇਸ ਤੋਂ ਪਹਿਲਾਂ ਅਮਿਤਾਭ ਬੱਚਨ ਨੇ ਹਾਲ ਹੀ ਵਿੱਚ ਹਸਪਤਾਲ ਤੋਂ ਇੱਕ ਵੀਡੀਓ ਸ਼ੇਅਰ ਕੀਤਾ ਸੀ ਜਿਸ ਵਿਚ ਉਹ ਆਪਣੇ ਪਿਤਾ ਹਰੀਵੰਸ਼ ਰਾਏ ਬੱਚਨ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਕਵਿਤਾ ਸ਼ੇਅਰ ਕਰ ਰਹੇ ਸੀ।

ਦਿੱਗਜ ਅਦਾਕਾਰ ਜਲਦੀ ਹੀ ਅਯਾਨ ਮੁਖਰਜੀ ਦੇ ਫੈਂਟੈਸੀ ਡਰਾਮਾ ‘ਬ੍ਰਹਮਾਸਤਰਾ’ ਚ ਦਿਖਾਈ ਦੇਣਗੇ ਜਿਸ ‘ਚ ਰਣਬੀਰ ਕਪੂਰ ਤੇ ਆਲੀਆ ਭੱਟ ਵੀ ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਬਿੱਗ ਬੀ ‘ਝੁੰਡ’ ਤੇ ‘ਚਿਹਰੇ’ ‘ਚ ਵੀ ਨਜ਼ਰ ਆਉਣਗੇ।

Related posts

Aamir Khan Covid Positive : ਕੋਰੋਨਾ ਵਾਇਰਸ ਦੀ ਲਪੇਟ ’ਚ ਆਏ ਆਮਿਰ ਖ਼ਾਨ, ਖ਼ੁਦ ਨੂੰ ਕੀਤਾ Quarantine

On Punjab

ਵੋਟਰਾਂ ਨੂੰ ਭਟਕਾਉਣ ਲਈ ਬਣਾਈ ਡਾ. ਮਨਮੋਹਨ ਸਿੰਘ ’ਤੇ ਫਿਲਮ?, ਇੱਕ ਹੋਰ ਪਟੀਸ਼ਨ ਦਾਇਰ

On Punjab

ਕੈਨੇਡਾ ‘ਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

On Punjab