42.64 F
New York, US
February 4, 2025
PreetNama
ਸਮਾਜ/Social

ਕੋਰੋਨਾ ਨਾਲ ਲੜਨ ਲਈ ਮਿਲੇ ਲੱਖਾਂ ਡਾਲਰ ਲੈਂਬੋਰਗਿਨੀ ‘ਤੇ ਖ਼ਰਚੀ, ਮਹਿੰਗੇ ਹੋਟਲਾਂ ‘ਚ ਕੀਤੀ ਐਸ਼

ਵਾਸ਼ਿੰਗਟਨ: ਦੁਨੀਆ ਵਿੱਚ ਕੁਝ ਲੋਕ ਹਨ ਜੋ ਕੋਰੋਨਾਵਾਇਰਸ ਦੌਰ ‘ਚ ਕਰੋੜਾਂ ਰੁਪਏ ਦੀ ਠੱਗੀ ਮਾਰ ਕੇ ਆਪਣੇ ਹਿੱਤਾਂ ਦੀ ਸੇਵਾ ਕਰ ਰਹੇ ਹਨ। ਅਜਿਹਾ ਹੀ ਮਾਮਲਾ ਅਮਰੀਕਾ ਦੇ ਫਲੋਰੀਡਾ ਦੇ ਰਹਿਣ ਵਾਲੇ ਵਿਅਕਤੀ ਦਾ ਹੈ। ਉਸ ਨੇ ਕੋਰੋਨਾ ਮਦਦ ਫੰਡ ਦੇ ਨਾਂ ‘ਤੇ ਸਰਕਾਰ ਤੋਂ ਇੰਨੀ ਮਦਦ ਲਈ ਕਿ ਉਨ੍ਹਾਂ ਪੈਸਿਆਂ ਨਾਲ ਮੌਜ਼ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਇਸ ਪੈਸੇ ਵਿੱਚੋਂ ਇੱਕ ਲੈਂਬੋਰਗਿਨੀ ਕਾਰ ਵੀ ਖਰੀਦੀ।

13 ਮਈ ਤੋਂ ਪਹਿਲਾਂ ਡੇਵਿਡ ਟੀ ਹਾਇੰਸ ਦੇ ਕਾਰਪੋਰੇਟ ਬੈਂਕ ਖਾਤੇ ਵਿੱਚ 30,000 ਅਮਰੀਕੀ ਡਾਲਰ ਤੋਂ ਵੱਧ ਸੀ ਪਰ 29 ਸਾਲਾ ਇਸ ਵਿਅਕਤੀ ਨੇ ਫੈਡਰਲ ਪੇਚੇਕ ਪ੍ਰੋਟੈਕਸ਼ਨ ਪ੍ਰੋਗਰਾਮ (ਪੀਪੀਪੀ) ਤੋਂ ਤਕਰੀਬਨ 4 ਮਿਲੀਅਨ ਡਾਲਰ ਦਾ ਕਰਜ਼ਾ ਲੈਣ ਤੋਂ ਬਾਅਦ ਆਪਣੀ ਕਿਸਮਤ ਜਲਦੀ ਬਦਲ ਲਈ।

ਹਾਇੰਸ ਮਿਆਮੀ ਬੀਚ ‘ਤੇ ਨਿਊ ਲੈਂਬਰਗਿਨੀ ਵਿੱਚ ਸੈਰ ਸਪਾਟਾ ਕਰਦਾ ਨਜ਼ਰ ਆਇਆ। ਇਸ ਕਾਰ ਦੀ ਕੀਮਤ 3,18,000 ਅਮਰੀਕੀ ਡਾਲਰ ਹੈ। ਜੇਕਰ ਇਸ ਦੀ ਕੀਮਤ ਭਾਰਤੀ ਰੁਪਏ ਵਿਚ ਕੀਤੀ ਜਾਵੇ ਤਾਂ ਇਹ 2 ਕਰੋੜ 38 ਲੱਖ ਤੋਂ ਜ਼ਿਆਦਾ ਹੈ।
ਹੁਣ ਫੈਡਰਲ ਵਕੀਲ ਦਾ ਕਹਿਣਾ ਹੈ ਕਿ ਹਾਇੰਸ ਨੇ ਆਪਣੀਆਂ ਕੰਪਨੀਆਂ ਲਈ ਮਿਲੇ ਹਜ਼ਾਰਾਂ ਡਾਲਰ ਪੀਪੀਪੀ ਕਰਜ਼ੇ ਦੀ ਵਰਤੋਂ ਕਾਰਾਂ ਖਰੀਦਣ, ਆਪਣੇ ਨਿੱਜੀ ਖਰਚਿਆਂ ਲਈ, ਖਰੀਦਦਾਰੀ ਕਰਨ ਤੇ ਮਹਿੰਗੇ ਹੋਟਲਾਂ ਵਿੱਚ ਰੁਕਣ ਲਈ ਕਰਦਾ ਸੀ।

ਅਧਿਕਾਰੀਆਂ ਨੇ ਦੱਸਿਆ ਕਿ ਨਿਆਂ ਵਿਭਾਗ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਹਾਇੰਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਉਸ ‘ਤੇ ਉਧਾਰ ਦੇਣ ਵਾਲੀ ਸੰਸਥਾ ਨੂੰ ਝੂਠੇ ਬਿਆਨ ਦੇਣ, ਬੈਂਕ ਧੋਖਾਧੜੀ ਕਰਨ ਤੇ ਗੈਰਕਾਨੂੰਨੀ ਕਮਾਈ ਵਿੱਚ ਸ਼ਾਮਲ ਕਰਨ ਦੇ ਦੋਸ਼ ਲਾਏ ਗਏ।

Related posts

ਧੁੰਦ ਕਾਰਨ ਬਰਨਾਲਾ-ਲੁਧਿਆਣਾ ਮੁੱਖ ਮਾਰਗ ’ਤੇ ਭਿਆਨਕ ਹਾਦਸਾ, ਕਾਲਜ ਲੈਕਚਰਾਰ ਮੁਟਿਆਰ ਦੀ ਮੌਤ

On Punjab

ਦਿੱਲੀ ‘ਚ ਪੀਜ਼ਾ ਡਿਲੀਵਰੀ ਬੁਆਏ ਕੋਰੋਨਾ ਪਾਜ਼ੀਟਿਵ, 72 ਘਰਾਂ ਨੂੰ ਕੀਤਾ ਕੁਆਰੰਟੀਨ

On Punjab

IGI ਏਅਰਪੋਰਟ ਤੋਂ ਹਵਾਈ ਸਫ਼ਰ ਕਰਨ ਵਾਲਿਆਂ ਲਈ ਖੁਸ਼ਖ਼ਬਰੀ, ਸ਼ੁਰੂ ਹੋ ਰਹੀ ਬੀਈਐਸਟੀ ਸੇਵਾ

On Punjab