PreetNama
ਖਾਸ-ਖਬਰਾਂ/Important News

ਕੋਰੋਨਾ ਨਾਲ ਹਾਲੇ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੇ ਹਾਂ : ਬਾਇਡਨ

ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਕਿਹਾ ਕਿ ਦੇਸ਼ ਹਾਲੇ ਵੀ ਕੋਰੋਨਾ ਨਾਲ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਿਹਾ ਹੈ। ਵ੍ਹਾਈਟ ਹਾਊਸ ‘ਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ 19 ਅਪ੍ਰਰੈਲ ਤੋਂ ਦੇਸ਼ ਦਾ ਹਰੇਕ ਬਾਲਗ ਕੋਰੋਨਾ ਦਾ ਟੀਕਾ ਲਗਵਾ ਸਕੇਗਾ। ਉਨ੍ਹਾਂ ਨੇ ਸਾਰੇ ਲੋਕਾਂ ਲਈ ਟੀਕਾਕਰਨ ਦਾ ਟੀਚਾ ਪਹਿਲਾਂ ਇਕ ਮਈ ਨਿਰਧਾਰਤ ਕੀਤਾ ਸੀ, ਜਿਸ ਨੂੰ ਹੁਣ ਦੋ ਹਫਤੇ ਘਟਾ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਮਹਾਮਾਰੀ ਨਾਲ ਸਭ ਤੋਂ ਜ਼ਿਆਦਾ ਅਮਰੀਕਾ ਪ੍ਰਭਾਵਿਤ ਹੈ। ਚੌਥੇ ਗੇੜ ਦਾ ਇਨਫੈਕਸ਼ਨ ਸਭ ਤੋਂ ਜ਼ਿਆਦਾ ਬਾਲਗਾਂ ਨੂੰ ਆਪਣੀ ਲਪੇਟ ‘ਚ ਲੈ ਰਿਹ

ਵਰਜੀਨੀਆ ‘ਚ ਟੀਕਾ ਮੈਨੂਫੈਕਚਰਿੰਗ ਪਲਾਂਟ ਦਾ ਦੌਰਾ ਕਰਦਿਆਂ ਬਾਇਡਨ ਨੇ ਕਿਹਾ, ‘ਇਨਫੈਕਸ਼ਨ ਹਾਲੇ ਖ਼ਤਮ ਨਹੀਂ ਹੋਇਆ ਹੈ। ਹਾਲੇ ਵੀ ਬਹੁਤ ਇਹਤਿਆਤ ਵਰਤਣ ਦੀ ਲੋੜ ਹੈ। ਦੇਸ਼ ਕੋਰੋਨਾ ਨਾਲ ਹਾਲੇ ਹਾਲੇ ਵੀ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਿਹਾ ਹੈ। ਜਦੋਂ ਤਕ ਅਸੀਂ ਹੋਰ ਜ਼ਿਆਦਾ ਲੋਕਾਂ ਦਾ ਟੀਕਾਕਰਨ ਨਹੀਂ ਕਰ ਦਿੰਦੇ ਹਨ ਉਦੋਂ ਤਕ ਸਾਰਿਆਂ ਨੇ ਹੱਥ ਧੋਂਦੇ ਰਹਿਣਾ ਹੈ, ਸਰੀਰਕ ਦੂਰੀ ਬਣਾ ਕੇ ਰੱਖਣੀ ਹੈ ਤੇ ਸੀਡੀਸੀ ਵੱਲੋਂ ਦੱਸੇ ਗਏ ਮਾਸਕ ਨੂੰ ਹੀ ਲਾਉਣਾ ਹੈ।’ ਬਾਇਡ ਨੇ ਕਿਹਾ, ‘ਇਸ ਗੱਲ ਨੂੰ ਇਸ ਤਰ੍ਹਾਂ ਸੋਚਣ ਦੀ ਜ਼ਰੂਰਤ ਹੈ ਕਿ ਚੰਗਾ ਸਮਾਂ ਸਾਡੀ ਉਡੀਕ ਕਰ ਰਿਹਾ ਹੈ। ਜਿਵੇਂ ਕਿ ਮੈਂ ਪਹਿਲਾਂ ਕਿਹਾ ਹੈ ਕਿ ਅਸੀਂ ਸਾਰਿਆਂ ਨੇ ਆਪਣੇ ਪਰਿਵਾਰਾਂ ਤੇ ਦੋਸਤਾਂ ਨਾਲ ਚਾਰ ਜੁਲਾਈ ਦਾ ਸਮਾਗਮ ਮਨਾਉਣਾ ਹੈ। ਅਜਿਹੇ ‘ਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਉਦੋਂ ਤੇ ਹੁਣ ਮਹਾਮਾਰੀ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ ਕਿੰਨੀ ਹੁੰਦੀ ਹੈ।’ ਬਾਇਡਨ ਨੇ ਕਿਹਾ ਕਿ ਉਨ੍ਹਾਂ ਦੇ 75 ਦਿਨਾਂ ਦੇ ਕਾਰਜਕਾਲ ਦੌਰਾਨ ਵੈਕਸੀਨ ਦੀ 150 ਮਿਲੀਅਨ (1.5 ਕਰੋੜ) ਖੁਰਾਕਾਂ ਨਾਗਰਿਕਾਂ ਨੂੰ ਦਿੱਤੀਆਂ ਗਈਆਂ। ਇਸ ਦੌਰਾਨ 75 ਫ਼ੀਸਦੀ ਸੀਨੀਅਰ ਨਾਗਰਿਕਾਂ ਨੂੰ ਵੈਕਸੀਨ ਦੀ ਘੱਟੋ-ਘੱਟ ਇਕ ਖ਼ੁਰਾਕ ਜ਼ਰੂਰ ਦਿੱਤੀ ਗਈ। ਉਨ੍ਹਾਂ ਨੇ ਉਮੀਦ ਪ੍ਰਗਟਾਈ ਹੈ ਕਿ ਜਦੋਂ ਤਕ ਉਹ 100 ਦਿਨ ਦਾ ਕਾਰਜਕਾਲ ਪੂਰਾ ਕਰਨਗੇ, ਉਦੋਂ ਤਕ ਉਹ 200 ਮਿਲੀਅਨ (20 ਕਰੋੜ) ਟੀਕਾਕਰਨ ਨੂੰ ਪੂਰਾ ਕਰ ਚੁੱਕੇ ਹੋਣਗੇ।

 

Related posts

‘108’ ਐਂਬੂਲੈਂਸ ਵਿੱਚ ਨਾਬਾਲਗ ਨਾਲ ਜਬਰ ਜਨਾਹ; ਭੈਣ ਅਤੇ ਉਸਦਾ ਪਤੀ ਵੀ ਮਾਮਲੇ ਵਿਚ ਦੋਸ਼ੀ

On Punjab

ਅਮਰੀਕਾ ‘ਚ ਹੋਈ ਗੋਲੀਬਾਰੀ, ਇੱਕ ਦੀ ਮੌਤ, 11 ਜ਼ਖਮੀ

On Punjab

ਰਣਦੀਪ ਸੁਰਜੇਵਾਲਾ ‘ਤੇ ਚੋਣ ਕਮਿਸ਼ਨ ਦੀ ਵੱਡੀ ਕਾਰਵਾਈ, ਲਗਾਇਆ 48 ਘੰਟਿਆਂ ਦਾ ਬੈਨ, ਜਾਣੋ ਕੀ ਹੈ ਕਾਰਨ ?

On Punjab