42.24 F
New York, US
November 22, 2024
PreetNama
ਖਾਸ-ਖਬਰਾਂ/Important News

ਕੋਰੋਨਾ ਨੂੰ ਲੈ ਕੇ ਚੀਨ ਤੇ ਅਮਰੀਕਾ ਦੀ ਜੰਗ ਤੇਜ਼, ਟਰੰਪ ਨੇ ਮੁੜ ਲਾਏ ਵੱਡੇ ਇਲਾਜ਼ਾਮ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਵਾਰ ਮੁੜ ਤੋਂ ਚੀਨ ਨੂੰ ਕੋਰੋਨਾ ਵਾਇਰਸ ਦੇ ਪਸਾਰ ਲਈ ਜ਼ਿੰਮੇਵਾਰ ਠਹਿਰਾਇਆ ਹੈ। ਟਰੰਪ ਨੇ ਚੀਨ ‘ਤੇ ਤਨਜ਼ ਕੱਸਦਿਆਂ ਇਸ ਬਿਮਾਰੀ ਨੂੰ ਕੁੰਗ ਫਲੂ ਕਿਹਾ ਹੈ। ਟਰੰਪ ਨੇ ਪਹਿਲਾਂ ਵੀ ਇਸ ਵਾਇਰਸ ਨੂੰ ਫੈਲਾਉਣ ਲਈ ਚੀਨ ਨੂੰ ਦੋਸ਼ੀ ਠਹਿਰਾਇਆ ਹੈ। ਇਥੋਂ ਤਕ ਕਿ ਬੀਜਿੰਗ ‘ਤੇ ਵਾਇਰਸ ਸਬੰਧੀ ਜਾਣਕਾਰੀ ਲੁਕਾਉਣ ਦੇ ਇਲਜ਼ਾਮ ਵੀ ਲਾਏ।

ਸ਼ਨੀਵਾਰ ਪਹਿਲੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਡੌਨਲਡ ਟਰੰਪ ਨੇ ਕਿਹਾ ਕਿ ਕੋਰੋਨਾ ਇਕ ਬਿਮਾਰੀ ਹੈ ਤੇ ਕਿਸੇ ਵੀ ਬਿਮਾਰੀ ਦੀ ਤੁਲਨਾ ‘ਚ ਇਸ ਦੇ ਕਈ ਨਾਂ ਹਨ। ਉਨ੍ਹਾਂ ਇਸ ਨੂੰ ‘ਕੁੰਗ ਫਲੂ’ ਦਾ ਨਾਂ ਦਿੱਤਾ। ਦਰਅਸਲ ‘ਕੁੰਗ ਫੂ’ ਚੀਨੀ ਮਾਰਸ਼ਲ ਆਰਟ ਦਾ ਰੈਂਫਰੈਂਸ ਹੈ ਜਿਸ ‘ਚ ਲੋਕ ਲੜਨ ਲਈ ਸਿਰਫ਼ ਆਪਣੇ ਨੰਗੇ ਹੱਥਾਂ-ਪੈਰਾਂ ਦੀ ਵਰਤੋਂ ਕਰਦੇ ਹਨ।

ਅਮਰੀਕਾ ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਮੁਲਕ ਹੈ। ਜਿੱਥੇ 22 ਲੱਖ ਤੋਂ ਜ਼ਿਆਦਾ ਮਾਮਲੇ ਆਏ ਤੇ 1 ਲੱਖ 19 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਚੀਨ ਕਈ ਵਾਰ ਦਾਅਵਾ ਕਰ ਚੁੱਕਾ ਕੋਰੋਨਾ ਵਾਇਰਸ ਲਈ ਉਹ ਜ਼ਿੰਮੇਵਾਰ ਨਹੀਂ ਪਰ ਇਸ ਦੇ ਬਾਵਜੂਦ ਟਰੰਪ ਨੇ ਇਕ ਵਾਰ ਮੁੜ ਚੀਨ ਤੇ ਹੀ ਨਾਸ਼ਾਨਾ ਸਾਧਿਆ ਹੈ।

Related posts

ਭਾਰਤ ‘ਚ ਜ਼ਿਆਦਾ ਬੱਚੇ ਪੈਦਾ ਕਰ ਰਹੇ ਮੁਸਲਿਮ, ਅਮਰੀਕੀ ਥਿੰਕ ਟੈਂਕ ਦੀ ਰਿਪੋਰਟ ‘ਚ ਖੁਲਾਸਾ

On Punjab

ਮੰਗਲ ਗ੍ਰਹਿ ਦੇ ਅਸਮਾਨ ‘ਚ ਬਣਿਆ ਇੰਦਰਧਨੁੱਸ਼!, ਨਾਸਾ ਦੇ ਮਾਰਸ ਰੋਵਰ ਨੇ ਖਿੱਚੀ ਕਮਾਲ ਦੀ ਤਸਵੀਰ, ਜਾਣੋ ਕਿਵੇਂ ਹੋਇਆ ਇਹ

On Punjab

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਪਤਨੀ ਮੇਲਾਨੀਆ ਕੋਰੋਨਾ ਪੌਜ਼ੇਟਿਵ

On Punjab