32.63 F
New York, US
February 6, 2025
PreetNama
ਖੇਡ-ਜਗਤ/Sports News

ਕੋਰੋਨਾ ਨੇ ਇਸ ਕ੍ਰਿਕਟਰ ਨੂੰ ਬਣਾਇਆ ਡਿਲੀਵਰੀ ਬੁਆਏ, ਇਮੋਸ਼ਨਲ ਟਵੀਟ ਕਰ ਕਹਿ ਇਹ ਗੱਲ

ਨਵੀਂ ਦਿੱਲੀ: ਖ਼ਤਰਨਾਕ ਕੋਰੋਨਾਵਾਇਰਸ (Coronavirus) ਨੇ ਦੁਨੀਆ ਦੇ ਲਗਪਗ ਹਰ ਕੋਨੇ ਵਿਚ ਤਬਾਹੀ ਮਚਾਈ ਹੈ। ਵੈਕਸੀਨ ਨਾ ਹੋਣ ਕਰਕੇ ਹਰ ਕੋਈ ਇਸ ਮਹਾਮਾਰੀ ਤੋਂ ਪ੍ਰੇਸ਼ਾਨ ਹੈ। ਦੁਨੀਆ ਭਰ ਨੇ ਵਾਇਰਸ ਤੋਂ ਬਚਣ ਲਈ ਲੌਕਡਾਉਨ (Lockdown) ਵੀ ਲਾਏ। ਹਾਲਾਂਕਿ, ਅਜਿਹੇ ਠੋਸ ਕਦਮਾਂ ਨਾਲ ਇਹ ਵਾਇਰਸ ਫੈਲਣਾ ਤਾਂ ਘੱਟ ਹੋਇਆ, ਪਰ ਇਸ ਕਰਕੇ ਬਹੁਤ ਸਾਰੇ ਲੋਕਾਂ ਦੀ ਰੋਜ਼ੀ ਰੋਟੀ ਵੀ ਚਲੇ ਗਈ। ਆਮ ਲੋਕਾਂ ਵਾਂਗ ਇਸ ਮਹਾਮਾਰੀ ਦਾ ਕ੍ਰਿਕਟਰਾਂ ‘ਤੇ ਵੀ ਬਹੁਤ ਪ੍ਰਭਾਵ ਪਿਆ।

ਆਸਟਰੇਲੀਆ, ਇੰਗਲੈਂਡ ਅਤੇ ਭਾਰਤ ਵਰਗੇ ਵੱਡੇ ਦੇਸ਼ਾਂ ਦੇ ਕ੍ਰਿਕਟਰਾਂ ਨੂੰ ਇਸ ਮਹਾਮਾਰੀ ਕਾਰਨ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਿਆ, ਪਰ ਕੁਝ ਛੋਟੇ ਦੇਸ਼ਾਂ ਦੇ ਕ੍ਰਿਕਟਰ ਇਸ ਮਹਾਮਾਰੀ ਕਰਕੇ ਖੇਡ ਬੰਦ ਹੋਣ ਕਾਰਨ ਸੜਕਾਂ ‘ਤੇ ਆ ਗਏ। ਅੱਜ ਕੱਲ੍ਹ ਇਨ੍ਹਾਂ ਦੇਸ਼ਾਂ ਦੇ ਖਿਡਾਰੀ ਕ੍ਰਿਕਟ ਦੀ ਘਾਟ ਕਾਰਨ ਹੋਰ ਕੰਮ ਕਰਨ ਲਈ ਮਜਬੂਰ ਹਨ।

ਅਜਿਹਾ ਹੀ ਇੱਕ ਮਾਮਲਾ ਨੀਦਰਲੈਂਡਜ਼ ਤੋਂ ਸਾਹਮਣੇ ਆਇਆ ਹੈ। ਦਰਅਸਲ, ਨੀਦਰਲੈਂਡਜ਼ ਦੀ ਕ੍ਰਿਕਟ ਟੀਮ ਦਾ ਇੱਕ ਖਿਡਾਰੀ ਕ੍ਰਿਕਟ ਬੰਦ ਹੋਣ ਕਰਕੇ ਡਿਲਿਵਰੀ ਬੁਆਏ ਬਣ ਗਿਆ। ਇਸ ਖਿਡਾਰੀ ਦਾ ਨਾਂ ਪਾਲ ਵੈਨ ਮਿਕੇਨ ਹੈ। ਪਾਲ ਨੇ ਖ਼ੁਦ ਦੱਸਿਆ ਹੈ ਕਿ ਕ੍ਰਿਕਟ ਬੰਦ ਹੋਣ ਕਾਰਨ ਉਹ ਉਬਰ ਇਟਸ ਕੰਪਨੀ ਵਿੱਚ ਡਿਲਿਵਰੀ ਬੁਆਏ ਵਜੋਂ ਕੰਮ ਕਰ ਰਿਹਾ ਹੈ।

ਪੌਲ ਵੈਨ ਮਿਕੇਨ ਨੇ ਅੱਜ ਆਪਣੀ ਭਾਵਨਾ ਦੁਨੀਆ ਦੇ ਨਾਲ ਇੱਕ ਭਾਵੁਕ ਟਵੀਟ ਕਰਕੇ ਸ਼ੇਅਰ ਕੀਤੀਆਂ। ਉਸਨੇ ਟਵੀਟ ਕਰ ਕਿਹਾ, “ਅੱਜ ਕ੍ਰਿਕੇਟ ਖੇਡਣਾ ਚਾਹੀਦਾ ਸੀ, ਹੁਣ ਮੈਂ ਇਸ ਸਰਦੀ ਵਿੱਚ ਉਬਰ ਇਸਸਦੀ ਡਿਲੀਵਰੀ ਕਰ ਰਿਹਾ ਹਾਂ। ਜਦੋਂ ਚੀਜ਼ਾਂ ਇਸ ਤਰ੍ਹਾਂ ਬਦਲਦੀਆਂ ਹਨ ਤਾਂ ਇਹ ਇੱਕ ਮਜ਼ਾਕ ਵਰਗੀ ਮਹਿਸੂਸ ਹੁੰਦੀ ਹੈ। ਹਸਦੇ ਰਹੋ ਸਾਥੀਓ।”
ਖਾਸ ਗੱਲ ਇਹ ਹੈ ਕਿ ਜੇ ਕੋਰੋਨਾ ਨਾ ਹੁੰਦਾ ਤਾਂ 14 ਨਵੰਬਰ ਨੂੰ ਮੈਲਬੌਰਨ ਕ੍ਰਿਕਟ ਗਰਾਉਂਡ ਵਿਚ 2020 ਆਈਸੀਸੀ ਟੀ-20 ਵਿਸ਼ਵ ਕੱਪ ਦਾ ਫਾਈਨਲ ਖੇਡਿਆ ਜਾਣਾ ਸੀ। ਨੀਦਰਲੈਂਡ ਦੀ ਟੀਮ ਵੀ ਇਸ ਟੂਰਨਾਮੈਂਟ ਵਿਚ ਹਿੱਸਾ ਲੈਂਦੀ ਹੈ। ਹਾਲਾਂਕਿ, ਕੋਰੋਨਾ ਮਹਾਮਾਰੀ ਕਰਕੇ ਟੂਰਨਾਮੈਂਟ ਮੁਲਤਵੀ ਕਰ ਦਿੱਤਾ ਗਿਆ।

Related posts

Union Budget 2021 : ਬਜਟ ‘ਚ ਖੇਡ ਤੇ ਯੁਵਾ ਕਾਰਜ ਮੰਤਰਾਲੇ ਨੂੰ 2596.14 ਕਰੋੜ ਰੁਪਏ ਜਾਰੀ, 230 ਕਰੋੜ ਤੋਂ ਵੱਧ ਦੀ ਕਟੌਤੀ

On Punjab

ਜਿਮਨਾਸਟਿਕ ਖਿਡਾਰਨਾਂ ਨੇ ਰਾਜ ਪੱਧਰੀ ਮੁਕਾਬਲਿਆਂ ਚ ਜਿੱਤੇ 47 ਮੈਡਲ, ਕੌਮਾਂਤਰੀ ਕੋਚ ਨੀਤੂ ਬਾਲਾ ਦੀਆਂ ਲਾਡਲੀਆਂ ਨੇ ਦਿਖਾਇਆ ਦਮ-ਖਮ

On Punjab

ICC ਦੀ ਤਾਜ਼ਾ ਰੈਂਕਿੰਗ ‘ਚ ਇੰਗਲੈਂਡ-ਨਿਊਜ਼ੀਲੈਂਡ ਦਾ ਕਮਾਲ, ਵਿਰਾਟ-ਬੁਮਰਾਹ ਦੀ ਸਰਦਾਰੀ ਕਾਇਮ

On Punjab