16.54 F
New York, US
December 22, 2024
PreetNama
ਖਾਸ-ਖਬਰਾਂ/Important News

ਕੋਰੋਨਾ ਨੇ ਦੋ ਸਾਲਾਂ ’ਚ ਲੈ ਲਈ 50 ਲੱਖ ਲੋਕਾਂ ਦੀ ਜਾਨ, ਸਾਲ 1950 ਤੋਂ ਲੈ ਕੇ ਹੁਣ ਤਕ ਹੋਈਆਂ ਜੰਗਾਂ ’ਚ ਕਰੀਬ ਇੰਨੇ ਹੀ ਲੋਕ ਮਾਰੇ ਗਏ

ਕੋਵਿਡ-19 ਮਹਾਮਾਰੀ ਕਾਰਨ ਦੁਨੀਆ ਭਰ ’ਚ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਸੋਮਵਾਰ ਨੂੰ 50 ਲੱਖ ਪਾਰ ਕਰ ਗਈ। ਦੋ ਸਾਲ ਤੋਂ ਵੀ ਘੱਟ ਸਮੇਂ ਅੰਦਰ ਇਸ ਮਹਾਮਾਰੀ ਨੇ ਗ਼ਰੀਬ ਹੀ ਨਹੀਂ, ਬਲਕਿ ਸੰਪੰਨ ਦੇਸ਼ਾਂ ਨੂੰ ਵੀ ਵੱਡਾ ਝਟਕਾ ਦਿੱਤਾ ਹੈ। ਅਮਰੀਕਾ, ਯੂਰਪੀ ਸੰਘ, ਬ੍ਰਿਟੇਨ ਤੇ ਬ੍ਰਾਜ਼ੀਲ ਉੱਚ ਆਮਦਨ ਵਾਲੇ ਦੇਸ਼ ਹਨ ਤੇ ਇਨ੍ਹਾਂ ’ਚ ਦੁਨੀਆ ਦੀ ਆਬਾਦੀ ਦਾ ਅੱਠਵਾਂ ਹਿੱਸਾ ਰਹਿੰਦਾ ਹੈ। ਪਰ ਕੋਵਿਡ ਨਾਲ ਹੋਣ ਵਾਲੀਆਂ ਕੁਲ ਮੌਤਾਂ ’ਚੋਂ ਅੱਧੀਆਂ ਇਨ੍ਹਾਂ ਦੇਸ਼ਾਂ ’ਚ ਹੋਈਆਂ ਹਨ। ਅਮਰੀਕਾ ’ਚ ਸਭ ਤੋਂ ਵਧ ਕਰੀਬ 7.40 ਲੱਖ ਲੋਕਾਂ ਨੇ ਜਾਨ ਗੁਆਈ ਹੈ। ਮ੍ਰਿਤਕਾਂ ਦੇ ਅੰਕਡ਼ੇ ਜੌਨ ਹਾਪਕਿੰਸ ਯੂਨੀਵਰਸਿਟੀ ਨੇ ਇਕੱਠੇ ਕੀਤੇ ਹਨ। ਪੀਸ ਰਿਸਰਚ ਇੰਸਟੀਚਿਊਟ ਓਸਲੋ ਮੁਤਾਬਕ, ਸਾਲ 1950 ਤੋਂ ਲੈ ਕੇ ਹੁਣ ਤਕ ਹੋਈ ਜੰਗ ’ਚ ਕਰੀਬ ਇੰਨੇ ਹੀ ਲੋਕਾਂ ਦੀ ਮੌਤ ਹੋਈ ਹੈ, ਜਿੰਨੇ ਇਸ ਮਹਾਮਾਰੀ ਨਾਲ ਮਰੇ ਹਨ। ਇਹ ਹਾਰਟ ਅਟੈਕ ਤੇ ਬ੍ਰੇਨ ਹੈਮਰੇਜ ਤੋਂ ਬਾਅਦ ਮੌਤ ਦੀ ਤੀਜੀ ਵੱਡੀ ਵਜ੍ਹਾ ਹੈ।

ਬੀਜਿੰਗ ਤੋਂ ਬਾਹਰ ਘੁੰਮਣ ਗਏ ਲੋਕਾਂ ਨੂੰ ਉੱਥੇ ਹੀ ਰੁਕਣ ਲਈ ਕਿਹਾ

ਪੀਟੀਆਈ ਮੁਤਾਬਕ, ਰਾਜਧਾਨੀ ਬੀਜਿੰਗ ’ਚ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਦੇਸ਼ ਦੇ ਦੂਜੇ ਹਿੱਸਿਆਂ ’ਚ ਘੁੰਮਣ ਗਏ ਲੋਕਾਂ ਨੂੰ ਫਿਲਹਾਲ ਉੱਥੇ ਹੀ ਰੁਕਣ ਲਈ ਕਿਹਾ ਹੈ। ਜੋ ਲੋਕ ਸੰਵੇਦਨਸ਼ੀਲ ਇਲਾਕਿਆਂ ਤੋਂ ਘੁੰਮ ਕੇ ਪਰਤ ਰਹੇ ਹਨ, ਉਨ੍ਹਾਂ ਤੋਂ ਯਾਤਰਾ ਦਾ ਵਿਸਥਾਰਤ ਵੇਰਵਾ ਮੰਗਿਆ ਗਿਆ ਹੈ ਤੇ ਕੁਆਰੰਟਾਈਨ ਦੀ ਹਦਾਇਤ ਦਿੱਤੀ ਗਈ ਹੈ। ਸ਼ੰਘਾਈ ਦੇ ਡਿਜ਼ਨੀਲੈਂਡ ਪਾਰਕ ’ਚ ਕੋਰੋਨਾ ਦਾ ਸਿਰਫ਼ ਇਕ ਮਾਮਲਾ ਪਾਏ ਜਾਣ ਤੋਂ ਬਾਅਦ ਪੂਰੇ ਇਲਾਕੇ ’ਚ ਲਾਕਡਾਊਨ ਲਗਾ ਦਿੱਤਾ ਗਿਆ।

ਪਾਕਿਸਤਾਨ ’ਚ ਪੰਜਵੀਂ ਲਹਿਰ ਦੀ ਸ਼ੰਕਾ

ਏਐੱਨਆਈ ਨੇ ਸਮਾ ਟੀਵੀ ਦੇ ਹਵਾਲੇ ਨਾਲ ਦੱਸਿਆ, ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਿਹਤ ਮਾਮਲਿਆਂ ਦੇ ਵਿਸ਼ੇਸ਼ ਸਲਾਹਕਾਰ ਡਾ. ਫੈਜ਼ਲ ਸੁਲਤਾਨ ਨੇ ਕਿਹਾ ਕਿ ਲੱਖਾਂ ਲੋਕਾਂ ਦਾ ਟੀਕਾਕਰਨ ਹਾਲੇ ਵੀ ਬਾਕੀ ਹੈ। ਜੇਕਰ ਟੀਕਾਕਰਨ ਦੀ ਰਫ਼ਤਾਰ ਨਹੀਂ ਵਧਾਈ ਗਈ ਤਾਂ ਪਾਕਿਸਤਾਨ ’ਚ ਕੋਰੋਨਾ ਦੀ ਪੰਜਵੀਂ ਲਹਿਰ ਵੀ ਆ ਸਕਦੀ ਹੈ।

ਵ੍ਹਾਈਟ ਹਾਊਸ ਦੀ ਤਰਜ਼ਮਾਨ ਨੂੰ ਕੋਰੋਨਾ ਇਨਫੈਕਸ਼ਨ

ਏਪੀ ਮੁਤਾਬਕ, ਵ੍ਹਾਈਟ ਹਾਊਸ ਦੀ ਤਰਜ਼ਮਾਨ ਜੇਨ ਪਸਾਕੀ ਕੋਰੋਨਾ ਇਨਫੈਕਟਿਡ ਪਾਈ ਗਈ ਹੈ। 42 ਸਾਲਾ ਪਸਾਕੀ ਨੇ ਐਤਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਮੰਗਲਵਾਰ ਨੂੰ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨਾਲ ਮੁਲਾਕਾਤ ਦੌਰਾਨ ਛੇ ਫੁੱਟ ਦੀ ਦੂਰੀ ਰੱਖੀ ਗਈ ਸੀ। ਦੋਵਾਂ ਨੇ ਮਾਸਕ ਵੀ ਪਾਏ ਸਨ। ਪਸਾਕੀ ਜੀ-20 ਤੇ ਪੌਣ-ਪਾਣੀ ਤਬਦੀਲੀ ਸੰਮੇਲਨ ਲਈ ਬਾਇਡਨ ਨਾਲ ਜਾਣ ਵਾਲੀ ਸੀ, ਪਰ ਪਰਿਵਾਰ ਨੇ ਕਿਸੇ ਮੈਂਬਰ ਦੇ ਇਨਫੈਕਟਿਡ ਪਾਏ ਜਾਣ ਦੀ ਸੂਚਨਾ ’ਤੇ ਉਹ ਰੁਕ ਗਈ।

ਸ੍ਰੀਲੰਕਾ : ਸਰਕਾਰ ਨੇ ਬੂਸਟਰ ਡੋਜ਼ ਦੀ ਸ਼ੁਰੂਆਤ ਕਰ ਦਿੱਤੀ ਹੈ। ਸ਼ੁਰੂ ’ਚ ਫਾਈਜ਼ਰ ਦੀ ਬੂਸਟਰ ਖ਼ੁਰਾਕ ਸਿਹਤ ਤੇ ਸੁਰੱਖਿਆ ਮੁਲਾਜ਼ਮਾਂ ਤੇ ਸੈਰ ਸਪਾਟਾ ਖੇਤਰ ਨਾਲ ਜੁਡ਼ੇ ਲੋਕਾਂ ਨੂੰ ਲਗਾਈ ਜਾਵੇਗੀ। ਉੱਧਰ, ਲੋਕਾਂ ਨੂੰ ਚੌਕਸ ਰਹਿਣ ਦੀ ਚਿਤਾਵਨੀ ਦਿੰਦਿਆਂ ਜਨਤਕ ਟਰਾਂਸਪੋਰਟ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ।

ਦੱਖਣੀ ਕੋਰੀਆ : ਸਰਕਾਰ ਲੇ ਸਮਾਜਿਕ ਸਮਾਰੋਹਾਂ, ਵੱਡੇ ਸਮਾਗਮਾਂ ਤੇ ਰੈਸਟੋਰੈਂਟਾਂ ਦੇ ਕੰਮ ਦੇ ਸਮੇਂ ਆਦਿ ’ਤੇ ਲਾਗੂ ਪਾਬੰਦੀਆਂ ਹਟਾ ਦਿੱਤੀਆਂ ਹਨ। ਜਿਮ ਤੇ ਬਾਰ ਆਦਿ ਲਈ ਵੈਕਸੀਨ ਕਾਰਡ ਲਾਗੂ ਕੀਤਾ ਗਿਆ ਹੈ।

ਥਾਈਲੈਂਡ ਤੇ ਇਜ਼ਰਾਈਲ : 18 ਮਹੀਨਿਆਂ ਬਾਅਦ ਦੋਵਾਂ ਦੇਸ਼ਾਂ ਨੇ ਯਾਤਰਾ ਪਾਬੰਦੀਆਂ ’ਚ ਢਿੱਲ ਦਿੱਤੀ ਹੈ। ਥਾਈਲੈਂਡ ਨੇ ਅਮਰੀਕਾ ਤੇ ਚੀਨ ਸਮੇਤ 60 ਦੇਸ਼ਾਂ ਦੇ ਪੂਰਨ ਵੈਕਸੀਨੇਟਿਡ ਯਾਤਰੀਆਂ ਨੂੰ ਕੁਆਰੰਟਾਈਨ ਰਹਿਤ ਯਾਤਰਾ ਦੀ ਇਜਾਜ਼ਤ ਦਿੱਤੀ ਹੈ। ਇਜ਼ਰਾਈਲ ਨੇ ਬੂਸਟਰ ਡੋਜ਼ ਲੈ ਚੁੱਕੇ ਯਾਤਰੀਆਂ ਨੂੰ ਦੇਸ਼ ’ਚ ਆਉਣ ਦੀ ਇਜਾਜ਼ਤ ਦਿੱਤੀ ਹੈ।

ਸਿੰਗਾਪੁਰ : ਵਿਦੇਸ਼ ਮੰਤਰੀ ਜਨੀਲ ਪੁਥੁਚੇਰੀ ਨੇ ਕਿਹਾ ਕਿ ਦੇਸ਼ ’ਚ ਹਰ ਸਾਲ ਕੋਵਿਡ ਨਾਲ ਕਰੀਬ ਦੋ ਹਜ਼ਾਰ ਲੋਕਾਂ ਦੀ ਮੌਤ ਹੋ ਸਕਦੀ ਹੈ, ਪਰ ਸਰਕਾਰ ਜ਼ਿਆਦਾ ਮੌਤਾਂ ’ਤੇ ਰੋਕ ਲਗਾਉਣ ਦਾ ਯਤਨ ਕਰ ਰਹੀ ਹੈ।

ਰੂਸ : ਪਿਛਲੇ 24 ਘੰਟਿਆਂ ਦੌਰਾਨ 40,402 ਮਾਮਲੇ ਸਾਹਮਣੇ ਆਏ, ਜਦਕਿ 1155 ਦੀ ਮੌਤ ਹੋ ਗਈ।

Related posts

Pakistan Economic Crisis : ਪਾਕਿਸਤਾਨ ‘ਚ ਹੋਰ ਵਧ ਸਕਦੀ ਹੈ ਮਹਿੰਗਾਈ, ਪਾਕਿ ਵਿੱਤ ਮੰਤਰਾਲੇ ਨੇ ਦਿੱਤੀ ਚਿਤਾਵਨੀ

On Punjab

ਵਿਰੋਧ ਦਾ ਸਾਹਮਣਾ ਕਰ ਰਹੇ ਇਮਰਾਨ ਖ਼ਾਨ ਨੇ ਮਾਰਕ ਜੁਕਰਬਰਗ ਨੂੰ ਲਿਖੀ ਚਿੱਠੀ, ਫੇਸਬੁੱਕ ‘ਤੇ ਖਾਸ ਕੰਟੈਂਟ ‘ਤੇ ਪਾਬੰਦੀ ਦੀ ਕੀਤੀ ਮੰਗ

On Punjab

ਬੱਬੂ ਮਾਨ ਦੀ ਸਾਦਗੀ ਜਿੱਤੇਗੀ ਦਿਲ, ਦੇਖੋ ਪਿੰਡ ‘ਚ ਕਿਵੇਂ ਸਾਦਾ ਜੀਵਨ ਜਿਉਂਦਾ ਬੇਈਮਾਨ, ਦੇਖੋ ਇਹ ਵੀਡੀਓ

On Punjab