34.32 F
New York, US
February 3, 2025
PreetNama
ਸਿਹਤ/Health

ਕੋਰੋਨਾ ਪਾਬੰਦੀਆਂ ਹਟਾਉਣ ਵਾਲੇ ਦੇਸ਼ਾਂ ’ਤੇ ਵਿਸ਼ਵ ਸਿਹਤ ਸੰਗਠਨ ਨੇ ਜਤਾਈ ਚਿੰਤਾ, ਜਾਣੋ-ਕੀ ਹੈ ਵਜ੍ਹਾ

ਵਿਸ਼ਵ ਸਿਹਤ ਸੰਗਠਨ ਨੇ ਉਨ੍ਹਾਂ ਦੇਸ਼ਾਂ ’ਤੇ ਸਖ਼ਤ ਇਤਰਾਜ਼ ਜਤਾਇਆ ਹੈ ਜਿੱਥੇ ਵਿਆਪਕ ਪੱਧਰ ’ਤੇ ਟੀਕਾਕਰਨ ਕੀਤਾ ਜਾ ਰਿਹਾ ਹੈ ਤੇ ਇਸ ਦੀ ਵਜ੍ਹਾ ਨਾਲ ਉੱਥੇ ਪਾਬੰਦੀਆਂ ਹਟਾਈਆਂ ਜਾ ਰਹੀਆਂ ਹਨ। ਸੰਗਠਨ ਦੇ Director General Tedros Adhanom Ghebreyesus ਨੇ ਇਸ ’ਤੇ ਚਿੰਤਾ ਜਤਾਉਂਦੇ ਹੋਏ ਕਿਹਾ ਹੈ ਕਿ ਇਕ ਪਾਸੇ ਟੀਕਾਕਰਨ ਦੀ ਅਗਵਾਈ ਕਰਨ ਵਾਲੇ ਦੇਸ਼ ਆਪਣੀਆਂ ਕੋਰੋਨਾ ਨਾਲ ਸਬੰਧਿਤ ਪਾਬੰਦੀਆਂ ਹਟਾ ਰਹੇ ਹਨ ਉੱਥੇ ਹੀ ਦੂਜੇ ਪਾਸੇ ਕਈ ਦੇਸ਼ਾਂ ’ਚ ਹਾਲਾਤ ਲਗਾਤਾਰ ਖ਼ਤਰਨਾਕ ਬਣੇ ਹੋਏ ਹਨ। ਉਨ੍ਹਾਂ ਮੁਤਾਬਕ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦੀ ਵਜ੍ਹਾ ਨਾਲ ਦੇਸ਼ਾਂ ’ਚ ਕੋਰੋਨਾ ਮਹਾਮਾਰੀ ਦਾ ਪ੍ਰਭਾਵ ਲਗਾਤਾਰ ਜਾਰੀ ਹੈ। ਅਜਿਹੇ ’ਚ ਵਾਇਰਸ ਦੇ ਬਦਲਦੇ ਰੂਪ ਦੇ ਉਭਰਨ ਦਾ ਵੀ ਖ਼ਤਰਾ ਕਾਫੀ ਵਧ ਜਾਂਦਾ ਹੈ। ਇਹ ਹੁਣ ਦੇ ਇਲਾਜ ਨੂੰ ਵੀ ਬੇਅਸਰ ਕਰ ਸਕਦਾ ਹੈ।Director General Tedros ਨੇ ਇਕ ਪ੍ਰੈੱਸ ਕਾਨਫਰੰਸ ’ਚ ਗੱਲਬਾਤ ਦੌਰਾਨ ਕਿਹਾ ਕਿ ਵੈਕਸੀਨ ਦਾ ਅਸਮਾਨ ਸਪਲਾਈ ਸਿਰਫ਼ ਉਨ੍ਹਾਂ ਲਈ ਸਮੱਸਿਆ ਨਹੀਂ ਹੈ ਜਿੱਥੇ ਉਨ੍ਹਾਂ ਦੀ ਉਪਲਬਧਤਾ ਘੱਟ ਹੈ ਜਾਂ ਬਿਲਕੁਲ ਨਹੀਂ ਹੈ। ਸੰਗਠਨ ਮੁਤਾਬਕ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਗਿਣਤੀ ’ਚ ਬੀਤੇ 6 ਹਫ਼ਤੇ ਦੌਰਾਨ ਕਮੀ ਆਈ ਹੈ। ਉਨ੍ਹਾਂ ਮੁਤਾਬਕ ਇਹ ਸੰਕੇਤ ਕਾਫੀ ਚੰਗੇ ਹਨ ਪਰ ਕੁਝ ਦੇਸ਼ਾਂ ’ਚ ਕੋਵਿਡ ਨਾਲ ਮਰਨ ਵਾਲਿਆਂ ਦੀ ਗਿਣਤੀ ’ਚ ਤੇਜ਼ੀ ਵੀ ਆਈ ਹੈ। ਇਨ੍ਹਾਂ ’ਚ ਅਫਰੀਕਾ, ਅਮਰੀਕਾ ਤੇ ਪੱਛਮੀ ਪ੍ਰਸ਼ਾਂਤ ਖੇਤਰ ਸ਼ਾਮਲ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਈ ਦੇਸ਼ਾਂ ’ਚ ਅਜੇ ਵੀ ਮਹਾਮਾਰੀ ਦੇ ਹਾਲਾਤ ਚੰਗੇ ਨਹੀਂ ਹਨ। Director General Tedros Adhanom Ghebreyesus ਨੇ ਅਪੀਲ ਕੀਤੀ ਹੈ ਕਿ ਵਾਇਰਸ ਦੇ ਬਦਲਦੇ ਪ੍ਰਕਾਰ ਦੇ ਮੱਦੇਨਜ਼ਰ ਪਾਬੰਦੀਆਂ ਨੂੰ ਹਟਾਉਣ ’ਚ ਸਾਵਧਾਨੀ ਵਧ ਰੱਖਣੀ ਹੋਵੇਗੀ। ਇਹ ਫੈਸਲਾ ਉਨ੍ਹਾਂ ਲੋਕਾਂ ਲਈ ਖ਼ਤਰਨਾਕ ਹੋ ਸਕਦਾ ਹੈ ਜਿਨ੍ਹਾਂ ਜੇ ਵੈਕਸੀਨ ਨਹੀਂ ਲੱਗੀ ਹੈ।ਇਸ ਪ੍ਰੈੱਸ ਕਾਨਫਰੰਸ ’ਚ ਉਨ੍ਹਾਂ ਦੱਸਿਆ ਕਿ ਹੁਣ ਤਕ ਧਨੀ ਦੇਸ਼ਾਂ ’ਚ 44 ਫ਼ੀਸਦੀ ਆਬਾਦੀ ਨੂੰ ਵੈਕਸੀਨ ਦੀ ਖੁਰਾਕ ਦਿੱਤੀ ਜਾ ਚੁੱਕੀ ਹੈ। ਜਦਕਿ ਗਰੀਬ ਦੇਸ਼ਾਂ ’ਚ ਇਹ ਸਿਰਫ਼ 0.4 ਫ਼ੀਸਦੀ ਹੀ ਹੈ। ਸੰਗਠਨ ਮੁਖੀ ਨੇ ਅਪੀਲ ਕੀਤੀ ਹੈ ਕਿ ਸਤੰਬਰ 2020 ਤਕ 10 ਫੀਸਦੀ ਵਿਸ਼ਵ ਆਬਾਦੀ ਨੂੰ ਟੀਕਾ ਲੱਗਿਆ ਜਾਵੇ। ਦਸੰਬਰ ’ਚ ਇਸ ਨੂੰ 30 ਫ਼ੀਸਦੀ ਕੀਤਾ ਜਾਵੇਗਾ। ਹਾਲਾਂਕਿ ਸਤੰਬਰ ਦੇ ਟੀਚੇ ਨੂੰ ਪਾਉਣ ਲਈ 25 ਕਰੋੜ ਖੁਰਾਕ ਦੀ ਜ਼ਰੂਰਤ ਹੋਵੇਗੀ।

Related posts

ਜਾਣੋ ਕਿਉਂ ਨਿੰਬੂ ਨਾ ਸਿਰਫ ਫਲ, ਸਗੋਂ ਸ਼ਰੀਰ ਲਈ ਦਵਾਈ ਵੀ ਹੈ

On Punjab

ਸਫ਼ਰ ਕਰਦੇ ਸਮੇਂ ਚਾਹ ਦੀਆਂ ਚੁਸਕੀਆਂ ਦਾ ਆਨੰਦ ਲੈਣਾ ਥੋੜਾ ਮਹਿੰਗਾ ਹੋਇਆ

On Punjab

ਜੇ ਤੁਸੀਂ ਵੀ ਘੁਰਾੜਿਆਂ ਤੋਂ ਪ੍ਰੇਸ਼ਾਨ ਹੋ ਤਾਂ ਇਹ ਖਬਰ ਆਵੇਗੀ ਕੰਮ

On Punjab