ਸ਼ਾਹਰੁਖ ਨੇ ਇਸ ਟਵੀਟ ਨੂੰ ਸ਼ੇਅਰ ਕਰ ਲਿਖਿਆ’ ਇਸ ਸਮੇਂ ਇਹ ਜਰੂਰੀ ਹੈ ਕਿ ਜੋ ਲੋਕ ਇਸ ਮੁਸੀਬਤ ਵਿੱਚ ਜੀ ਤੋੜ ਮਿਹਨਤ ਕਰ ਰਹੇ ਹਨ, ਲੋਕਾਂ ਨੂੰ ਬਚਾ ਰਹੇ ਹਨ।ਜਿਨ੍ਹਾਂ ਨੂੰ ਉਹ ਜਾਣਦੇ ਵੀ ਨਹੀਂ ਹਨ ਉਨ੍ਹਾਂ ਨੂੰ ਇਹ ਦਿਖਾਉਣ ਦਾ ਸਮਾਂ ਹੈ ਕਿ ਉਹ ਇਕੱਲੇ ਨਹੀਂ ਹਨ।ਆਓ ਅਸੀਂ ਸਾਰੇ ਮਿਲ ਕੇ ਇੱਕ ਦੂਜੇ ਦੇ ਲਈ ਆਪਣਾ ਥੋੜਾ ਯੋਗਦਾਨ ਦੇਈਏ।ਭਾਰਤ ਅਤੇ ਸਾਰੇ ਦੇਸ਼ਵਾਸੀ ਇੱਕ ਪੂਰਾ ਪਰਿਵਾਰ ਹੈ। ਦੱਸ ਦੇਈਏ ਕਿ ਸ਼ਾਹਰੁਖ ਖਾਨ ਦੇ ਐਲਾਨ ਦੇ ਅਨੁਸਾਰ ਉਹ ਪੀਐਮ ਕੇਅਰਜ਼ ਫੰਡ, ਮਹਾਰਾਸ਼ਟਰ ਚੀਫ ਮਿਨਿਸਟਰ ਰਿਲੀਫ ਫੰਡ, ਪਰਸਨਲ ਪ੍ਰੋਟੈਕਟਿਵ ਇਕੁਵਪਮੈਂਟ ਫਾਰ ਪ੍ਰੋਵਾਰਡਰਜ਼ , ਇਕੱਠੇ ਇੱਕ ਅਰਥ ਫਾਊਂਡੇਸ਼ਨ, ਰੋਟੀ ਫਾਂਊਡੇਸ਼ਨ, ਵਰਕਿੰਗ ਪੀਪਲਜ਼ ਚਾਰਟਰ ਅਤੇ ਸੁਪੋਰਟ ਫਾਰ ਐਸਿਡ ਅਟੈਕ ਸਰਵਾਈਵਰ ਨੂੰ ਸੁਪੋਰਟ ਕਰਨ ਵਾਲੇ ਹਨ।ਸ਼ਾਹਰੁਖ ਖਾਨ ਉਂਝ ਤਾਂ ਹਮੇਸ਼ਾ ਤੋਂ ਚੈਰਿਟੀ ਕਰਦੇ ਆਏ ਹਨ। ਅਜਿਹਾ ਪਹਿਲੀ ਵਾਰ ਹੈ ਜਦੋਂ ਉਹ ਡੋਨੇਸ਼ਨ ਦਾ ਐਲਾਨ ਕਰ ਰਹੇ ਹਨ।