24.22 F
New York, US
January 24, 2025
PreetNama
ਸਮਾਜ/Social

ਕੋਰੋਨਾ ਬਾਰੇ ਵੱਡਾ ਖੁਲਾਸਾ, ਚੀਨ ਤੋਂ ਪਹਿਲਾਂ ਇਸ ਦੇਸ਼ ‘ਚ ਪਹੁੰਚ ਗਿਆ ਸੀ ਵਾਇਰਸ!

ਸਪੇਨ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਆਈ ਹੈ। ਕੋਰੋਨਾ ਵਾਇਰਸ ਦੀ ਉਤਪੱਤੀ ਚੀਨ ਦੇ ਵੁਹਾਨ ਕੇਂਦਰ ਤੋਂ ਹੋਈ ਦੱਸੀ ਜਾਂਦੀ ਰਹੀ ਹੈ। ਅਜਿਹੇ ‘ਚ ਦਾਅਵਾ ਕੀਤਾ ਜਾ ਰਿਹਾ ਕਿ ਸਪੇਨ ਦੇ ਸ਼ਹਿਰ ਬਾਰਸੀਲੋਨਾ ‘ਚ ਮਾਰਚ 2019 ਤੋਂ ਹੀ ਦੂਸ਼ਿਤ ਪਾਣੀ ‘ਚ ਕੋਰੋਨਾ ਵਾਇਰਸ ਦੇ ਹੋਣ ਦਾ ਖੁਲਾਸਾ ਹੋਇਆ ਹੈ।

ਇਸ ਗੱਲ ਦਾ ਖੁਲਾਸਾ ਬਾਰਸੀਲੋਨਾ ਯੂਨੀਵਰਿਸਟੀ ਦੀ ਖੋਜ ਵਿੱਚ ਕੀਤਾ ਗਿਆ ਹੈ। ਪਾਣੀ ‘ਚ ਵਾਇਰਸ ਦਾ ਪਤਾ ਲਾਉਣ ਲਈ SARS-CoV-2 ਪ੍ਰੋਜੈਕਟ ਦਾ ਗਠਨ ਕੀਤਾ ਗਿਆ ਸੀ। ਜਿਸ ਨਾਲ ਭਵਿੱਖ ‘ਚ ਪੈਦਾ ਹੋਣ ਵਾਲੀ ਮਹਾਮਾਰੀ ਪ੍ਰਤੀ ਸਮੇਂ ਤੋਂ ਪਹਿਲਾਂ ਉਪਾਅ ਕੀਤੇ ਜਾ ਸਕਣ।

ਖੋਜ ਟੀਮ ਦਾ ਹਿੱਸਾ ਰਹੇ ਅਲਬਰਟ ਬੋਸ਼ ਦਾ ਕਹਿਣਾ ਹੈ ਕਿ ਬਾਰਸੀਲੋਨਾ ‘ਚ ਸੈਲਾਨੀ ਤੇ ਪੇਸ਼ੇਵਰ ਲੋਕ ਆਉਂਦੇ ਰਹਿੰਦੇ ਹਨ। ਸੰਭਵ ਹੈ ਕਿ ਦੁਨੀਆਂ ਦੇ ਹੋਰ ਹਿੱਸਿਆਂ ‘ਚ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਹੋਵੇ। ਕਿਉਂਕਿ ਕੋਵਿਡ 19 ਦੇ ਜ਼ਿਆਦਾਤਰ ਮਾਮਲਿਆਂ ‘ਚ ਫਲੂ ਦੇ ਇਕੋ ਜਿਹੇ ਲੱਛਣ ਜ਼ਾਹਿਰ ਹੁੰਦੇ ਹਨ। ਇਸ ਲਈ ਉਨ੍ਹਾਂ ਦੀ ਪਛਾਣ ਫਲੂ ਦੇ ਤੌਰ ‘ਤੇ ਹੀ ਕੀਤੀ ਗਈ ਹੋਵੇਗੀ।

ਖੋਜੀਆਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਮਰੀਜ਼ਾਂ ‘ਚ ਕੋਰੋਨਾ ਵਾਇਰਸ ਦੇ ਮਾਮੂਲੀ ਲੱਛਣ ਪਾਏ ਗਏ। ਪ੍ਰੋਫੈਸਰ ਬੋਸ਼ ਦਾ ਕਹਿਣਾ ਹੈ ਕਿ ਕੋਵਿਡ 19 ਦਾ ਸ਼ਿਕਾਰ ਹੋਣ ਵਾਲਿਆਂ ਨੂੰ ਸ਼ੁਰੂ ‘ਚ ਗਲਤੀ ਨਾਲ ਜ਼ੁਕਾਮ ਦੇ ਤੌਰ ‘ਤੇ ਪਛਾਣਿਆ ਗਿਆ ਸੀ। ਇਸ ਲਈ ਸਿਹਤ ਮੋਰਚੇ ‘ਤੇ ਚੁੱਕੇ ਗਏ ਕਦਮਾਂ ਤੋਂ ਪਹਿਲਾਂ ਹੀ ਵਾਇਰਸ ਆਬਾਦੀ ‘ਚ ਫੈਲਦਾ ਗਿਆ।

ਖੋਜ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਿਲਸਿਲੇ ਚ ਅਜੇ ਹੋਰ ਅਧਿਐਨ ਕੀਤੇ ਜਾਣ ਦੀ ਲੋੜ ਹੈ। ਕੋਰੋਨਾ ਵਾਇਰਸ ਸਬੰਧੀ ਕਈ ਤਰ੍ਹਾਂ ਦੀ ਖੋਜ ਕੀਤੀ ਜਾ ਰਹੀ ਹੈ। ਇਟਲੀ ਦੇ ਵਿਗਿਆਨੀਆਂ ਵੱਲੋਂ ਕੀਤੇ ਅਧਿਐਨ ਦੇ ਵੀ ਇਸ ਨਾਲ ਮਿਲਦੇ ਜੁਲਦੇ ਨਤੀਜੇ ਸਾਹਮਣੇ ਆ ਚੁੱਕੇ ਹਨ। ਜਿਸ ਚ ਉੱਤਰੀ ਇਟਲੀ ਚ ਦਸੰਬਰ 2019 ਚ ਹੀ ਇਸਤੇਮਾਲ ਕੀਤੇ ਗਏ ਪਾਣੀ ਦੇ ਨਮੂਨਿਆਂ ਚ ਕੋਵਿਡ 19 ਦੇ ਸਬੂਤ ਮਿਲਣ ਦੀ ਗ4ਲ ਕਹੀ ਗਈ ਸੀ।

New Delhi: Medics take samples of suspected COVID-19 patients for lab test at a government hospital, during the ongoing nationwide lockdown to curb spread of coronavirus, in New Delhi, Tuesday, June 9, 2020. (PTI Photo/Kamal Kishore) (PTI09-06-2020_000100B)

Related posts

ਮੇਰੇ ਅਲਫ਼ਾਜ ਹੀ ਮੇਰੇ ਦੁਸ਼ਮਣ ਬਣ ਗਏ,

Pritpal Kaur

ਸਥਿਰ ਰਿਹਾ ਸ਼ੇਅਰ ਬਜ਼ਾਰ, ਨਿਫ਼ਟੀ 14ਵੇਂ ਦਿਨ ਵੀ ਉੱਪਰ

On Punjab

ਦੱਖਣੀ ਅਫਰੀਕਾ ’ਚ ਗੁੱਪਤਾ ਭਰਾਵਾਂ ਦੀਆਂ ਮੁਸ਼ਕਿਲਾਂ ਵਧੀਆਂ, ਸਹਾਰਾ ਕੰਪਿਊਟਰਜ਼ ਦੇ ਬੈਂਕ ਖਾਤੇ ਤੋਂ ਕਰੋੜਾਂ ਰੁਪਏ ਦੀ ਰਾਸ਼ੀ ਜ਼ਬਤ

On Punjab