PreetNama
ਖਬਰਾਂ/News

ਕੋਰੋਨਾ ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਹੋ ਰਹੀ ਘਬਰਾਹਟ, ਸਾਹ ਲੈਣ ’ਚ ਆ ਰਹੀ ਸਮੱਸਿਆ ਤੇ ਧੜਕਣ ਹੋਈ ਬੇਕਾਬੂ – ਜਾਣੋ ਕੀ ਹੈ ਵਜ੍ਹਾ

ਕੋਰੋਨਾ ਵਾਇਰਸ ਦੇ ਕਈ side effects ਵੀ ਸਾਹਮਣੇ ਆ ਰਹੇ ਹਨ। ਗੰਭੀਰ ਰੂਪ ਨਾਲ ਇਨਫੈਕਟਿਡ ਹੋ ਕੇ ਇਲਾਜ ਤੋਂ ਬਾਅਦ ਜੋ ਲੋਕ ਘਰ ਜਾ ਚੁੱਕੇ ਹਨ, ਉਨ੍ਹਾਂ ਦੀ ਧੜਕਣ ਬੇਕਾਬੂ ਹੋ ਰਹੀ ਹੈ। ਹਾਰਟ ਐਟਕ ਦੇ ਮਾਮਲੇ ਵੀ ਵਧ ਰਹੇ ਹਨ। ਭਾਵ ਕਿ ਕੋਰੋਨਾ ਸਿਰਫ਼ ਦਿਨ ਦੀ ਧੜਕਣ ਹੀ ਨਹੀਂ ਵਧਾ ਰਿਹਾ ਮੌਤ ਦੇ ਕਾਰਨ ਵੀ ਵਧਾ ਰਿਹਾ ਹੈ। ਦਰਅਸਲ ਕੋਰੋਨਾ ਵਾਇਰਸ ਸਿੱਧਾ ਮਨੁੱਖੀ ਫੇਫੜਿਆਂ ’ਤੇ ਵਾਰ ਕਰਦਾ ਹੈ। ਇਹੀ ਵਜ੍ਹਾ ਹੈ ਕਿ ਮਨੁੱਖ ਦਾ ਆਕਸੀਜਨ ਲੇਵਲ ਘੱਟ ਹੋਣ ਲਗਦਾ ਹੈ। ਇਕ ਤੰਦਰੁਸਤ ਮਨੁੱਖ ਦਾ ਆਕਸੀਜਨ ਲੇਵਲ 94 ਤੋਂ ਵੱਧ ਹੋਣਾ ਚਾਹੀਦਾ ਹੈ

ਕੋਰੋਨਾ ਇਨਫੈਕਟਿਡ ਮਰੀਜ਼ ਦਾ ਆਕਸੀਜਨ ਲੇਵਲ 80 ਤੋਂ ਵੀ ਹੇਠਾ ਚੱਲਾ ਜਾਂਦਾ ਹੈ। ਅਜਿਹੇ ’ਚ ਮਰੀਜ਼ ਨੂੰ ਤੁਰੰਤ ਹਸਪਤਾਲ ’ਚ ਲੈ ਜਾਣਾ ਜ਼ਰੂਰੀ ਹੁੰਦਾ ਹੈ। ਆਕਸੀਜਨ ਲੇਵਲ ਸਹੀ ਨਾ ਹੋਣ ਕਰ ਕੇ ਆਕਸੀਜਨ ਸਪੋਰਟ ਤੇ ਫੇਫੜਿਆਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਦਵਾਈਆਂ ਤੇ ਕੁਝ ਟੀਕੇ ਲਗਾਏ ਜਾਂਦੇ ਹਨ। ਆਕਸੀਜਨ ਲੇਵਲ ਸਹੀ ਹੋ ਜਾਣ ’ਤੇ ਮਰੀਜ਼ ਨੂੰ ਹਸਪਾਤਲ ਤੋਂ ਛੁੱਟੀ ਦਿੱਤੀ ਜਾਂਦੀ ਹੈ।

ਹਾਲਾਂਕਿ ਮਰੀਜ਼ ’ਤੇ ਕੋਰੋਨਾ ਦਾ ਪ੍ਰਭਾਵ ਤਿੰਨ ਤੋਂ ਚਾਰ ਮਹੀਨੇ ਤਕ ਬਣਾਇਆ ਰਹਿੰਦਾ ਹੈ। ਇਹ ਵਾਇਰਸ ਪਿੱਛਾ ਛੱਡਣ ਤੋਂ ਬਾਅਦ ਪਹਿਲਾਂ ਦਿਲ ਦਾ ਦਦ ਦੇ ਰਿਹਾ ਹੈ। ਅੰਮ੍ਰਿਤਸਰ ’ਚ ਪੰਜ ਫ਼ੀਸਦੀ ਕੋਰੋਨਾ ਮਰੀਜ਼ਾਂ ਨੂੰ ਘਰ ਜਾਣ ਤੋਂ ਬਾਅਦ ਦਿਲ ਦੀਆਂ ਬਿਮਾਰੀਆਂ ਨੇ ਘੇਰਿਆ ਹੈ। ਖਾਸ ਕਰ ਕੇ ਉਹ ਮਰੀਜ਼ ਜੋ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਸਨ, ਉਨ੍ਹਾਂ ਦੀ ਤਕਲੀਫ ਵਧੀ ਹੈ।

ਇਹ ਹੈ ਵਜ੍ਹਾ

 

ਫੇਫੜਿਆਂ ’ਤੇ ਵਾਰ ਕਰਨ ਦੇ ਨਾਲ ਹੀ ਕੋਰੋਨਾ ਵਾਇਰਸ ਸਰੀਰ ’ਚ ਖੂਨ ਜਮ੍ਹਾ ਦਿੰਦਾ ਹੈ। ਇਸ ਨਾਲ ਖੂਨ ਗਾੜ੍ਹਾ ਹੋਣ ਲਗਦਾ ਹੈ। ਖੂਨ ਪਤਲਾ ਕਰਨ ਲਈ ਹਸਪਤਾਲ ’ਚ ਮਰੀਜ਼ਾਂ ਨੂੰ ਜ਼ਰੂਰੀ ਟੀਕੇ ਲਗਾਏ ਗਏ ਜਾਂਦੇ ਹਨ ਪਰ ਘਰ ਪਹੁੰਚ ਕੇ ਖੂਨ ਫਿਰ ਤੋਂ ਗਾੜ੍ਹਾ ਹੋਣ ਦਾ ਖਤਰਾ ਬਣਾਇਆ ਰਹਿੰਦਾ ਹੈ। ਇਸ ਦੌਰਾਨ ਘਰ ਆਉਣ ਵਾਲੇ ਮਰੀਜ਼ ਕੋਰੋਨਾ ਦੀ ਦਹਿਸ਼ਤ, ਡਰ ਦੀ ਵਜ੍ਹਾ ਨਾਲ ਤਣਾਅ ’ਚ ਵੀ ਜਾ ਰਹੇ ਹਨ। ਸ੍ਰੀ ਗੁਰੂ ਰਾਮਦਾਸ ਹਸਪਤਾਲ ਦੇ Medicine Pathologist Dr. Maninder Singh ਅਨੁਸਾਰ ਕੋਰੋਨਾ ਇਨਫੈਕਸ਼ਨ ਨਾਲ ਫੇਫੜੇ ਕਮਜ਼ੋਰ ਹੋਣ ਨਾਲ ਧੜਕਣ ’ਤੇ ਅਸਰ ਪੈ ਰਿਹਾ ਹੈ।

Related posts

Amritpal Singh : ਅੰਮ੍ਰਿਤਪਾਲ ਦਾ ਪਾਸਪੋਰਟ ਘਰੋਂ ਗਾਇਬ, ਪੁਲਿਸ ਨੇ ਏਅਰਪੋਰਟ ਤੇ ਲੈਂਡ-ਪੋਰਟ ’ਤੇ ਐੱਲਓਸੀ ਦਾ ਭੇਜਿਆ ਰਿਮਾਈਂਡਰ

On Punjab

ਡਿਪਟੀ ਕਮਿਸ਼ਨਰ ਫ਼ਿਰੋਜਪੁਰ ਵੱਲੋਂ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਦਾ ਕੈਲੰਡਰ ਜਾਰੀ

Pritpal Kaur

ਮੋਦੀ, ਜੈਸ਼ੰਕਰ ਤੇ ਡੋਵਾਲ ਨੂੰ ਕੈਨੇਡਾ ‘ਚ ਅਪਰਾਧਿਕ ਗਤੀਵਿਧੀਆਂ ਨਾਲ ਜੋੜਨ ਦਾ ਕੋਈ ਸਬੂਤ ਨਹੀਂਂ: ਕੈਨੇਡਾ ਸਰਕਾਰ

On Punjab