PreetNama
ਖਾਸ-ਖਬਰਾਂ/Important News

ਕੋਰੋਨਾ ਮਹਾਮਾਰੀ ਦੌਰਾਨ ਕੈਨੇਡਾ ਦੇ ਵਿੱਤ ਮੰਤਰੀ ਦਾ ਅਸਤੀਫਾ

ਟੋਰਾਂਟੋ: ਕੈਨੇਡਾ ਦੇ ਵਿੱਤ ਮੰਤਰੀ ਬਿਲ ਮੋਰਨੀਓ ਨੇ ਕੋਰੋਨਾ ਮਹਾਮਾਰੀ ਵਿਚਾਲੇ ਅਸਤੀਫਾ ਦੇ ਦਿੱਤਾ ਹੈ। ਅਸਤੀਫੇ ਤੋਂ ਬਾਅਦ ਵਿੱਤ ਮੰਤਰੀ ਨੇ ਕਿਹਾ ਕਿ ਉਹ ਹੁਣ ਸਰਗਰਮ ਰਾਜਨੀਤੀ ਤੋਂ ਸੰਨਿਆਸ ਲੈ ਰਹੇ ਹਨ। ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਉਹ ਆਰਥਿਕ ਸਹਿਕਾਰਤਾ ਤੇ ਵਿਕਾਸ ਸੰਗਠਨ ਵਿੱਚ ਦਿਲਚਸਪੀ ਰੱਖਦੇ ਹਨ। ਉਹ ਇਸ ਦੀ ਅਗਵਾਈ ਲਈ ਆਪਣਾ ਨਾਂ ਅੱਗੇ ਵਧਾਉਣਗੇ।

ਦੱਸ ਦਈਏ ਕਿ ਮੋਰਨੀਓ ਦੇ ਅਸਤੀਫੇ ਤੋਂ ਬਾਅਦ ਦੇਸ਼ ਵਿੱਚ ਰਾਜਨੀਤੀ ਤੇਜ਼ ਹੋ ਗਈ ਹੈ। ਇਸ ਅਸਤੀਫ਼ੇ ਪਿੱਛੇ ਸੱਤਾਧਾਰੀ ਤੇ ਵਿਰੋਧੀ ਧਿਰ ਦੀਆਂ ਦਲੀਲਾਂ ਸਾਹਮਣੇ ਆ ਰਹੀਆਂ ਹਨ। ਇਸ ਸਭ ਵਿੱਚ ਇੱਕ ਖ਼ਾਸ ਗੱਲ ਇਹ ਹੈ ਕਿ ਵਿੱਤ ਮੰਤਰੀ ਦਾ ਅਸਤੀਫਾ ਅਜਿਹੇ ਸਮੇਂ ਆਇਆ ਜਦੋਂ ਦੇਸ਼ ਕੋਰੋਨਾ ਮਹਾਮਾਰੀ ਨਾਲ ਜੂਝ ਰਿਹਾ ਹੈ।

ਉਧਰ, ਮੋਰਨੀਓ ਦੇ ਅਸਤੀਫੇ ਤੋਂ ਬਾਅਦ ਵਿਰੋਧੀ ਧਿਰ ਨੇ ਸਰਕਾਰ ਨੂੰ ਘੇਰਣ ਦੀ ਤਿਆਰੀ ਸ਼ੁਰੂਆਤ ਕਰ ਦਿੱਤੀ ਹੈ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਵਿੱਤ ਮੰਤਰੀ ਦੀ ਮੌਤ ਇੱਕ ਚੈਰਿਟੀ ਘੁਟਾਲੇ ਦੇ ਮਾਮਲੇ ਵਿੱਚ ਹੋਈ ਹੈ। ਉਸ ‘ਤੇ ਕਰੀਬ ਇੱਕ ਅਰਬ ਡਾਲਰ ਦੇ ਘੁਟਾਲੇ ਦਾ ਇਲਜ਼ਾਮ ਹੈ ਜਿਸ ਦੀ ਅੱਗ ਕਦੇ ਵੀ ਜਸਟਿਨ ਟਰੂਡੋ ਤਕ ਵੀ ਪਹੁੰਚ ਸਕਦੀ ਹੈ।

Related posts

ਲਾਰੈਂਸ ਬਿਸ਼ਨੋਈ ਗਿਰੋਹ ਦੇ ਮੈਂਬਰ ਸਣੇ 3 ਬਦਮਾਸ਼ ਹਥਿਆਰਾਂ ਸਮੇਤ ਗ੍ਰਿਫ਼ਤਾਰ, ਸ਼ਰਾਬ ਨਾਲ ਭਰੇ ਟਰੱਕ ਨੂੰ ਹਾਈਜੈਕ ਕਰਨ ਦੀ ਸੀ ਯੋਜਨਾ

On Punjab

ਕੋਰੋਨਾ ਰਾਹਤ ਪੈਕੇਜ ‘ਚ ਵਾਧੇ ਦਾ ਬਿੱਲ ਅਮਰੀਕੀ ਸੰਸਦ ‘ਚ ਪਾਸ

On Punjab

ਅੱਗ ਨਾਲ ਖੇਡ ਰਹੀਆਂ ਨੇ ਵਿਰੋਧੀ ਪਾਰਟੀਆਂ, ਮੇਰੇ ਕੋਲ ਪਲ-ਪਲ ਦੀ ਹੈ ਜਾਣਕਾਰੀ-ਮਾਨ

On Punjab