ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਦੌਰਾਨ ਦੁਨੀਆਂ ਭਰ ਦੀ ਅਰਥਵਿਵਸਥਾ ਡਾਵਾਂਡੋਲ ਹੋਈ ਹੈ। ਇਸ ਦੇ ਬਾਵਜੂਦ ਫੇਸਬੁੱਕ ਦੇ ਫਾਊਂਡਰ ਮਾਰਕ ਜੁਕਰਬਰਗ ਦੁਨੀਆਂ ਦੇ ਤੀਜੇ ਸਭ ਤੋਂ ਅਮੀਰ ਸ਼ਖ਼ਸ ਬਣਨ ‘ਚ ਕਾਮਯਾਬ ਹੋਏ ਹਨ। ਉਨ੍ਹਾਂ ਨੇ ਵਾਰੇਨ ਬਫ਼ੇ ਨੂੰ ਵੀ ਪਛਾੜ ਦਿੱਤਾ ਹੈ। ਪਿਛਲੇ ਦੋ ਮਹੀਨਿਆਂ ‘ਚ ਜੁਕਰਬਰਗ ਦੀ ਜਾਇਦਾਦ ‘ਚ 30 ਅਰਬ ਡਾਲਰ ਤੋਂ ਜ਼ਿਆਦਾ ਇਜ਼ਾਫਾ ਹੋਇਆ ਹੈ।
ਜੇਕਰ ਇੰਡੈਕਸ ਦੇ ਤਿੰਨ ਮਹੀਨਿਆਂ ਦੀ ਦੌਲਤ ਦਾ ਲੇਖਾ ਜੋਖਾ ਕੀਤਾ ਜਾਵੇ ਤਾਂ ਫਰਵਰੀ 22 ਨੂੰ ਮਾਰਕ ਜੁਕਰਬਰਗ ਦੀ ਜਾਇਦਾਦ 80.2 ਬਿਲੀਅਨ ਡਾਲਰ ਸੀ ਜਿਸ ਤੋਂ ਬਾਅਦ ਮਾਰਚ ਵਿਚ ਗਿਰਾਵਟ ਨਾਲ 56.3 ਬਿਲੀਅਨ ਡਾਲਰ ਹੋ ਗਈ ਸੀ। ਇਸ ਮਗਰੋਂ ਮਈ ਦੀ 22 ਤਾਰੀਖ਼ ਤਕ ਮਾਰਕ ਜੁਕਰਬਰਗ ਦੀ ਜਾਇਦਾਦ ‘ਚ ਕਰੀਬ 31.4 ਬਿਲੀਅਨ ਡਾਲਰ ਦਾ ਵਾਧਾ ਦਰਜ ਕੀਤਾ ਗਿਆ।
ਰਿਪੋਰਟ ਮੁਤਾਬਕ ਮਾਰਕ ਜੁਕਰਬਰਗ ਦੀ ਫੇਸਬੁੱਕ ਨੇ ਭਾਰਤ ਦੀ ਰਿਲਾਇੰਸ ਜਿਓ ‘ਚ ਕਰੀਬ 44 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕੀਤਾ। ਫੇਸਬੁੱਕ ਜੀਓ ਦੇ 10 ਫੀਸਦ ਸ਼ੇਅਰ ਦਾ ਹਿੱਸੇਦਾਰ ਹੈ।
ਫੇਸਬੁੱਕ ਨੇ ਆਲਾਇਨ ਸ਼ੌਪਿੰਗ ਫੀਚਰ ਸ਼ੌਪਸ ਦੀ ਵੀ ਸ਼ੁਰੂਆਤ ਕਰ ਦਿੱਤੀ ਹੈ। CNBC ਦੀ ਰਿਪੋਰਟ ਮੁਤਾਬਕ ਸ਼ੌਪਸ ਦੇ ਚੱਲਦਿਆਂ ਫੇਸਬੁੱਕ ਦੀ ਕੀਮਤ ਆਲ ਟਾਇਮ ਹਾਈ 230 ਡਾਲਰ ਤਕ ਪਹੁੰਚ ਗਈ ਹੈ। ਫੇਸਬੁੱਕ ਦੇ ਫੀਚਰ ਨੂੰ ਵਧਾਉਂਦਿਆਂ ਹੋਇਆਂ ਮੈਸੇਂਜਰ ਰੂਮਜ਼ ‘ਚ ਗਰੁੱਪ ਵੀਡੀਓ ਕਾਨਫਰੰਸਿੰਗ ਦੀ ਵੀ ਸ਼ੁਰੂਆਤ ਕੀਤੀ ਗਈ ਹੈ।