ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਸਰਕਾਰੀ ਪੱਧਰ ‘ਤੇ ਤਿਆਰੀਆਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਵੈਕਸੀਨ ਦੀ ਉਪਲੱਬਧਤਾ ਨੂੰ ਵਧਾਉਣ ਦੇ ਨਾਲ ਹੀ ਮੈਡੀਕਲ ਉਪਕਰਨਾਂ ਤੇ ਦਵਾਈਆਂ ਦੀ ਕੋਈ ਕਮੀ ਨਹੀਂ ਰਹੇਗੀ। ਇਸ ਲਈ ਅਮਰੀਕਾ ਦੀਆਂ ਪਮੁੱਖ ਕੰਪਨੀਆਂ ਦੇ ਨਾਲ ਭਾਰਤ ਰਣਨੀਤੀ ਤਿਆਰ ਕਰ ਰਿਹਾ ਹੈ। ਇਸ ਸਬੰਧੀ ਅਮਰੀਕਾ ‘ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਮੁੱਖ ਮੈਡੀਕਲ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀਈਓ) ਦੇ ਨਾਲ ਵੱਖ-ਵੱਖ ਬੈਠਕਾਂ ਵੀ ਕੀਤੀਆਂ। ਬਾਅਦ ‘ਚ ਸੰਧੂ ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਵੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਬੈਠਕ ‘ਚ ਮੈਡਟ੍ਰੋਨਿਕ ਦੇ ਸੀਈਓ ਜਿਓਫ ਮਾਰਥਾਦੇ ਨਾਲ ਗੱਲਬਾਤ ਹੋਈ ਹੈ। ਇਸ ਕੰਪਨੀ ਨੇ ਭਾਰਤ ਨੂੰ ਵੈਂਟੀਲੇਟਰ ਵੀ ਦਿੱਤੇ ਹਨ।ਇਸ ਤੋਂ ਇਲਾਵਾ ਬੈਠਕ ‘ਚ ਐਕਸਟ੍ਰਾਕਾਰਪੋਰੀਅਲ ਮੈਂਬ੍ਰੇਨ ਆਕਸੀਜਨੇਸ਼ਨ (ਈਸੀਐੱਮਓ) ਮਸ਼ੀਨਾਂ ਦੀ ਸਪਲਾਈ ਤੇ ਭਾਰਤ ‘ਚ ਸਿਹਤ ਸੇਵਾ ‘ਚ ਨਿਵੇਸ਼ ਵਧਾਉਣ ‘ਤੇ ਵੀ ਗੱਲ ਹੋਈ। ਸੰਧੂ ਨੇ ਅਵੰਤੋਰ ਕੰਪਨੀ ਦੇ ਚੇਅਰਮੈਨ ਮਾਈਕਲ ਸਟਬਫੀਲਡ ਨਾਲ ਵੀ ਬੈਠਕ ਕੀਤੀ। ਇਹ ਕੰਪਨੀ ਵੈਕਸੀਨ ਤੇ ਦਵਾਈਆਂ ਲਈ ਕੱਚਾ ਮਾਲਾ ਉਪਲੱਬਧ ਕਰਵਾਉਂਦੀ ਹੈ। ਉਨ੍ਹਾਂ ਏਅਰ ਪ੍ਰਰੋਡਕਟ, ਫਾਈਜ਼ਰ, ਵਾਲਮਾਰਟ, ਡੈਲ ਟੈਕਨਾਲੋਜੀ, ਯੂਨਾਈਟਿਡ ਏਅਰਲਾਈਨ, ਕੈਸਪਰ ਐਂਡ ਪੱਲ ਤੇ ਅਮਰੀਕਾ ਦੀ ਮੈਡੀਕਲ ਡਿਵਾਈਸ ਟ੍ਰੇਡ ਐਸੋਸੀਏਸ਼ਨ ਸਮੇਤ ਕਈ ਪ੍ਰਮੁੱਖ ਕੰਪਨੀਆਂ ਦੇ ਸੀਈਓ ਨਾਲ ਗੱਲਬਾਤ ਕੀਤੀ।
ਅਮਰੀਕੀ ਫਾਊਂਡੇਸ਼ਨ ਨੇ ਦਿੱਤੇ 9 ਕਰੋੜ
ਯੂਐੱਸ ਇੰਡੀਆ ਚੈਂਬਰ ਆਫ ਕਾਮਰਸ ਫਾਊਂਡੇਸ਼ਨ ਨੇ ਭਾਰਤ ਦੀ ਕੋਰੋਨਾ ‘ਚ 12 ਲੱਖ ਡਾਲਰ (ਕਰੀਬ 9 ਕਰੋੜ ਰੁਪਏ) ਦੀ ਮਦਦ ਕੀਤੀ ਹੈ। ਇਸ ਫਾਊਂਡੇਸ਼ਨ ਨੇ 120 ਵੈਂਟੀਲੇਟਰ ਤੇ ਇਕ ਹਜ਼ਾਰ ਆਕਸੀਜਨ ਸਿਲੰਡਰ ਵੀ ਭੇਜੇ ਹਨ।