62.42 F
New York, US
April 23, 2025
PreetNama
ਸਿਹਤ/Health

ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ‘ਤੇ ਕੀ ਕਰੀਏ, ਘਰ ਜਾਂ ਹਸਪਤਾਲ ਕਿੱਥੇ ਰਹਿਣਾ ਹੈ ਬਿਹਤਰ

ਦੇਸ਼ ਵਿਚ ਕੋਰੋਨਾ ਦੀ ਦੂਸਰੀ ਲਹਿਰ ਆਪਣੇ ਸਿਖਰ ‘ਤੇ ਪਹੁੰਚ ਚੁੱਕੀ ਹੈ। ਇੱਥੇ ਰੋਜ਼ਾਨਾ 2 ਲੱਖ ਦੇ ਕਰੀਬ ਨਵੇਂ ਕੋਰੋਨਾ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਕਾਰਨ ਮੌਤਾਂ ਦਾ ਅੰਕੜਾ ਵੀ ਵਧਿਆ ਹੈ। ਹਸਪਤਾਲਾਂ ‘ਚ ਬੈੱਡ ਤੇ ਆਕਸੀਜਨ ਦੀ ਘਾਟ ਪੈਣ ਲੱਗੀ ਹੈ। ਅਜਿਹੇ ਸਮੇਂ ਦੇਸ਼ ਵਿਚ ਹਰੇਕ ਇਨਸਾਨ ਉੱਪਰ ਕੋਰੋਨਾ ਇਨਫੈਕਟਿਡ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ। ਮਹਾਮਾਰੀ ਦੇ ਇਸ ਦੌਰਾਨ “ਚ ਕਿਸੇ ਵੀ ਇਨਸਾਨ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆ ਸਕਦੀ ਹੈ। ਜੇਕਰ ਤੁਹਾਡੇ ਨਾਲ ਹੀ ਅਜਿਹਾ ਹੁੰਦਾ ਹੈ ਤਾਂ ਘਬਰਾਓ ਨਹੀਂ ਬਲਕਿ ਖ਼ੁਦ ਨੂੰ ਆਈਸੋਲੇਟ ਕਰੋ ਤੇ ਅੱਗੇ ਕੀ ਕੀਤਾ ਜਾਵੇ, ਇਸ ਦੀ ਪਲਾਨਿੰਗ ਕਰੋ।

ਕੋਰੋਨਾ ਟੈਸਟ ਕਰਵਾਉਂਦੇ ਸਮੇਂ ਸਾਰਿਆਂ ਨੂੰ ਆਈਸੋਲੇਟ ਹੋਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਲਈ ਜੇਕਰ ਤੁਸੀਂ ਕਿਸੇ ਵੀ ਵਜ੍ਹਾ ਨਾਲ ਟੈਸਟ ਕਰਵਾ ਰਹੇ ਹੋ ਤਾਂ ਉਸ ਤੋਂ ਬਾਅਦ ਖ਼ੁਦ ਨੂੰ ਬਾਕੀ ਲੋਕਾਂ ਤੋਂ ਅਲੱਗ ਰੱਖੋ। ਜੇਕਰ ਰਿਪੋਰਟ ਪਾਜ਼ੇਟਿਵ ਆਉਂਦੀ ਹੈ ਤਾਂ ਘਬਰਾਓ ਨਹੀਂ, ਬਲਕਿ ਇਹ ਸੋਚੋ ਕਿ ਅੱਗੇ ਕੀ ਕਰਨਾ ਹੈ ਤੇ ਕਿਵੇਂ ਕਰਨਾ ਹੈ। ਜੇਕਰ ਲੱਛਣ ਗੰਭੀਰ ਹਨ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ। ਹਾਲਾਂਕਿ ਜ਼ਿਆਦਾਤਰ ਕੋਰੋਨਾ ਮਾਮਲਿਆਂ ‘ਚ ਮਰੀਜ਼ ਨੂੰ ਕੋਈ ਲੱਛਣ ਨਹੀਂ ਹੁੰਦੇ। ਅਜਿਹੇ ਲੋਕ ਘਰ ਵਿਚ ਰਹਿ ਕੇ ਹੀ ਠੀਕ ਹੋ ਸਕਦੇ ਹਨ। ਬਸ ਉਨ੍ਹਾਂ ਥੋੜ੍ਹੀ ਜਿਹੀ ਸਾਵਧਾਨੀ ਵਰਤਣ ਦੀ ਜ਼ਰੂਰਤ ਹੁੰਦੀ ਹੈ।

ਹੋਮ ਆਈਸੋਲੇਸ਼ਨ ‘ਚ ਰਹਿਣ ਵਾਲਿਆਂ ਨੂੰ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦੈ। ਹੋਮ ਆਈਸੋਲੇਸ਼ਨ ‘ਚ ਰਹਿੰਦੇ ਮਰੀਜ਼ ਲਈ ਘਰ ‘ਚ ਵੱਖਰਾ ਤੇ ਹਵਾਦਾਰ ਕਮਰਾ ਹੋਣਾ ਜ਼ਰੂਰੀ ਹੈ। ਮਰੀਜ਼ ਨੂੰ ਹਰ ਵੇਲੇ ਤਿੰਨ ਲੇਅਰ ਵਾਲਾ ਮਾਸਕ ਪਹਿਨ ਕੇ ਰੱਖਣਾ ਚਾਹੀਦੈ। ਦਿਨ ਵਿਚ ਦੋ ਵਾਰ ਬੁਖਾਰ ਤੇ ਆਕਸੀਜਨ ਦਾ ਪੱਧਰ ਜਾਂਚਣਾ ਚਾਹੀਦੈ। ਮਰੀਜ਼ ਲਈ ਵੱਖਰੀ ਟਾਇਲਟ ਹੋਣੀ ਚਾਹੀਦੀ ਹੈ। ਧਿਆਨ ਰੱਖਣਾ ਚਾਹੀਦੈ ਹੈ ਕਿ ਸਰੀਰ ਦਾ ਤਾਪਮਾਨ 100 ਫਾਰੇਨਹਾਈਟ ਤੋਂ ਜ਼ਿਆਦਾ ਨਾ ਹੋਵੇ।
ਮੌਸਮੀ, ਨਾਰੰਗੀ ਤੇ ਸੰਤਰਾ ਵਰਗੇ ਤਾਜ਼ੇ ਫਲ਼ ਤੇ ਫਲੀਆਂ, ਦਾਲ ਵਰਗੀ ਪ੍ਰੋਟੀਨ ਭਰਪੂਰ ਖੁਰਾਕ ਲੈਣੀ ਚਾਹੀਦੀ ਹੈ। ਲੋਅ ਵੈਟ ਵਾਲਾ ਦੁੱਧ ਤੇ ਦਹੀਂ ਖਾਣਾ ਚਾਹੀਦੈ। ਨਾਨਵੈੱਜ ਖਾਣ ਵਾਲਿਆਂ ਨੂੰ ਸਕਿੱਨਲੈੱਸ ਚਿਕਨ, ਮੱਛੀ ਤੇ ਆਂਡੇ ਦਾ ਚਿੱਟਾ ਹਿੱਸਾ ਨਹੀਂ ਖਾਣਾ ਚਾਹੀਦੈ। ਤਲਿਆ ਖਾਣਾ ਤੇ ਜੰਕ ਫੂਡ ਤੋਂ ਪਰਹੇਜ਼ ਕਰਨਾ ਚਾਹੀਦੈ। ਚਿਪਸ, ਪੈਕੇਟ ਜੂਸ, ਕੋਲਡ ਡ੍ਰਿੰਕ, ਪਨੀਰ, ਮੱਖਨ, ਮਟਨ, ਫ੍ਰਾਈਡ, ਪ੍ਰੋਸੈੱਸਡ ਫੂਡ ਆਦਿ ਤੋਂ ਦੂਰ ਰਹਿਣਾ ਚਾਹੀਦੈ।

Related posts

Healthcare news: ਸਿਰਫ ਖਾਣ-ਪੀਣ ਦਾ ਤਰੀਕਾ ਹੀ ਨਹੀਂ, ਰਸੋਈ ‘ਚ ਰੱਖੀਆਂ ਇਹ ਚੀਜ਼ਾਂ ਵੀ ਬਣ ਸਕਦੀਆਂ ਨੇ ‘ਕੈਂਸਰ’ ਦੀ ਬੀਮਾਰੀ ਦਾ ਕਾਰਨ

On Punjab

ਦੁਨੀਆਂ ਭਰ ‘ਚ ਵਧਿਆ ਕੋਰੋਨਾ ਵਾਇਰਸ ਦਾ ਖਤਰਾ, 24 ਘੰਟਿਆਂ ‘ਚ 5000 ਤੋਂ ਜ਼ਿਆਦਾ ਮੌਤਾਂ

On Punjab

ਜਾਣੋ ਸਰਦੀਆਂ ਵਿੱਚ ਗਾਜਰ ਖਾਣ ਦੇ ਅਦਭੁੱਤ ਫ਼ਾਇਦੇ

On Punjab