47.61 F
New York, US
November 22, 2024
PreetNama
ਰਾਜਨੀਤੀ/Politics

ਕੋਰੋਨਾ ਵਾਇਰਸ: ਅਮਿਤ ਸ਼ਾਹ ਦੇ ਭਰੋਸੇ ਤੋਂ ਬਾਅਦ IMA ਨੇ ਵਾਪਿਸ ਲਿਆ ਵਿਰੋਧ ਪ੍ਰਦਰਸ਼ਨ

Doctors Withdraw Symbolic Protest: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਪੀਲ ਦੇ ਬਾਅਦ, ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਨੇ ਆਪਣਾ ਪ੍ਰਤੀਕਵਾਦੀ ਪ੍ਰਦਰਸ਼ਨ ਵਾਪਿਸ ਲੈ ਲਿਆ ਹੈ। ਅੱਜ ਅਮਿਤ ਸ਼ਾਹ ਅਤੇ ਸਿਹਤ ਮੰਤਰੀ ਡਾ: ਹਰਸ਼ਵਰਧਨ ਨੇ ਆਈਡੀਐਮਏ ਅਤੇ ਸਾਰੇ ਡਾਕਟਰਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲ ਕੀਤੀ ਅਤੇ ਉਨ੍ਹਾਂ ਨੂੰ ਪ੍ਰਦਰਸ਼ਨ ਨਾ ਕਰਨ ਅਤੇ ਸੁਰੱਖਿਆ ਦੇਣ ਦਾ ਭਰੋਸਾ ਦਿੱਤਾ ਗਿਆ ਸੀ। ਅਮਿਤ ਸ਼ਾਹ ਦੀ ਡਾਕਟਰਾਂ ਨਾਲ ਇਹ ਗੱਲਬਾਤ ਉਸ ਸਮੇਂ ਹੋਈ ਹੈ, ਜਦੋਂ ਕੋਰੋਨਾ ਵਾਇਰਸ ਤੋਂ ਲੋਹਾ ਲੈਣ ਵਾਲੇ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ‘ਤੇ ਹਮਲੇ ਹੋਣ ਦੀਆਂ ਖਬਰਾਂ ਆ ਰਹੀਆਂ ਹਨ। ਡਾਕਟਰਾਂ ਨਾਲ ਵੀਡੀਓ ਕਾਨਫਰੰਸ ਕਰਦਿਆਂ ਅਮਿਤ ਸ਼ਾਹ ਨੇ ਉਨ੍ਹਾਂ ਦੇ ਚੰਗੇ ਕੰਮ ਦੀ ਸ਼ਲਾਘਾ ਕੀਤੀ ਹੈ। ਇਸ ਦੌਰਾਨ ਅਮਿਤ ਸ਼ਾਹ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਪ੍ਰਸਤਾਵਿਤ ਪ੍ਰਤੀਕ ਵਿਰੋਧ ਨਹੀਂ ਕਰਨਾ ਚਾਹੀਦਾ। ਸ਼ਾਹ ਨੇ ਆਈਐਮਏ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਉਨ੍ਹਾਂ ਦੇ ਨਾਲ ਹੈ ਅਤੇ ਸਾਰਿਆਂ ਦੀ ਸੁਰੱਖਿਆ ਸਰਕਾਰ ਦੀ ਪਹਿਲ ਹੈ।

ਜ਼ਿਕਰਯੋਗ ਹੈ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਸੰਕਟ ਦੇ ਵਿੱਚਕਾਰ, ਕੋਰੋਨਾ ਵਾਰੀਅਰਜ਼ ਉੱਤੇ ਹਮਲਿਆਂ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਡਾਕਟਰ ਅਤੇ ਮੈਡੀਕਲ ਸਟਾਫ ਆਪਣੇ ਅਤੇ ਹਸਪਤਾਲਾਂ ‘ਤੇ ਹੋਏ ਹਮਲਿਆਂ ਤੋਂ ਬਹੁਤ ਨਾਰਾਜ਼ ਹਨ। ਇਸ ਬਾਰੇ ਹੀ ਆਈਐਮਏ ਨੇ ਅੱਜ ਡਾਕਟਰਾਂ ਨਾਲ ਹੋਈ ਹਿੰਸਾ ਖ਼ਿਲਾਫ਼ ਇੱਕ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਸੀ ਅਤੇ ਇਸ ਪ੍ਰਦਰਸ਼ਨ ਨੂੰ ਵ੍ਹਾਈਟ ਅਲਰਟ ਦਾ ਨਾਮ ਦਿੱਤਾ ਸੀ।

ਡਾਕਟਰਾਂ ਦੀ ਮੰਗ ਹੈ ਕਿ ਸਾਡੀ ਸੁਰੱਖਿਆ ਲਈ ਕੇਂਦਰੀ ਐਕਟ ਜਲਦ ਲਿਆਇਆ ਜਾਵੇ ਅਤੇ ਲਾਗੂ ਕੀਤਾ ਜਾਵੇ। ਡਾਕਟਰਾਂ ਨੇ ਇਹ ਵੀ ਕਿਹਾ ਕਿ ਜੇ ਸਾਡੀ ਮੰਗ ਨਹੀਂ ਮੰਨੀ ਜਾਂਦੀ ਤਾਂ ਅਸੀਂ 23 ਅਪ੍ਰੈਲ ਨੂੰ ਕਾਲਾ ਦਿਵਸ ਮਨਾਵਾਂਗੇ, ਜਿਸ ਵਿੱਚ ਦੇਸ਼ ਦੇ ਸਾਰੇ ਡਾਕਟਰ ਹੱਥਾਂ ‘ਚ ਕਾਲੀਆਂ ਪੱਟੀਆਂ ਬੰਨ੍ਹ ਕੇ ਕੰਮ ਕਰਨਗੇ। ਪਿੱਛਲੇ ਸਾਲ ਵੀ, ਡਾਕਟਰੀ ਸਿਹਤ ਦੇਖਭਾਲ ਅਤੇ ਡਾਕਟਰਾਂ ਨਾਲ ਹਮਲੇ ਵਿਰੁੱਧ ਕਾਨੂੰਨ ਲਿਆਉਣ ਲਈ ਬਹੁਤ ਸਾਰੇ ਵਿਰੋਧ ਪ੍ਰਦਰਸ਼ਨ ਅਤੇ ਧਰਨੇ ਦਿੱਤੇ ਗਏ ਸਨ।

Related posts

Straw burning: ਪਰਾਲੀ ਦੇ ਧੂੰਏਂ ਨੇ ਸਰਕਾਰਾਂ ਦਾ ਘੁੱਟਿਆ ਦਮ, ਐਕਸ਼ਨ ਲਈ ਉੱਚ ਪੱਧਰੀ ਮੀਟਿੰਗਾਂ

On Punjab

ਮੰਤਰੀਆਂ ਨਾਲ ਮੀਟਿੰਗ ‘ਚ ਮੋਦੀ ਨੇ ਕੀਤੇ ਵੱਡੇ ਦਾਅਵੇ

On Punjab

ਰਾਹੁਲ ਗਾਂਧੀ ਨੇ ਹਿੰਦੂ-ਮੁਸਲਮਾਨਾਂ ਬਾਰੇ ਕੀਤਾ ਟਵੀਟ, ਲਿਖਿਆ – ਤੁਸੀਂ ਹਿੰਦੂ, ਸਿੱਖ, ਇਸਾਈ, ਮੁਸਲਮਾਨ ਦੇ ਹੋ, ਨਾ ਦੇਸ਼ ਦੇ ਹੋ ਨਾ…

On Punjab