55.36 F
New York, US
April 23, 2025
PreetNama
ਖਾਸ-ਖਬਰਾਂ/Important News

ਕੋਰੋਨਾ ਵਾਇਰਸ ਅੱਗੇ ਬੇਵੱਸ ਹੋਇਆ US, 24 ਘੰਟਿਆਂ ‘ਚ 1169 ਲੋਕਾਂ ਦੀ ਮੌਤ

US Coronavirus Deaths: ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਨੇ ਤਬਾਹੀ ਮਚਾ ਰੱਖੀ ਹੈ । ਕੋਰੋਨਾ ਵਾਇਰਸ ਅੱਗੇ ਹੁਣ ਤਾਂ ਅਮਰੀਕਾ ਵੀ ਬੇਵੱਸ ਨਜ਼ਰ ਆ ਰਿਹਾ ਹੈ । ਇਸ ਵਾਇਰਸ ਕਾਰਨ ਅਮਰੀਕਾ ਵਿੱਚ ਸਭ ਤੋਂ ਜ਼ਿਆਦਾ ਤਬਾਹੀ ਦੇਖਣ ਨੂੰ ਮਿਲ ਰਹੀ ਹੈ । ਬੀਤੇ ਦਿਨ ਅਮਰੀਕਾ ਵਿੱਚ ਕੋਰੋਨਾ ਨਾਲ ਵੱਧ ਤੋਂ ਵੱਧ 1169 ਲੋਕਾਂ ਦੀ ਮੌਤ ਹੋ ਗਈ ਹੈ । ਅਮਰੀਕਾ ਵਿੱਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 5000 ਤੋਂ ਵੱਧ ਹੋ ਗਈ ਹੈ ਅਤੇ 2 ਲੱਖ ਤੋਂ ਵੱਧ ਲੋਕ ਸੰਕਰਮਿਤ ਹੋਏ ਹਨ । ਰਿਪੋਰਟਾਂ ਅਨੁਸਾਰ ਨਿਊਯਾਰਕ, ਯੂਐਸ ਵਿੱਚ ਕੋਰੋਨਾ ਤੋਂ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ।

ਉੱਥੇ ਹੀ ਦੂਜੇ ਪਾਸੇ ਨਿਊਯਾਰਕ ਦੇ ਗਵਰਨਰ ਐਂਡ੍ਰਿਊ ਕੁਓਮੋ ਨੇ ਹੋਰ ਦੇਸ਼ਾਂ ਦੇ ਗਵਰਨਰਾਂ ਨੂੰ ਇਸ ਵਾਇਰਸ ਮਹਾਂਮਾਰੀ ਨਾਲ ਨਜਿੱਠਣ ਲਈ ਤੁਰੰਤ ਕਾਰਵਾਈ ਸ਼ੁਰੂ ਕਰਨ ਲਈ ਕਿਹਾ ਹੈ ।ਇਸਦੇ ਨਾਲ ਹੀ ਕੁਓਮੋ ਨੇ ਚੇਤਾਵਨੀ ਦਿੱਤੀ ਕਿ ਉਨ੍ਹਾਂ ਦੇ ਸ਼ਹਿਰਾਂ ਨੂੰ ਵੀ ਨਿਊਯਾਰਕ ਵਰਗੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿੱਥੇ ਇਸ ਵਾਇਰਸ ਕਾਰਨ 16,000 ਲੋਕਾਂ ਦੀ ਮੌਤ ਹੋ ਸਕਦੀ ਹੈ ।

ਦੱਸ ਦੇਈਏ ਕਿ ਮਹਾਂਮਾਰੀ ‘ਤੇ ਆਪਣੀ ਰੋਜ਼ਾਨਾ ਪ੍ਰੈਸ ਕਾਨਫਰੰਸ ਵਿੱਚ ਕੁਓਮੋ ਨੇ ਗੇਟਸ ਫਾਊਂਡੇਸ਼ਨ ਨਾਲ ਜੁੜੇ ਇੱਕ ਸਮੂਹ ਵੱਲੋਂ ਦਰਸਾਈਆਂ ਮੌਤਾਂ ਦੇ ਅਨੁਮਾਨਾਂ ਦੇ ਅੰਕੜਿਆਂ ਵੱਲ ਧਿਆਨ ਖਿੱਚਿਆ ਹੈ । ਇਨ੍ਹਾਂ ਅਨੁਮਾਨਾਂ ਅਨੁਸਾਰ ਮਹਾਂਮਾਰੀ ਦੇ ਖਤਮ ਹੋਣ ਤੱਕ 93,000 ਅਮਰੀਕੀ ਅਤੇ 16,000 ਨਿਊਯਾਰਕ ਵਾਸੀਆਂ ਦੀ ਮੌਤ ਹੋ ਜਾਵੇਗੀ ।

ਜ਼ਿਕਰਯੋਗ ਹੈ ਕਿ ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਇੱਕ ਮਿਲੀਅਨ ਤੋਂ ਵੱਧ ਗਏ ਹਨ, ਜਦਕਿ 51 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ । ਵਿਸ਼ਵ ਭਰ ਦੇ ਦੇਸ਼ਾਂ ਵੱਲੋਂ ਜਾਰੀ ਕੀਤੇ ਗਏ ਅਧਿਕਾਰਤ ਅੰਕੜਿਆਂ ਅਤੇ ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਦੇ ਅਨੁਸਾਰ ਦੁਨੀਆ ਭਰ ਦੇ 188 ਦੇਸ਼ਾਂ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ ਘੱਟੋ-ਘੱਟ 10,00,036 ਮਾਮਲੇ ਦਰਜ ਕੀਤੇ ਗਏ ਹਨ ਅਤੇ ਹੁਣ ਤੱਕ 51,718 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ।

Related posts

ਅਮਰੀਕਾ ਦੇ ਨਵੇਂ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਹੀ ਬਾਇਡੇਨ ਦੀ ਟੁੱਟੀ ਹੱਡੀ, ਕੁੱਤੇ ਨਾਲ ਖੇਡਦਿਆਂ ਹਾਦਸਾ

On Punjab

Pakistan : ਪਾਕਿਸਤਾਨੀ ਫ਼ੌਜ ਮੁਖੀ ਜਨਰਲ ਬਾਜਵਾ ਅਮਰੀਕਾ ਦੌਰੇ ‘ਤੇ, ਬਾਇਡਨ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਦੀ ਸੰਭਾਵਨਾ

On Punjab

ਮਨੂ ਸਮ੍ਰਿਤੀ ਨੇ ਨਹੀਂ, ਸਗੋਂ ਸੰਵਿਧਾਨ ਨੇ ਸਾਨੂੰ ਬੋਲਣ ਦਾ ਹੱਕ ਦਿੱਤਾ: ਖੜਗੇ

On Punjab