76.69 F
New York, US
April 30, 2025
PreetNama
ਸਿਹਤ/Health

ਕੋਰੋਨਾ ਵਾਇਰਸ: ਇਕ ਦਿਨ ‘ਚ ਮੁੜ ਵਧੇ ਤਿੰਨ ਲੱਖ ਤੋਂ ਕੇਸ, ਦੁਨੀਆਂ ਭਰ ‘ਚ ਖਤਰਾ ਬਰਕਰਾਰ

Corona virus: ਦੁਨੀਆਂ ਭਰ ‘ਚ ਕੋਰੋਨਾ ਵਾਇਰਸ ਦਾ ਕਹਿਰ ਹੋਰ ਵਧਦਾ ਜਾ ਰਿਹਾ ਹੈ। ਵੱਡੀ ਸੰਖਿਆਂ ‘ਚ ਲੋਕ ਕੋਰੋਨਾ ਵਾਇਰਸ ਤੋਂ ਪੀੜਤ ਹੋ ਰਹੇ ਹਨ। ਇਕ ਦਿਨ ‘ਚ ਤਿੰਨ ਲੱਖ ਤੋਂ ਜ਼ਿਆਦਾ ਕੇਸ ਸਾਹਮਣੇ ਆ ਰਹੇ ਹਨ। ਦੁਨੀਆਂ ‘ਚ ਕੋਰੋਨਾ ਵਾਇਰਸ ਦੇ ਪਿਛਲੇ 24 ਘੰਟਿਆਂ ‘ਚ 3.13 ਲੱਖ ਮਾਮਲੇ ਸਾਹਮਣੇ ਆਏ ਹਨ। ਜਦਕਿ ਇਸ ਖਤਰਨਾਕ ਬਿਮਾਰੀ ਨਾਲ 4,974 ਲੋਕਾਂ ਦੀ ਮੌਤ ਹੋਈ ਹੈ।

ਬੀਤੇ 24 ਘੰਟਿਆਂ ‘ਚ ਭਾਰਤ ਤੇ ਅਮਰੀਕਾ ਤੋਂ ਬਾਅਦ ਬ੍ਰਿਟੇਨ, ਰੂਸ, ਅਰਜਨਟੀਨਾ, ਫਰਾਂਸ, ਬ੍ਰਾਜ਼ੀਲ ‘ਚ ਸਭ ਤੋਂ ਜ਼ਿਆਦਾ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ ਸਭ ਤੋਂ ਜ਼ਿਆਦਾ ਮੌਤਾਂ ਭਾਰਤ ‘ਚ ਹੋਈਆਂ ਹਨ। ਸਭ ਤੋਂ ਜ਼ਿਆਦਾ ਕੋਰੋਨਾ ਪ੍ਰਭਾਵਿਤ ਮੁਲਕਾਂ ‘ਚ ਭਾਰਤ ਦੂਜੇ ਨੰਬਰ ‘ਤੇ ਹੈ।

ਵਰਲਡੋਮੀਟਰ ਮੁਤਾਬਕ ਦੁਨੀਆਂ ਭਰ ‘ਚ ਹੁਣ ਤਕ ਤਿੰਨ ਕਰੋੜ, 83 ਲੱਖ ਲੋਕ ਕੋਰੋਨਾ ਪੀੜਤ ਹੋ ਚੁੱਕੇ ਹਨ। ਇਨ੍ਹਾਂ ‘ਚੋਂ 10 ਲੱਖ, 90 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਰਾਹਤ ਦੀ ਗੱਲ ਇਹ ਹੈ ਕਿ ਦੋ ਕਰੋੜ, 88 ਲੱਖ ਮਰੀਜ਼ ਠੀਕ ਹੋ ਚੁੱਕੇ ਹਨ। ਪੂਰੀ ਦੁਨੀਆਂ ‘ਚ 84 ਲੱਖ ਤੋਂ ਜ਼ਿਆਦਾ ਐਕਟਿਵ ਕੇਸ ਹਨ।ਕੋਰੋਨਾ ਨਾਲ ਪ੍ਰਭਾਵਿਤ ਮੁਲਕਾਂ ‘ਚੋਂ ਅਮਰੀਕਾ ਅਜੇ ਵੀ ਪਹਿਲੇ ਨੰਬਰ ‘ਤੇ ਹੈ। ਜਿੱਥੇ ਹੁਣ ਤਕ 80 ਲੱਖ, 89 ਹਜ਼ਾਰ ਲੋਕ ਕੋਰੋਨਾ ਦਾ ਸ਼ਿਕਾਰ ਹੋ ਚੁੱਕੇ ਹਨ। ਅਮਰੀਕਾ ‘ਚ ਪਿਛਲੇ 24 ਘੰਟਿਆਂ ‘ਚ 51 ਹਜ਼ਾਰ ਤੋਂ ਜ਼ਿਆਦਾ ਨਵੇਂ ਕੇਸ ਆਏ ਹਨ। ਉੱਥੇ ਹੀ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਤੀਜੇ ਦੇਸ਼ ਬ੍ਰਾਜ਼ੀਲ ‘ਚ 24 ਘੰਟੇ ‘ਚ ਸਿਰਫ 11 ਹਜ਼ਾਰ ਮਾਮਲੇ ਸਾਹਮਣੇ ਆਏ ਹਨ। ਦੁਨੀਆਂ ‘ਚ ਕੋਰੋਨਾ ਮਾਮਲਿਆਂ ‘ਚ ਨੰਬਰ-ਦੋ ‘ਤੇ ਪਹੁੰਚ ਚੁੱਕੇ ਭਾਰਤ ‘ਚ ਹਰ ਦਿਨ ਸਭ ਤੋਂ ਜ਼ਿਆਦਾ ਕੋਰੋਨਾ ਕੇਸ ਦਰਜ ਕੀਤੇ ਜਾ ਰਹੇ ਹਨ।

Related posts

ਮਾਨਸੂਨ ‘ਚ ਇਨ੍ਹਾਂ ਪੰਜ ਇਨਫੈਕਸ਼ਨ ਦੇ ਵਧਣ ਦਾ ਖ਼ਤਰਾ, ਖੁਦ ਨੂੰ ਬਚਾਉਣ ਲਈ ਕਰੋ ਇਹ ਉਪਾਅ

On Punjab

Winter Food Precautions : ਸਰਦੀਆਂ ‘ਚ ਜਾਨਲੇਵਾ ਵੀ ਸਾਬਿਤ ਹੋ ਸਕਦੇ ਹਨ ਲਾਲ ਬੀਨਸ ਤੇ ਜੈਫਲ!

On Punjab

ਬਾਡੀ ਦੇ ਸਾਰੇ ਟਾਕਸਿਨਸ ਦੂਰ ਕਰਨ ਤੇ ਇਮਿਊਨਿਟੀ ਨੂੰ ਦਰੁਸਤ ਰੱਖਣ ਲਈ ਰੋਜ਼ਾਨਾ ਪੀਓ ਤੁਲਸੀ ਦਾ ਕਾੜ੍ਹਾ

On Punjab