59.59 F
New York, US
April 19, 2025
PreetNama
ਫਿਲਮ-ਸੰਸਾਰ/Filmy

ਕੋਰੋਨਾ ਵਾਇਰਸ ਕਾਰਨ ਅਦਾਕਾਰਾ ਹਿਨਾ ਖਾਨ ਨੂੰ ਹੋਇਆ ਨੁਕਸਾਨ

Hina Khan trailer cancel coronavirus : ਅਦਾਕਾਰਾ ਹਿਨਾ ਖਾਨ ਦੀ ਸ਼ਾਰਟ ਫਿਲਮ ਸਮਾਰਟਫੋਨ ਦਾ ਟ੍ਰੇਲਰ ਲਾਂਚ ਪੋਸਟਪੋਨ ਹੋ ਗਿਆ ਹੈ। ਇਸ ਫਿਲਮ ਵਿੱਚ ਹਿਨਾ ਖਾਨ ਦੇ ਨਾਲ ਕੁਣਾਲ ਰਾਏ ਕਪੂਰ ਅਤੇ ਅਕਸ਼ੇ ਓਬਰਾਏ ਮੁੱਖ ਕਿਰਦਾਰ ਵਿੱਚ ਹੋਣਗੇ ਪਰ ਕੋਰੋਨਾ ਵਾਇਰਸ ਦੇ ਚਲਦੇ ਫਿਲਮ ਦਾ ਟ੍ਰੇਲਰ ਲਾਂਚ ਟਲ ਗਿਆ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਫਿਲਮ ਦਾ ਮੋਸ਼ਨ ਪਿਕਚਰ 15 ਮਾਰਚ 2020 ਨੂੰ ਰਿਲੀਜ਼ ਹੋਣਾ ਸੀ ਅਤੇ ਫਿਲਮ ਦਾ ਟ੍ਰੇਲਰ 18 ਮਾਰਚ ਨੂੰ ਲਾਂਚ ਹੋਣਾ ਸੀ ਪਰ ਹੁਣ ਸਭ ਕੁੱਝ ਪੋਸਟਪੋਨ ਹੋ ਗਿਆ ਹੈ।

ਸਪਾਟਬੁਆਏ ਨਾਲ ਗੱਲਬਾਤ ਵਿੱਚ Ullu Digital ਦੇ ਸੀਈਓ ਵਿਭੁ ਅਗਰਵਾਲ ਨੇ ਟ੍ਰੇਲਰ ਲਾਂਚ ਨੂੰ ਲੈ ਕੇ ਕਿਹਾ – ਵਰਲਡ ਹੈਲਥ ਆਰਗੇਨਾਇਜੇਸ਼ਨ ਨੇ COVID – 19 ਨੂੰ ਆਫਿਸ਼ਿਅਲੀ ਮਹਾਮਾਰੀ ਐਲਾਨ ਕਰ ਦਿੱਤਾ ਗਿਆ ਹੈ। ਅਦਾਕਾਰਾ, ਪੀਆਰ ਟੀਮੀ ਅਤੇ ਮੀਡੀਆ ਪਰਸਨ ਦੀ ਸੁਰੱਖਿਆ ਮੇਰੀ ਪਹਿਲੀ ਜ਼ਿੰਮੇਦਾਰੀ ਹੈ। ਇਸ ਨੂੰ ਵੇਖਦੇ ਹੋਏ ਅਸੀ ਇਹ ਪਲਾਨ ਕੀਤਾ ਹੈ ਕਿ ਟ੍ਰੇਲਰ ਲਾਂਚ ਪੋਸਟਪੋਨ ਕਰ ਦਿੱਤਾ।

ਹਿਨਾ ਖਾਨ ਦੇ ਵਰਕਫਰੰਟ ਦੀ ਗੱਲ ਕਰੀਏ ਉਨ੍ਹਾਂ ਦੇ ਸਿਤਾਰੇ ਬੁਲੰਦੀਆਂ ਉੱਤੇ ਹਨ। ਬਿੱਗ ਬੌਸ 11 ਤੋਂ ਬਾਅਦ ਹਿਨਾ ਖਾਨ ਦੇ ਕੋਲ ਕਈ ਸਾਰੇ ਪ੍ਰੋਜੈਕਟਸ ਹਨ। ਹਿਨਾ ਖਾਨ ਦੀ ਫਿਲਮੋਗ੍ਰਾਫੀ ਵਿੱਚ ਸਮਾਰਟਫੋਨ, ਲਾਇੰਸ, ਸਾਲਮੇਟ, ਵਿਸ਼ਲਿਸਟ ਅਤੇ ਦਿ ਕੰਟਰੀ ਆਫ ਬਲਾਇੰਡ ਸ਼ਾਮਿਲ ਹਨ। ਉਹ ਵੈੱਬ ਸੀਰੀਜ ਡੈਮੇਜਡ 2 ਵਿੱਚ ਗੌਰੀ ਬਤਰਾ ਦਾ ਰੋਲ ਕਰ ਰਹੀ ਹੈ।

ਉਨ੍ਹਾਂ ਨੇ ਫਿਲਮ ਹੈਕਡ ਤੋਂ ਬਾਲੀਵੁਡ ਡੈਬਿਊ ਕਰ ਲਿਆ ਹੈ। ਹਾਲਾਂਕਿ ਫਿਲਮ ਨੂੰ ਖਾਸ ਰਿਸਪਾਂਸ ਨਹੀਂ ਮਿਲਿਆ। ਦੱਸ ਦੇਈਏ ਕਿ ਇਸ ਦੇ ਚਲਦੇ ਵੱਡੇ ਈਵੈਂਟ, ਐਵਾਰਡ ਫੰਕਸ਼ਨ, ਇੰਟਰਵਿਊ, ਸ਼ੂਟਿੰਗ ਕੈਂਸਲ ਹੋ ਗਏ ਹਨ। ਬਾਲੀਵੁਡ ਸੈਲੇਬਸ ਕੋਰੋਨਾ ਤੋਂ ਬਚਾਅ ਲਈ ਜਾਗਰੂਕਤਾ ਫੈਲਾ ਰਹੇ ਹਨ। ਹਿਨਾ ਖਾਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ।

ਹਿਨਾ ਦੀ ਫੈਨ ਫਾਲੋਇੰਗ ਕਾਫੀ ਜ਼ਿਆਦਾ ਹੈ। ਉਹਨਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਵੀ ਕੀਤਾ ਜਾਂਦਾ ਹੈ। ਹਿਨਾਂ ਖਾਨ ਨੇ ਹੁਣ ਤੱਕ ਜਿੰਨੇ ਵੀ ਪ੍ਰੋਜੈਕਟ ਕੀਤੇ ਹਨ ਉਹਨਾਂ ਸਭ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਹੈ। ਦਰਸ਼ਕ ਅਕਸਰ ਹੀ ਉਹਨਾਂ ਦੇ ਪ੍ਰੋਜੈਕਟਸ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ।

Related posts

Sunny Leone ਨੇ ਫੋਟੋ ਸ਼ੇਅਰ ਕਰ ਕੇ ਕੀਤੀ ਵੈਕਸੀਨੇਸ਼ਨ ਲਈ ਰਜਿਸਟ੍ਰੇਸ਼ਨ ਦੀ ਅਪੀਲ, ਕਿਹਾ – ਕੋਵਿਡ-19 ਦੀ ਲੜਾਈ ’ਚ ਸਾਥ ਨਿਭਾਉਂਦੇ ਹਾਂ

On Punjab

ਪਤੀ ਨਿਖਿਲ ਜੈਨ ਨੇ ਚੁੱਕਿਆ ਨੁਸਰਤ ਜਹਾਂ ਦੇ ਇਕ-ਇਕ ਰਾਜ਼ ਤੋਂ ਪਰਦਾ, ਪਤਨੀ ਦੇ ਅਫੇਅਰ ਵੱਲ ਕੀਤਾ ਇਸ਼ਾਰਾ!

On Punjab

Chehre: ਇਸ ਸਾਲ ਵੱਡੇ ਪਰਦੇ ’ਤੇ ਦਿਖ ਸਕਦੇ ਹਨ ਅਮਿਤਾਭ ਬੱਚਨ, ਰਿਆ ਚੱਕਰਵਰਤੀ ਤੇ ਇਮਰਾਨ ਹਾਸ਼ਮੀ ਦੇ ‘ਚੇਹਰੇ’

On Punjab