ਚੰਡੀਗੜ੍ਹ: ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਹਰ ਪ੍ਰਭਾਵਿਤ ਦੇਸ਼ ‘ਚ ਲਾਜ਼ਮੀ ਹੈ। ਅਜਿਹੇ ‘ਚ ਇਕ ਦੂਜੇ ਨੂੰ ਮਿਲਣ ਲੱਗਿਆ ਹੱਥ ਮਿਲਾਉਣ ਤੋਂ ਗੁਰੇਜ਼ ਕੀਤਾ ਜਾਂਦਾ ਹੈ। ਇਸ ਦੌਰਾਨ ਯੂਕੇ ਦੇ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਤੇ ਰਾਸ਼ਟਰਪਤੀ ਇਮੈਨੂਅਲ ਮੈਂਕਰੋ ਇਕ ਦੂਜੇ ਨੂੰ ਨਮਸਤੇ ਕਰਦੇ ਨਜ਼ਰ ਆਏ।
ਜਿਸ ਸਮੇਂ ਦੁਨੀਆਂ ਭਰ ‘ਚ ਕੋਰੋਨਾ ਵਾਇਰਸ ਕਾਰਨ ਲੌਕਡਾਊਨ ਚੱਲ ਰਿਹਾ ਉਸ ਸਮੇਂ ਮੈਂਕਰੋ ਵੀਰਵਾਰ ਜਨਰਲ ਡੇਅ ਗਾਉਲੇ ਦੀ 80ਵੀਂ ਬਰਸੀ ਮਨਾਉਣ ਲਈ ਮਹੱਤਵਪੂਰ ਦੌਰੇ ‘ਤੇ ਲੰਡਨ ਪਹੁੰਚੇ ਸਨ। ਮਿਲਣ ਲੱਗਿਆਂ ਹੱਥ ਨਾ ਮਿਲਾ ਸਕਣ ‘ਤੇ ਦੋਵੇਂ ਲੀਡਰ ਹੱਥ ਜੋੜ ਕੇ ਇਕ ਦੂਜੇ ਨੂੰ ਮਿਲਦੇ ਨਜ਼ਰ ਆਏ। ਇਨ੍ਹਾਂ ਦੋਵਾਂ ਲੀਡਰਾਂ ਨੇ ਸੋਸ਼ਲ ਡਿਸਟੈਂਸਿੰਗ ਦੀ ਵੀ ਪਾਲਣਾ ਕੀਤੀ। ਉਹ ਨਿਰਧਾਰਤ ਦੂਰੀ ‘ਤੇ ਖੜੇ ਨਜ਼ਰ ਆਏ।