coronavirus-fears-postponed-iifa-2020: ਕੋਰੋਨਾ ਵਾਇਰਸ ਦੇ ਵੱਧ ਰਹੇ ਖਤਰੇ ਨੂੰ ਵੇਖਦਿਆਂ 21 ਮਾਰਚ ਨੂੰ ਭੋਪਾਲ ਅਤੇ 27 ਤੋਂ 29 ਮਾਰਚ ਨੂੰ ਇੰਦੌਰ ‘ਚ ਪਹਿਲੀ ਵਾਰ ਹੋਣ ਵਾਲੇ ਇੰਟਰਨੈਸ਼ਨਲ ਇੰਡੀਅਨ ਫਿਲਮ ਅਕਾਦਮੀ (IIFA) ਐਵਾਰਡ ਸਮਾਗਮ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਕਿ ਨਵੀਂ ਤਰੀਕਾਂ ਦਾ ਐਲਾਨ ਛੇਤੀ ਕੀਤਾ ਜਾਵੇਗਾ। ਆਈਫਾ ਦੇ ਆਯੋਜਨ ਨੂੰ ਟਾਲਣ ਦਾ ਫੈਸਲਾ ਮੱਧ ਪ੍ਰਦੇਸ਼ ਸਰਕਾਰ ਨਾਲ ਗੱਲ ਕਰਨ ਤੋਂ ਬਾਅਦ ਹੀ ਕੀਤਾ ਜਾਵੇਗਾ।
ਮੀਡੀਆ ਰਿਪੋਰਟਾਂ ਦੇ ਅਨੁਸਾਰ ਆਈਫਾ ਲਈ ਭੋਪਾਲ ਅਤੇ ਇੰਦੌਰ ਦੇ ਲਗਭਗ ਸਾਰੇ ਵੱਡੇ ਹੋਟਲ ਬੁੱਕ ਹੋ ਗਏ ਸਨ। ਲਗਭਗ 5000 ਕਮਰੇ ਬੁੱਕ ਸਨ। ਇੱਥੇ ਬਾਲੀਵੁੱਡ ਦੇ ਹੀ ਲਗਭਗ 4000 ਲੋਕ ਆਉਣ ਵਾਲੇ ਸਨ। ਇਸ ਗੱਲ ਦੀ ਜਾਣਕਾਰੀ ਨਿਊਜ਼ ਏਜੰਸੀ ਏਐਨਆਈ ਨੇ ਟਵੀਟ ਕਰਕੇ ਦਿੱਤੀ ਹੈ।ਟਵੀਟ ਮੁਤਾਬਿਕ ਕੋਰੋਨਾ ਵਾਇਰਸ ਦੇ ਖਤਰੇ ਨੂੰ ਵੇਖਦਿਆਂ ਪ੍ਰਬੰਧਕਾਂ ਨੇ ਮੱਧ ਪ੍ਰਦੇਸ਼ ਸਰਕਾਰ ਨਾਲ ਵਿਚਾਰ-ਵਟਾਂਦਰਾ ਕਰਕੇ ਇਸ ਪ੍ਰੋਗਰਾਮ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਹੈ।
ਪਹਿਲਾਂ ਇਹ ਪ੍ਰੋਗਰਾਮ ਮਾਰਚ ਮਹੀਨੇ ਦੇ ਅੰਤ ‘ਚ ਹੋਣਾ ਸੀ। ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਵੱਡੇ ਸਮਾਗਮਾਂ ਨੂੰ ਰੱਦ ਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਦੇ ਮੱਦੇਨਜ਼ਰ ਆਈਫਾ ਟੀਮ ਇਸ ਪ੍ਰੋਗਰਾਮ ਨੂੰ ਅੱਗੇ ਵਧਾਉਣ ‘ਤੇ ਵਿਚਾਰ ਕੀਤਾ। ਦੱਸ ਦੇਈਏ ਕਿ ਕੋਰੋਨਾ ਵਾਇਰਸ ਕਾਰਨ ਦੁਬਈ ਦੀਆਂ 30% ਉਡਾਨਾਂ ਰੱਦ ਹੋਈਆਂ ਹਨ। ਹਾਲ ਹੀ ਵਿੱਚ ਦੀਪਿਕਾ ਪਾਦੁਕੋਣ ਪੈਰਿਸ ਫੈਸ਼ਨ ਵੀਕ ਵਿੱਚ ਸ਼ਾਮਲ ਹੋਣ ਲਈ ਫਰਾਂਸ ਦੀ ਯਾਤਰਾ ਲਈ ਜਾਣ ਵਾਲੀ ਸਨ ਪਰ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਕਾਰਨ ਉਨ੍ਹਾਂ ਨੂੰ ਆਪਣਾ ਟੂਰ ਰੱਦ ਕਰਨਾ ਪਿਆ।
ਰਿਪੋਰਟ ਦੇ ਅਨੁਸਾਰ ਦੀਪਿਕਾ ਨੂੰ ਲਗਜ਼ਰੀ ਫੈਸ਼ਨ ਹਾਊਸ ਲੂਯਿਸ ਵਿਟਨ ਨੇ ਪੈਰਿਸ ਫੈਸ਼ਨ ਵੀਕ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਸੀ, ਜੋ ਕਿ 3 ਮਾਰਚ ਤੱਕ ਚੱਲਣ ਵਾਲਾ ਹੈ। ਪਰ ਹੁਣ ਉਹ ਸ਼ੋਅ ਵਿਚ ਸ਼ਾਮਲ ਨਹੀਂ ਹੋ ਸਕੇਗੀ।ਦੀਪਿਕਾ ਦੇ ਬੁਲਾਰੇ ਨੇ ਦੱਸਿਆ ਕਿ ਦੀਪਿਕਾ ਪੈਰਿਸ ਫੈਸ਼ਨ ਵੀਕ ਵਿਖੇ ਚੱਲ ਰਹੇ ਲੂਯਿਸ ਵਿਟਨ ਫੈਸ਼ਨ ਵੀਕ 2020 ਵਿਚ ਸ਼ਾਮਲ ਹੋਣ ਲਈ ਫਰਾਂਸ ਦੀ ਯਾਤਰਾ ਕਰਨ ਵਾਲੀ ਸੀ। ਪਰ ਉਸ ਨੂੰ ਆਪਣੀ ਯਾਤਰਾ ਫਰਾਂਸ ਵਿਚ ਫੈਲ ਚੁੱਕੇ ਕੋਰੋਨਾ ਵਾਇਰਸ ਕਾਰਨ ਰੱਦ ਕਰਨੀ ਪਈ।