PreetNama
ਖਾਸ-ਖਬਰਾਂ/Important News

ਕੋਰੋਨਾ ਵਾਇਰਸ ਦਾ ਖ਼ਾਤਮਾ ਹਾਲੇ ਦੂਰ, WHO ਨੇ ਜਤਾਈ ਸੰਕਰਮਣ ਵੱਧਣ ਦੀ ਚਿੰਤਾ

WHO DG Statement: ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ । ਕੋਰੋਨਾ ਦੇ ਇਸ ਵੱਧ ਰਹੇ ਖ਼ਤਰੇ ਦੇ ਵਿਚਕਾਰ WHO ਨੇ ਇੱਕ ਵੱਡੀ ਚੇਤਾਵਨੀ ਦਿੱਤੀ ਹੈ । ਇਸ ਸਬੰਧੀ WHO ਦੇ ਡਾਇਰੈਕਟਰ ਜਨਰਲ ਨੇ ਕਿਹਾ ਕਿ ਪੂਰਬੀ ਯੂਰਪ, ਲਾਤੀਨੀ ਅਮਰੀਕਾ ਅਤੇ ਕੁਝ ਏਸ਼ੀਆਈ ਦੇਸ਼ਾਂ ਵਿੱਚ ਚਿੰਤਾ ਦਾ ਵਿਸ਼ਾ ਹੈ । ਯੂਰਪੀਅਨ ਦੇਸ਼ਾਂ ਵਿੱਚ ਲਾਕਡਾਊਨ ਵਿੱਚ ਢਿੱਲ ਦੇਣ ਬਾਰੇ WHO ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦਾ ਅੰਤ ਹਾਲੇ ਬਹੁਤ ਦੂਰ ਹੈ । ਅਫਰੀਕਾ, ਪੂਰਬੀ ਯੂਰਪ, ਲਾਤੀਨੀ ਅਮਰੀਕਾ ਅਤੇ ਕੁਝ ਏਸ਼ੀਆਈ ਦੇਸ਼ਾਂ ਵਿੱਚ ਕੋਰੋਨਾ ਦਾ ਵਾਧਾ ਚਿੰਤਾ ਦਾ ਵਿਸ਼ਾ ਹੈ ।

WHO ਦੇ ਡੀਜੀ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਇਨ੍ਹਾਂ ਦੇਸ਼ਾਂ ਵਿੱਚ ਜਾਂਚ ਦੀ ਸਮਰੱਥਾ ਬਹੁਤ ਘੱਟ ਹੈ, ਜਿਸ ਕਾਰਨ ਮਰੇ ਹੋਏ ਅਤੇ ਬਿਮਾਰ ਲੋਕਾਂ ਦੇ ਸਹੀ ਅੰਕੜਿਆਂ ਦਾ ਪਤਾ ਲਗਾ ਪਾਉਣਾ ਬਹੁਤ ਮੁਸ਼ਕਿਲ ਹੈ । WHO ਨੇ ਈਬੋਲਾ ਵਾਇਰਸ ਦੇ ਦੌਰਾਨ ਵੈਕਸੀਨ ਬਣਾਉਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ ਸੀ ਅਤੇ ਅਸੀਂ ਕੋਵਿਡ -19 ਦੇ ਮਾਮਲੇ ਵਿੱਚ ਅਜਿਹਾ ਕਰਨ ਜਾ ਰਹੇ ਹਾਂ । ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਅਸੀਂ ਅਤੇ ਸਾਡੇ ਸਹਿਯੋਗੀ ਕਈ ਕਿਸਮਾਂ ਦੇ ਵਾਇਰਸਾਂ ਦੇ ਵੈਕਸੀਨ ਬਣਾ ਚੁੱਕੇ ਹਾਂ ।
ਡੀਜੀ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਜਲਦੀ ਹੀ ਕੋਵਿਡ-19 ਲਈ ਵੀ ਵੈਕਸੀਨ ਤਿਆਰ ਕਰ ਲਈ ਜਾਵੇਗੀ । ਕੋਵਿਡ-19 ਕਾਰਨ ਬਹੁਤ ਸਾਰੇ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ ਅਤੇ WHO ਇਸ ਲਈ ਦੁਖੀ ਹੈ, ਖ਼ਾਸਕਰ ਬੱਚਿਆਂ ਨੂੰ ਜੋ ਵੀ ਨੁਕਸਾਨ ਹੋਇਆ ਹੈ ਉਸਦੇ ਲਈ ।

ਦੱਸ ਦੇਈਏ ਕਿ ਦੁਨੀਆ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 30 ਲੱਖ ਨੂੰ ਪਾਰ ਕਰ ਗਈ ਹੈ । ਇਸ ਦੇ ਨਾਲ ਹੀ ਮਰਨ ਵਾਲਿਆਂ ਦੀ ਗਿਣਤੀ 2 ਲੱਖ ਨੂੰ ਪਾਰ ਕਰ ਗਈ ਹੈ । ਭਾਰਤ ਵਿੱਚ 3 ਮਈ ਤੱਕ ਦਾ ਲਾਕਡਾਊਨ ਲਾਗੂ ਹੈ । ਇਸ ਤੋਂ ਬਾਅਦ ਵੀ ਮਰਨ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ । ਮੰਗਲਵਾਰ ਨੂੰ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ਵਿੱਚ ਹੁਣ ਪੀੜਤ ਲੋਕਾਂ ਦੀ ਗਿਣਤੀ 29 ਹਜ਼ਾਰ 435 ਹੋ ਗਈ ਹੈ । ਇਸ ਦੇ ਨਾਲ ਹੀ ਹੁਣ ਤੱਕ 934 ਲੋਕਾਂ ਦੀ ਮੌਤ ਹੋ ਚੁੱਕੀ ਹੈ । ਹਾਲਾਂਕਿ 6869 ਲੋਕ ਠੀਕ ਹੋ ਗਏ ਹਨ । ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 1543 ਮਾਮਲੇ ਸਾਹਮਣੇ ਆਏ ਹਨ, ਜਦਕਿ 62 ਲੋਕਾਂ ਦੀ ਮੌਤ ਹੋਈ ਹੈ ।

Related posts

ਹੁਣ ਬਗੈਰ ਟ੍ਰਾਂਸਪੋਰਟ ਦੇ ਭਾਰਤ-ਪਾਕਿ ਨਾਗਰਿਕਾਂ ਨੂੰ ਮਿਲੇਗਾ ਅਜਿਹਾ ਵੀਜ਼ਾ !

On Punjab

ਅਮਰੀਕਾ ‘ਚ ਪਲੇਗ ਦਾ ਖਤਰਾ! ਗਲਹਿਰੀ ਦੀ ਮੌਤ

On Punjab

ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

On Punjab