ਫੋਲਰਿਡਾ: ਅਮਰੀਕਾ ‘ਚ ਫੋਲਰਿਡਾ ਦੇ ਇਕ ਚਰਚ ਵਿਚ ਕੋਰੋਨਾ ਦੇ ਚਮਤਕਾਰੀ ਇਲਾਜ ਦਾ ਦਾਅਵਾ ਕਰਨ ਵਾਲੇ ਪ੍ਰਧਾਨ ਪਾਦਰੀ ਅਤੇ ਉਸਦੇ ਬੇਟੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕੋਰੋਨਾ ਦਾ ਚਮਤਕਾਰੀ ਰੂਪ ਤੋਂ ਇਲਾਜ ਦਾ ਦਾਅਵਾ ਕਰਦਿਆਂ ਹੋਇਆਂ ਬਲੀਚ ਵੇਚਦੇ ਸਨ।
ਹੁਣ ਮਾਰਕ ਗ੍ਰੇਨਨ ਅਤੇ ਜੋਸੇਫ ਗ੍ਰੇਨਨ ਨਾਂਅ ਦੇ ਦੋਵਾਂ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਫਲੋਰਿਡਾ ਦੇ ਸੰਘੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਉਤਪਾਦ ਨੂੰ ਕਿਸੇ ਬਿਮਾਰੀ ਦੇ ਇਲਾਜ ਲਈ ਪਰਮਿਸ਼ਨ ਨਹੀਂ ਦਿੱਤੀ ਗਈ। ਇਸ ਲਈ ਇਹ ਬਿਮਾਰੀ ਜਾਨਲੇਵਾ ਸਾਬਤ ਹੋ ਸਕਦੀ ਹੈ।
ਰਿਪੋਰਟਾਂ ਮੁਤਾਬਕ ਕੋਰੋਨਾ ਦੇ ਚਮਤਕਾਰੀ ਇਲਾਜ ਨੇ ਸੱਤ ਅਮਰੀਕੀ ਨਾਗਰਿਕਾਂ ਦੀ ਜਾਨ ਲੈ ਲਈ ਹੈ। ਬਲੀਚ ‘ਚ ਕਲੋਰੀਨ ਡਾਈਆਕਸਾਈਡ ਮਿਲਿਆ ਹੋਇਆ ਸੀ। ਜਿਸ ਦਾ ਇਸਤੇਮਾਲ ਕੱਪੜਾ ਬਣਾਉਣ ਲਈ ਕੀਤਾ ਜਾਂਦਾ ਹੈ। ਮੁਲਜ਼ਮ ਇਸ ਬਲੀਚ ਨੂੰ ਕੋਰੋਨਾ ਦੇ ਇਲਾਜ ਦੀ ਚਮਤਕਾਰੀ ਦਵਾਈ ਦੱਸ ਕੇ ਵੇਚਿਆ ਕਰਦੇ ਸਨ। ਕੋਰੋਨਾ ਤੋਂ ਇਲਾਵਾ ਕੈਂਸਰ, ਐਚਆਈਵੀ, ਏਡਸ ਜਿਹੀਆਂ ਸਾਰੀਆਂ ਬਿਮਾਰੀਆਂ ਦੇ ਇਲਾਜ ਦਾ ਦਾਅਵਾ ਕਰਦੇ ਸਨ।