62.42 F
New York, US
April 23, 2025
PreetNama
ਸਿਹਤ/Health

ਕੋਰੋਨਾ ਵਾਇਰਸ ਦੀ ਮਾਰ ਦੇ ਤਹਿਤ ਘਟੀਆ ਸੈਨੀਟਾਈਜ਼ਰ ਵੇਚ ਕੇ ਪੈਸਾ ਕਮਾਉਣ ਦੀ ਕੋਸ਼ਿਸ਼

sanitizer racket busted: ਇਸ ਸਮੇ ਮਹਾਰਾਸ਼ਟਰ ਵਿੱਚ ਪ੍ਰਸ਼ਾਸਨ ਕੋਰੋਨਾ ਵਾਇਰਸ ਦੇ ਜੋਖਮ ਨੂੰ ਘਟਾਉਣ ਦੇ ਵਿੱਚ ਜੁਟਿਆ ਹੋਇਆ ਹੈ, ਉੱਥੇ ਹੀ ਰਾਜ ਦੇ ਸਿਹਤ ਅਧਕਾਰੀਆਂ ਨੂੰ ਕੁੱਝ ਲੋਕਾਂ ਦਾ ਪਤਾ ਲੱਗਿਆ ਹੈ ਜੋ ਮਾੜੀ ਕਿਸਮ ਦੇ ਸੈਨੀਟਾਈਜ਼ਰ ਵੇਚ ਕੇ ਪੈਸੇ ਕਮਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅਧਿਕਾਰੀ ਨੇ ਦੱਸਿਆ ਕਿ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫ ਡੀ ਏ) ਨੇ ਘਰਾਂ ਵਿੱਚ ਘਟੀਆ ਸੈਨੀਟਾਈਜ਼ਰ ਬਣਾਉਣ ਵਾਲੇ ਲੋਕਾਂ ਖਿਲਾਫ ਮੁਹਿੰਮ ਚਲਾਈ ਹੈ। ਉਨ੍ਹਾਂ ਕਿਹਾ ਕਿ ਪਿੱਛਲੇ ਦਿਨਾਂ ਵਿੱਚ ਐਫ.ਡੀ.ਏ ਨੇ ਸ਼ਹਿਰ ਦੇ ਪੱਛਮੀ ਉਪਨਗਰਾਂ ਵਿੱਚ ਸਥਾਨਕ ਨਿਰਮਾਣ ਇਕਾਈਆਂ ਉੱਤੇ ਛਾਪਾ ਮਾਰਿਆ ਹੈ ਅਤੇ ਲੱਖਾਂ ਰੁਪਏ ਦੇ ਅਜਿਹੇ ਉਤਪਾਦਾਂ ਨੂੰ ਜ਼ਬਤ ਕੀਤਾ ਹੈ।

ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਨੂੰ ਉਪਨਗਰ ਕੰਦੀਵਾਲੀ ਵਿੱਚ ਦਵਾਈ ਸਟੋਰਾਂ ਦੀ ਜਾਂਚ ਕਰਦਿਆਂ ਐਫ ਡੀ ਏ ਨੇ ਇੱਕ ਵਿਅਕਤੀ ਨੂੰ ਦੁਕਾਨ ਦੇ ਮਾਲਕ ਨੂੰ ਸੈਨੀਟਾਈਜ਼ਰ ਵੇਚਦੇ ਦੇਖਿਆ। ਉਨ੍ਹਾਂ ਨੇ ਕਿਹਾ, “ਐਫ ਡੀ ਏ ਅਧਿਕਾਰੀਆਂ ਨੇ ਉਸ ਨੂੰ ਫੜ ਲਿਆ ਅਤੇ ਜਾਂਚ ਵਿੱਚ ਪਤਾ ਲੱਗਾ ਕਿ ਜਿਸ ਯੂਨਿਟ ਤਹਿਤ ਉਸ ਦੁਆਰਾ ਸੈਨੀਟਾਈਜ਼ਰ ਵੇਚਿਆ ਜਾ ਰਿਹਾ ਸੀ, ਉਸ ਕੋਲ ਇਸ ਦਾ ਲਾਇਸੈਂਸ ਹੀ ਨਹੀਂ ਹੈ। ਅਧਿਕਾਰੀ ਉਸ ਨੂੰ ਕੰਦੀਵਾਲੀ ਦੇ ਸਪਲਾਇਰ ਕੋਲ ਲੈ ਗਏ, ਜਿੱਥੋਂ ਉਸ ਤੋਂ ਤਕਰੀਬਨ ਡੇਢ ਲੱਖ ਰੁਪਏ ਦੇ ਨਕਲੀ ਸੈਨੀਟੇਜ਼ਰ ਮਿਲੇ।

ਉਨ੍ਹਾਂ ਕਿਹਾ ਕਿ ਐਫ ਡੀ ਏ ਅਧਿਕਾਰੀਆਂ ਨੇ ਮੈਡੀਕਲ ਉਤਪਾਦਾਂ ਦੇ ਇੱਕ ਵਿਕਰੇਤਾ ‘ਤੇ ਵੀ ਛਾਪਾ ਮਾਰਿਆ, ਜਿੱਥੋਂ ਉਨ੍ਹਾਂ ਨੂੰ 1.72 ਲੱਖ ਰੁਪਏ ਦੇ ਘਟੀਆ ਕੁਆਲਟੀ ਵਾਲੇ ਸੈਨੀਟਾਈਜ਼ਰ ਮਿਲੇ ਹਨ। ਜਿਹੜੀਆਂ ਇਕਾਈਆਂ ਵਿੱਚ ਇਹ ਸੈਨੀਟਾਈਜ਼ਰ ਬਣਾਇਆ ਗਿਆ ਸੀ ਉਨ੍ਹਾਂ ਕੋਲ ਸਹੀ ਲਾਇਸੈਂਸ ਨਹੀਂ ਸੀ ਅਤੇ ਉਹ ਇਸ ਨੂੰ ਬਿਨਾਂ ਸਹੀ ਰਸੀਦ ਅਤੇ ਦਸਤਾਵੇਜ਼ਾਂ ਦੇ ਦਵਾਈ ਸਟੋਰ ‘ਤੇ ਵੇਚ ਰਹੇ ਸਨ। ਅਧਿਕਾਰੀਆਂ ਨੇ ਵਕੋਲਾ, ਕੰਦੀਵਾਲੀ ਦੇ ਚਾਰਕੋਪ ਵਿੱਚ ਸਥਿਤ ਕੁੱਝ ਯੂਨਿਟਾਂ ਉੱਤੇ ਵੀ ਛਾਪਾ ਮਾਰਿਆ।

Related posts

ਆਈਲਾਈਨਰ ਲਗਾਉਂਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

On Punjab

Fruits For Health : ਖਾਣੇ ਤੋਂ ਬਾਅਦ ਇਨ੍ਹਾਂ 4 ਫਲ਼ਾਂ ਦਾ ਗਲਤੀ ਨਾਲ ਵੀ ਨਾ ਕਰੋ ਸੇਵਨ !

On Punjab

Weight Loss : 20 ਮਿੰਟ ਰੱਸੀ ਟੱਪਣ ਨਾਲ ਘਟੇਗਾ 500 ਗ੍ਰਾਮ ਵਜ਼ਨ, ਸੋਨਾਕਸ਼ੀ ਤੋਂ ਸਿੱਖੋ ਰੱਸੀ ਟੱਪਣ ਦੇ ਫਾਇਦੇ

On Punjab