ਡੀਗੜ੍ਹ: ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ ਹੋਇਆ ਹੈ। ਅਜਿਹੇ ‘ਚ ਪ੍ਰਭਾਵਿਤ ਦੇਸ਼ਾਂ ‘ਚ ਕੋਰੋਨਾ ਵਾਇਰਸ ਦਾ ਅੰਕੜਾ 80 ਲੱਖ ਤੋਂ ਪਾਰ ਜਾ ਚੁੱਕਾ ਹੈ। ਇਸ ਦੇ ਨਾਲ ਹੀ ਕਰੀਬ ਸਾਢੇ ਚਾਰ ਲੱਖ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਹਨ।
ਵਰਲਡੋਮੀਟਰ ਮੁਤਾਬਕ ਦੁਨੀਆਂ ‘ਚ ਕਰੀਬ 79 ਲੱਖ, 84 ਹਜ਼ਾਰ, 432 ਲੋਕ ਕੋਰੋਨਾ ਵਾਇਰਸ ਪੌਜ਼ੇਟਿਵ ਹਨ। ਇਸ ਵਾਇਰਸ ਕਾਰਨ 4 ਲੱਖ, 57 ਹਜ਼ਾਰ, 177 ਲੋਕਾਂ ਦੀ ਮੌਤ ਹੋ ਗਈ ਹੈ। ਹੁਣ ਤਕ ਪ੍ਰਭਾਵਿਤ ਹੋਏ ਮਰੀਜ਼ਾਂ ‘ਚੋਂ 41 ਲੱਖ, 4 ਹਜ਼ਾਰ, 33 ਲੋਕ ਠੀਕ ਵੀ ਹੋਏ ਹਨ।
ਦੁਨੀਆਂ ਦੇ 60 ਫੀਸਦ ਕੇਸ ਸਿਰਫ 8 ਦੇਸ਼ਾਂ ‘ਚੋਂ ਆਏ ਹਨ। ਇਨ੍ਹਾਂ ਦੇਸ਼ਾਂ ‘ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 45 ਲੱਖ ਦੇ ਕਰੀਬ ਹੈ। ਕੋਰੋਨਾ ਦਾ ਸਭ ਤੋਂ ਜ਼ਿਆਦਾ ਕਹਿਰ ਅਮਰੀਕਾ ‘ਤੇ ਵਰ੍ਹਿਆ ਹੈ। ਅਮਰੀਕਾ ‘ਚ ਕਰੀਬ 22 ਲੱਖ ਲੋਕ ਕੋਰੋਨਾ ਪੌਜ਼ੇਟਿਵ ਪਾਏ ਜਾ ਚੁੱਕੇ ਹਨ। ਇਕ ਲੱਖ ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ। ਹਰ ਦਿਨ ਬ੍ਰਾਜ਼ੀਲ ‘ਚ ਅਮਰੀਕਾ ਤੋਂ ਜ਼ਿਆਦਾ ਮੌਤਾਂ ਦਰਜ ਕੀਤੀਆਂ ਜਾ ਰਹੀਆਂ ਹਨ। ਬ੍ਰਾਜ਼ੀਲ ਤੋਂ ਬਾਅਦ ਰੂਸ ਅਤੇ ਭਾਰਤ ‘ਚ ਪੀੜਤ ਮਰੀਜ਼ਾਂ ਦੀ ਸੰਖਿਆਂ ਦੁਨੀਆਂ ‘ਚ ਸਭ ਤੋਂ ਜ਼ਿਆਦਾ ਤੇਜ਼ੀ ਨਾਲ ਵਧ ਰਹੀ ਹੈ।