German minister commits suicide: ਬਰਲੀਨ: ਜਰਮਨੀ ਦੇ ਹੈਸਨ ਸੂਬੇ ਦੇ ਵਿੱਤ ਮੰਤਰੀ ਥਾਮਸ ਸ਼ਾਫਰ ਨੇ ਕੋਰੋਨਾ ਵਾਇਰਸ ਨਾਲ ਦੇਸ਼ ਦੀ ਅਰਥਵਿਵਸਥਾ ਨੂੰ ਹੋ ਰਹੇ ਨੁਕਸਾਨ ਤੋਂ ਚਿੰਤਿਤ ਹੋ ਕੇ ਖੁਦਕੁਸ਼ੀ ਕਰ ਲਈ ਹੈ । ਦੱਸਿਆ ਜਾ ਰਿਹਾ ਹੈ ਕਿ ਉਹ ਇਸ ਗੱਲ ਤੋਂ ਅੰਦਰ ਹੀ ਅੰਦਰ ਘੁਟ ਰਹੇ ਸਨ ਕਿ ਕੋਰੋਨਾ ਵਾਇਰਸ ਕਾਰਨ ਦੇਸ਼ ਦੀ ਅਰਥਵਿਵਸਥਾ ਨੂੰ ਜਿਹੜਾ ਨੁਕਸਾਨ ਹੋ ਰਿਹਾ ਹੈ, ਉਸ ਨਾਲ ਕਿਵੇਂ ਨਜਿੱਠਿਆ ਜਾਵੇਗਾ ।
ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ 54 ਸਾਲਾਂ ਸ਼ਾਫਰ ਦੀ ਲਾਸ਼ ਸ਼ਨੀਵਾਰ ਰੇਲਵੇ ਟਰੈਕ ਨੇੜੇ ਮਿਲੀ ਸੀ । ਉਨ੍ਹਾਂ ਦੀ ਮੌਤ ਕਾਰਨ ਪ੍ਰੀਮੀਮਰ ਵੋਲਕਰ ਆਪਣੇ ਕੈਬਨਿਟ ਸਹਿਯੋਗੀ ਬੇਹੱਦ ਦੁਖੀ ਹਨ । ਉਨ੍ਹਾਂ ਕਿਹਾ ਕਿ ਅਸੀਂ ਬੇਹੱਦ ਹੈਰਾਨ ਹਾਂ ਕਿ ਇਹ ਕਿ ਹੋਇਆ ਹੈ । ਉਨ੍ਹਾਂ ਦੀ ਮੌਤ ਦੀ ਜਾਣਕਾਰੀ ਪ੍ਰੀਮੀਅਰ ਵੋਲਕਰ ਵੱਲੋਂ ਸਾਂਝੀ ਕੀਤੀ ਗਈ ।
ਜਿਸ ਸਮੇਂ ਉਹ ਇਹ ਸੰਦੇਸ਼ ਜਾਰੀ ਕਰ ਰਹੇ ਸਨ ਤਾਂ ਉਨ੍ਹਾਂ ਦੇ ਚਿਹਰੇ ‘ਤੇ ਦੁਖ ਸਾਫ਼ ਝਲਕ ਰਿਹਾ ਸੀ । ਜ਼ਿਕਰਯੋਗ ਹੈ ਕਿ ਸ਼ਾਫਰ ਵੋਲਕਰ ਦੇ 10 ਸਾਲ ਤੋਂ ਵਿੱਤੀ ਸਹਿਯੋਗੀ ਸਨ । ਉਹ ਕੋਰੋਨਾ ਵਾਇਰਸ ਕਾਰਨ ਅਰਥਵਿਵਸਥਾ ਨੂੰ ਹੋਏ ਨੁਕਸਾਨ ਨਾਲ ਲੜਨ ਲਈ ਦਿਨ ਰਾਤ ਕੰਮ ਕਰ ਰਹੇ ਸਨ ਅਤੇ ਕੰਪਨੀਆਂ ਦੀ ਮਦਦ ਕਰ ਰਹੇ ਸਨ ।
ਵੋਲਕਰ ਨੇ ਕਿਹਾ ਕਿ ਅੱਜ ਸਾਨੂੰ ਸਾਰਿਆਂ ਨੂੰ ਇਹ ਮੰਨਣਾ ਹੀ ਪਵੇਗਾ ਕਿ ਉਹ ਬੇਹਦ ਦੁਖੀ ਸਨ । ਉਨ੍ਹਾਂ ਕਿਹਾ ਕਿ ਇਹ ਬੇਹਦ ਮੁਸ਼ਕਿਲ ਸਮਾਂ ਹੈ ਜਦੋਂ ਸਾਨੂੰ ਸਭ ਨੂੰ ਉਨ੍ਹਾਂ ਦੀ ਜ਼ਰੂਰਤ ਸੀ । ਦੱਸ ਦੇਈਏ ਕਿ ਵੋਲਕਰ ਦੀ ਤਰ੍ਹਾਂ ਸ਼ਾਫਰ ਵੀ ਚਾਂਸਲਰ ਐਂਗਲਾ ਮਾਰਕੇਲ ਦੀ ਸੈਂਟਰ ਰਾਈਟ ਸੀ.ਡੀ.ਯੂ. ਪਾਰਟੀ ਦੇ ਮੈਂਬਰ ਸਨ ।