ਅਮਰੀਕਾ ਦੇ ਹੋਣ ਵਾਲੇ ਰਾਸ਼ਟਰਪਤੀ ਜੋ ਬਾਇਡਨ ਨੇ ਲੋਕਾਂ ਨੂੰ ਮਾਸਕ ਪਹਿਣਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਮਾਸਕ ਪਹਿਣਨ ਦੀ ਅਪੀਲ ਸਿਆਸੀ ਬਿਆਨਬਾਜੀ ਨਹੀਂ ਹੈ ਬਲਕਿ ਇਹ ਦੇਸ਼ਭਗਤੀ ਦਾ ਫਰਜ਼ ਹੈ। ਦੱਸ ਦੇ ਕੋਵਿਡ 19 ਨਾਲ ਸਭ ਤੋਂ ਜਿਆਦਾ ਪ੍ਰਭਾਵਿਤ ਦੇਸ਼ਾਂ ‘ਚੋਂ ਇਕ ਅਮਰੀਕਾ ‘ਚ ਇਸ ਬਿਮਾਰੀ ਕਾਰਨ 2,50,000 ਤੋਂ ਜਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਇਕ ਵਾਰ ਫਿਰ ਇਨਫੈਕਸ਼ਨ ਦੇ ਮਾਮਲੇ ਤੇਜੀ ਨਾਲ ਵਧ ਰਹੇ ਹਨ।
ਜੌਨ ਹੌਪਕਿਨਸ ਯੂਨੀਵਰਸਿਟੀ ਦੇ ਮੁਤਾਬਕ ਅਮਰੀਕਾ ‘ਚ ਹੁਣ ਤਕ 2,50,537 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 1.15 ਕਰੋੜ ਤੋਂ ਜਿਆਦਾ ਲੋਕਾਂ ‘ਚ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਇਹ ਦੁਨੀਆਂ ਭਰ ‘ਚ ਕਿਸੇ ਵੀ ਦੇਸ਼ ਦੇ ਮੁਕਾਬਲੇ ਸਭ ਤੋਂ ਜਿਆਦਾ ਹੈ। ਸੀਐਨਐਨ ਦੀ ਖਬਰ ਦੇ ਮੁਤਾਬਕ ਕੋਰੋਨਾ ਵਾਇਰਸ ਕਾਰਨ ਹੁਣ ਹਰ ਮਿੰਟ ਘੱਟੋ ਘੱਟ ਇਕ ਅਮਰੀਕੀ ਦੀ ਮੌਤ ਹੋ ਰਹੀ ਹੈ। ਇਸ ਬਿਮਾਰੀ ਦੇ ਕਾਰਨ 29 ਫਰਵਰੀ ਦੀ ਪਹਿਲੀ ਮੌਤ ਹੋਣ ਦੀ ਖਬਰ ਮਿਲੀ ਸੀ ਤੇ ਮ੍ਰਿਤਕਾਂ ਦੀ ਕੁੱਲ ਸੰਖਿਆਂ ਘੱਟੋ ਘੱਟ 2,50,029 ਹੋ ਗਈ।