43.45 F
New York, US
February 4, 2025
PreetNama
ਸਿਹਤ/Health

ਕੋਰੋਨਾ ਵਾਇਰਸ ਦੌਰਾਨ ਫ਼ਲ ਤੇ ਸਬਜ਼ੀਆਂ ਨੂੰ ਇਸ ਤਰ੍ਹਾਂ ਕਰੋ ਡਿਸਇਨਫੈਕਟ

ਕੋਰੋਨਾ ਵਾਇਰਸ ਦੇ ਰੋਜ਼ਾਨਾ ਵਧ ਰਹੇ ਮਾਮਲਿਆਂ ਦਰਮਿਆਨ ਹਰ ਕਿਸੇ ਦੀ ਕੋਸ਼ਿਸ਼ ਹੈ ਕਿ ਇਸ ਖਤਰਨਾਕ ਵਾਇਰਸ ਤੋਂ ਬਚਿਆ ਜਾਵੇ। ਅਜਿਹੇ ‘ਚ ਕਈ ਲੋਕਾਂ ਦਾ ਮੰਨਣਾ ਹੈ ਕਿ ਚੀਜ਼ਾਂ ਨੂੰ ਕਈ ਘੰਟੇ ਧੁੱਪ ‘ਚ ਰੱਖਣ ਨਾਲ ਵਾਇਰਸ ਖਤਮ ਹੋ ਜਾਵੇਗਾ।

ਸਾਬਣ ਤੇ ਪਾਣੀ ਨਾਲ ਫਲਾਂ ਤੇ ਸਬਜ਼ੀਆਂ ਸਮੇਤ ਕਈ ਚੀਜ਼ਾਂ ਨੂੰ ਧੋਇਆ ਜਾ ਰਿਹਾ ਕਿ ਵਾਇਰਸ ਤੋਂ ਬਚ ਸਕਾਂਗੇ। ਪਰ ਕੀ ਸਚਮੁੱਚ ਸਾਬਣ ਨਾਲ ਫਲ ਤੇ ਸਬਜ਼ੀਆਂ ਧੋਣਾ ਲਾਭਦਾਇਕ ਹੈ?

ਸਬਜ਼ੀਆਂ ਤੇ ਫਲਾਂ ਨੂੰ ਸਾਬਣ ਨਾਲ ਨਾ ਧੋਵੋ:

ਸਭ ਤੋਂ ਪਹਿਲੀ ਗੱਲ ਫਲਾਂ ਅਤੇ ਸਬਜ਼ੀਆਂ ਨੂੰ ਸਾਬਣ ਨਾਲ ਨਾ ਧੋਵੋ। ਹਰ ਤਰ੍ਹਾਂ ਦੇ ਸਾਬਣ ‘ਚ ਫਾਰਮਲਾਡੇਹਾਈਡ ਹੁੰਦਾ ਹੈ, ਜਿਸ ਦੇ ਇਸਤੇਮਾਲ ਨਾਲ ਪੇਟ ਖਰਾਬ ਹੋ ਸਕਦਾ ਹੈ।

ਫਲ ਤੇ ਸਬਜ਼ੀਆਂ ਡਿਸਇਨਫੈਕਟ ਕਰਨ ਦਾ ਸਹੀ ਤਰੀਕਾ:

ਸੀਡੀਸੀ ਗਾਈਡਲਾਈਨਜ਼

ਇਕ ਚੌਥਾਈ ਸਿਰਕਾ ਤੇ ਤਿੰਨ ਚੌਥਾਈ ਪਾਣੀ ਮਿਲਾ ਕੇ ਘਰ ‘ਚ ਹੀ ਇਕ ਸਿੰਪਲ ਸਾਲਿਊਸ਼ਨ ਬਣਾ ਸਕਦੇ ਹੋ। ਇਸ ਨੂੰ ਫਲਾਂ ਅਤੇ ਸਬਜ਼ੀਆਂ ‘ਤੇ ਸਪ੍ਰੇਅ ਕਰਕੇ ਪਾਣੀ ਨਾਲ ਸਾਫ ਕੀਤਾ ਜਾ ਸਕਦਾ ਹੈ। ਦੋ ਵੱਡੇ ਚਮਚ ਨਮਕ, ਅੱਧਾ ਕੱਪ ਸਿਰਕਾ ਅਤੇ ਦੋ ਲੀਟਰ ਪਾਣੀ ਵੀ ਮਿਲਾ ਕੇ ਸਾਲਿਊਸ਼ਨ ਤਿਆਰ ਕਰ ਸਕਦੇ ਹੋ। ਸਬਜ਼ੀਆਂ ਤੇ ਫਲਾਂ ਨੂੰ ਪਾਣੀ ਨਾਲ ਧੋਣ ਤੋਂ ਪਹਿਲਾਂ ਪੰਜ ਮਿੰਟ ਇਸ ਘੋਲ ‘ਚ ਭਿਉਂ ਦੇਵੋ।

WHO ਗਾਈਡਲਾਈਨਜ਼:ਖਾਣ ਦੀਆਂ ਚੀਜ਼ਾਂ ਚੰਗੀ ਤਰ੍ਹਾਂ ਪਕਾਓ, ਸੁਰੱਖਿਅਤ ਤਾਪਮਾਨ ‘ਤੇ ਰੱਖੋ ਤੇ ਪਕਾਉਣ ਲਈ ਸਾਫ ਪਾਣੀ ਤੇ ਰਾਅ-ਮਟੀਰੀਅਲ ਦੀ ਵਰਤੋਂ ਕਰੋ।

FSSAI ਦਆਂ ਸਿਫਾਰਸ਼ਾਂ:

FSSAI ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਤੁਸੀਂ ਨਲਕੇ ਤੋਂ ਫ਼ਲ ਤੇ ਸਬਜ਼ੀਆਂ ਚੰਗੀ ਤਰ੍ਹਾਂ ਧੋ ਸਕਦੇ ਹੋ। ਜ਼ਿਆਦਾ ਸਾਵਧਾਨ ਰਹਿਣ ਲਈ ਤੁਸੀਂ ਗਰਮ ਪਾਣੀ ‘ਚ 50 ਪੀਪੀਐਮ ਕਲੋਰੀਨ ਦੀ ਇਕ ਬੂੰਦ ਪਾਕੇ ਸਬਜ਼ੀਆਂ ਡੁਬੋ ਕੇ ਸਾਫ ਕਰ ਸਕਦੇ ਹੋ।

FDA ਗਾਈਡਲਾਈਨਜ਼:

ਆਪਣੇ ਹੱਥਾਂ ਨਾਲ ਰਗੜ ਕੇ ਸਾਫ ਕਰੋ। ਕਿਸੇ ਵੀ ਪ੍ਰੋਡਕਟ ਨੂੰ ਧੋਣ ਲਈ ਸਾਬਣ ਦੇ ਪਾਣੀ ਦਾ ਇਸਤੇਮਾਲ ਕਰਨ ਦੀ ਲੋੜ ਨਹੀਂ ਹੈ। ਤੁਸੀਂ ਆਲੂ, ਕੱਕੜੀ ਅਤੇ ਖਰਬੂ਼ਜ਼ੇ ਜਿਹੇ ਹਾਰਡਕਵਰ ਸਬਜ਼ੀਆਂ ਨੂੰ ਸਾਫ ਕਰਨ ਲਈ ਇਕ ਕਲੀਨ ਬਰੱਸ਼ ਦੀ ਵਰਤੋਂ ਕਰ ਸਕਦੇ ਹੋ।

ਇਹ ਵੀ ਧਿਆਨ ਰੱਖੋ ਕਿ ਫਲ ਤੇ ਸਬਜ਼ੀਆਂ ਲਿਆਉਣ ਲਈ ਧੋਕੇ ਇਸਤੇਮਾਲ ਹੋ ਸਕਣ ਵਾਲਾ ਬੈਗ ਰੱਖੋ ਤਾਂ ਕਿ ਇਸ ਨੂੰ ਧੋਤਾ ਜਾ ਸਕੇ। ਬਜ਼ਾਰ ‘ਚ ਵਾਰ-ਵਾਰ ਜਾਣ ਤੋਂ ਗੁਰੇਜ਼ ਕਰੋ।

Related posts

ਸੈਨੇਟਾਈਜ਼ਰ ਤੋਂ ਹੋ ਜਾਓ ਸਾਵਧਾਨ! ਸਿਹਤ ਮੰਤਰਾਲੇ ਦੀ ਚੇਤਾਵਨੀ

On Punjab

ਇਸ ਤਾਰੀਕ ਤੋਂ ਤਾਮਿਲਨਾਡੂ ‘ਚ ਬੈਨ ਹੋ ਸਕਦੀ ਹੈ PEPSI ਤੇ COKE, ਜਾਣੋ ਮਾਮਲਾ

On Punjab

ਅਨੀਮੀਆ ਦੀ ਕਮੀ ਨੂੰ ਦੂਰ ਕਰਦਾ ਹੈ ਜ਼ੀਰੇ ਦਾ ਸੇਵਨ !

On Punjab