PreetNama
ਸਿਹਤ/Health

ਕੋਰੋਨਾ ਵਾਇਰਸ: ਨਹੀਂ ਲੱਭਿਆ ਕੋਈ ਹੱਲ, ਨਵੇਂ ਕੇਸਾਂ ਤੇ ਮੌਤਾਂ ਦਾ ਸਿਲਸਿਲਾ ਜਾਰੀ, ਇਕ ਦਿਨ ‘ਚ 2.57 ਲੱਖ ਮਾਮਲੇ, 5,846 ਮੌਤਾਂ

Corona virus: ਦੁਨੀਆਂ ਭਰ ‘ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਕੌਮਾਂਤਰੀ ਪੱਧਰ ‘ਤੇ ਵੱਖ-ਵੱਖ ਦੇਸ਼ਾਂ ‘ਚ ਪਿਛਲੇ 24 ਘੰਟਿਆਂ ‘ਚ ਦੋ ਲੱਖ, 57 ਹਜ਼ਾਰ ਮਾਮਲੇ ਸਾਹਮਣੇ ਆਏ ਤੇ 5,846 ਲੋਕਾਂ ਦੀ ਮੌਤ ਹੋ ਗਈ। ਦੁਨੀਆਂ ਭਰ ‘ਚ ਹੁਣ ਤਕ 2 ਕਰੋੜ, 58 ਲੱਖ, 89 ਹਜ਼ਾਰ ਲੋਕ ਕੋਰੋਨਾ ਪ੍ਰਭਾਵਿਤ ਹੋ ਚੁੱਕੇ ਹਨ। ਇਨ੍ਹਾਂ ‘ਚੋਂ 08 ਲੱਖ, 60 ਹਜ਼ਾਰ, 270 ਲੋਕਾਂ ਨੇ ਆਪਣੀ ਜਾਨ ਗਵਾਈ।

ਰਾਹਤ ਦੀ ਗੱਲ ਇਹ ਹੈ ਕਿ ਇਕ ਕਰੋੜ, 81 ਲੱਖ ਲੋਕ ਕੋਰੋਨਾ ਨੂੰ ਮਾਤ ਦੇਕੇ ਠੀਕ ਹੋ ਚੁੱਕੇ ਹਨ। ਪੂਰੀ ਦੁਨੀਆਂ ‘ਚ ਮੌਜੂਦਾ ਸਮੇਂ 68 ਲੱਖ, 58 ਹਜ਼ਾਰ ਐਕਟਿਵ ਕੇਸ ਹਨ। ਕੋਰੋਨਾ ਪ੍ਰਭਾਵਿਤ ਮੁਲਕਾਂ ‘ਚ ਅਮਰੀਕਾ ਦਾ ਅਜੇ ਵੀ ਪਹਿਲਾ ਨੰਬਰ ਹੈ। ਜਿੱਥੇ ਹੁਣ ਤਕ 62 ਲੱਖ ਤੋਂ ਜ਼ਿਆਦਾ ਲੋਕ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ। ਅਮਰੀਕਾ ‘ਚ ਪਿਛਲੇ 24 ਘੰਟਿਆਂ ‘ਚ 41 ਹਜ਼ਾਰ ਤੋਂ ਜ਼ਿਆਦਾ ਨਵੇਂ ਕੇਸ ਆਏ ਹਨ।

ਅਮਰੀਕਾ ‘ਚ ਪਿਛਲੇ 24 ਘੰਟਿਆਂ ‘ਚ 41 ਹਜ਼ਾਰ ਮਾਮਲੇ ਸਾਹਮਣੇ ਆਏ। ਇਨ੍ਹਾਂ ਦਿਨਾਂ ‘ਚ ਦੁਨੀਆਂ ‘ਚ ਸਭ ਤੋਂ ਵੱਧ ਰੋਜ਼ਾਨਾ ਨਵੇਂ ਮਾਮਲੇ ਭਾਰਤ ‘ਚੋਂ ਆ ਰਹੇ ਹਨ।

Related posts

ਜੇ ਵਾਰ-ਵਾਰ ਬਿਮਾਰ ਹੁੰਦੇ ਹੋ ਤਾਂ ਰੋਜ਼ਾਨਾ ਖਾਓ ਰਸੋਈ ‘ਚ ਰੱਖੀ ਇਹ ਚੀਜ਼

On Punjab

ਕੀ ਤੁਸੀ ਜਾਣਦੇ ਹੋ 1 ਕਿਲੋ ਪਨੀਰ ਬਣਾਉਣ ਤੇ ਲੱਗਦਾ ਹੈ 3178 ਲੀਟਰ ਪਾਣੀ,ਹੋਰ ਵੀ ਪੜ੍ਹੋ

On Punjab

Thyroid Cancer : ਔਰਤਾਂ ‘ਚ ਵਧ ਰਹੇ ਹਨ ਥਾਇਰਾਇਡ ਕੈਂਸਰ ਦੇ ਮਾਮਲੇ, ਜਾਣੋ ਕੀ ਹਨ ਕਾਰਨ, ਲੱਛਣ ਤੇ ਇਲਾਜ

On Punjab