ਇੰਗਲੈਂਡ ’ਚ ਕੋਰੋਨਾ ਵਾਇਰਸ ਵਰਗੀ ਹੀ ਨੋਰੋਵਾਇਰਸ ਨਾਂ ਦੀ ਬਿਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਜਿਸ ਦੇ ਲੱਛਣ ਕੋਰੋਨਾ ਵਾਇਰਸ ਨਾਲ ਮਿਲਦੇ ਜੁਲਦੇ ਹਨ ਅਤੇ ਇਸ ਦਾ ਫਿਲਹਾਲ ਕੋਈ ਇਲਾਜ ਨਹੀਂ ਹੈ। ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ ਮੁਤਾਬਕ ਇਹ ਕਮਿਊਨੀਕੇਬਲ ਡਿਜ਼ੀਜ਼ ਭਾਵ ਇਕ ਦੂਜੇ ਨੂੰ ਛੂਹਣ ਨਾਲ ਫੈਲਣ ਵਾਲੀ ਬਿਮਾਰੀ ਹੈ। ਨੋਰੋਵਾਇਰਸ ਨੂੰ ਵੋਮਟਿੰਗ ਬਗ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਪਬਲਿਕ ਹੈਲਥ ਇੰਗਲੈਂਡ ਮੁਤਾਬਕ ਪਿਛਲੇ ਪੰਜ ਹਫ਼ਤਿਆਂ ਵਿਚ ਇਸ ਵਾਇਰਸ ਦੇ 154 ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ।
ਕੋਰੋਨਾ ਵਾਂਗ ਫੈਲਦਾ ਹੈ ਇਹ ਵਾਇਰਸ
ਸੀਡੀਸੀ ਦਾ ਕਹਿਣਾ ਹੈ ਕਿ ਨੋਰੋਵਾਇਰਸ ਵਿਚ ਕਈ ਅਰਬ ਵਾਇਰਸ ਹਨ। ਕੋਈ ਵੀ ਵਿਅਕਤੀ ਜੇ ਇਸ ਵਾਇਰਸ ਤੋਂ ਸੰਕ੍ਰਮਿਤ ਵਿਅਕਤੀ ਦੇ ਸੰਪਰਕ ਵਿਚ ਆਉਂਦਾ ਹੈ ਤਾਂ ਸੰਕ੍ਰਮਿਤ ਖਾਣਾ ਖਾਂਦਾ ਹੈ, ਵਾਇਰਸ ਤੋਂ ਪ੍ਰਭਾਵਿਤ ਥਾਂ ਨੂੰ ਛੂਹ ਲੈਂਦਾ ਹੈ ਜਾਂ ਬਿਨਾਂ ਹੱਥ ਧੋਤੇ ਮੂੁੰਹ ਵਿਚ ਪਾ ਲੈਂਦਾ ਹੈ ਤਾਂ ਇਸ ਵਾਇਰਸ ਤੋਂ ਸੰਕ੍ਰਮਿਤ ਹੋਣ ਦਾ ਖਤਰਾ ਜ਼ਿਆਦਾ ਹੈ। ਇਹ ਵਾਇਰਸ ਦੂਜੇ ਵਾਇਰਸ ਵਾਂਗ ਸਰੀਰ ਵਿਚ ਦਾਖਲ ਹੋ ਕੇ ਉਸ ਨੂੰ ਸੰਕ੍ਰਮਿਤ ਕਰਦਾ ਹੈ।
ਨੋਰੋਵਾਇਰਸ ਦੇ ਲੱਛਣ
ਇਸ ਤੋਂ ਇਲਾਵਾ ਬੁਖਾਰ, ਸਿਰਦਰਦ ਅਤੇ ਸਰੀਰ ਦੇ ਦਰਦ ਦੀ ਵੀ ਸ਼ਿਕਾਇਤ ਹੋ ਸਕਦੀ ਹੈ। ਵਾਇਰਸ ਤੋਂ ਸੰਕ੍ਰਮਿਤ ਵਿਅਕਤੀ ਨੂੰ 2 ਤੋਂ 3 ਹਫ਼ਤਿਆਂ ਤਕ ਉਲਟੀਆਂ ਆਉਂਦੀਆਂ ਹਨ।
ਇੰਝ ਕਰੋ ਬਚਾਅ
ਸਰੀਰ ਵਿਚ ਪਾਣੀ ਦੀ ਕਮੀ ਹੋਣ ’ਤੇ ਇਹ ਵਾਇਰਸ ਜ਼ਿਆਦਾ ਐਕਟਿਵ ਰਹਿੰਦਾ ਹੈ। ਇਸ ਲਈ ਸਰੀਰ ਵਿਚ ਪਾਣੀ ਦੀ ਕਮੀ ਨਾ ਹੋਣ ਦਿਓ ਤੇ ਸਾਫ ਪਾਣੀ ਅਤੇ ਜੂੁਸ ਦੀ ਭਰਪੂਰ ਮਾਤਰਾ ਲੈਂਦੇ ਰਹੋ।
ਇਲੈਕਟਰੋਲਾਈਟਸ ਅਤੇ ਓਆਰਐਸ ਦਾ ਘੋਲ ਮਾਰਕਿਟ ਵਿਚ ਮਿਲਦਾ ਹੈ ਅਤੇ ਇਸ ਨੂੰ ਘਰ ਵਿਚ ਵੀ ਆਸਾਲੀ ਨਾਲ ਬਣਾਇਆ ਜਾ ਸਕਦਾ ਹੈ। ਇਸ ਨੂੰ ਪੀਂਦੇ ਰਹੋ।
ਸਾਫ ਸਫਾਈ ਦਾ ਪੂੁਰਾ ਧਿਆਨ ਰੱਖੋ।
ਜੇ ਸੰਕ੍ਰਮਿਤ ਹੋ ਗਏ ਹੋ ਤਾਂ ਘਰ ਤੋਂ ਬਾਹਰ ਨਾ ਨਿਕਲੋ।
ਬਾਹਰ ਤੋਂ ਲਿਆਂਦੀ ਗਈ ਕੋਈ ਵੀ ਚੀਜ਼ ਫਿਰ ਚਾਹੇ ਉਹ ਫਲ ਹੋਣ, ਸਬਜ਼ੀਆਂ ਹੋਣ ਜਾਂ ਦੁੱਧ ਧੋ ਕੇ ਇਸਤੇਮਾਲ ਕਰੋ।
ਹੱਥ ਧੋਂਦੇ ਰਹੋ।