13.17 F
New York, US
January 22, 2025
PreetNama
ਸਮਾਜ/Social

ਕੋਰੋਨਾ ਵਾਇਰਸ ਨੂੰ ਲੈਕੇ ਵਿਸ਼ਵ ਸਿਹਤ ਸੰਗਠਨ ਦੀ ਵੱਡੀ ਚੇਤਾਵਨੀ, ਤੁਸੀਂ ਵੀ ਰਹੋ ਸਾਵਧਾਨ

ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡ੍ਰੋਸ ਐਡਹੋਮ ਨੇ ਕੋਰੋਨਾ ਵਾਇਰਸ ਨੂੰ ਲੈਕੇ ਲੋਕਾਂ ਨੂੰ ਚੇਤੰਨ ਕੀਤਾ ਹੈ। ਉਨ੍ਹਾਂ ਕਿਹਾ ਇਸ ਮਹਾਮਾਰੀ ਨਾਲ ਲੜਦਿਆਂ ਅਸੀਂ ਕਮਜ਼ੋਰ ਹੋ ਸਕਦੇ ਹਾਂ ਪਰ ਕੋਰੋਨਾ ਵਾਇਰਸ ਨਹੀਂ ਥੱਕ ਰਿਹਾ।

WHO ਦੀ ਸਾਲਾਨਾ ਸਭਾ ‘ਚ ਬੋਲਦਿਆਂ ਉਨ੍ਹਾਂ ਅਮਰੀਕਾ ਚੋਣਾਂ ‘ਚ ਜੋ ਬਾਇਡਨ ਦੀ ਜਿੱਤ ‘ਤੇ ਖੁਸ਼ੀ ਜਤਾਈ। ਉਨਾਂ ਕਿਹਾ ਉਮੀਦ ਹੈ ਮਹਾਮਾਰੀ ਨਾਲ ਲੜਨ ‘ਚ ਕੌਮਾਂਤਰੀ ਸਹਿਯੋਗ ਮਿਲੇਗਾ। ਉਨ੍ਹਾਂ ਲੋਕਾਂ ਨੂੰ ਵਿਗਿਆਨ ਦੇ ਹਿਸਾਬ ਨਾਲ ਚੱਲਣ ਤੇ ਵਾਇਰਸ ਪ੍ਰਤੀ ਬੇਫਿਕਰ ਨਾ ਹੋਣ ਦੀ ਅਪੀਲ ਕੀਤੀ ਹੈ। ਟੇਡ੍ਰੋਸ ਖੁਦ ਕੋਰੋਨਾ ਇਨਫੈਕਟਡ ਹੋਣ ਮਗਰੋਂ ਕੁਆਰੰਟੀਨ ਰਹੇ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਵਾਇਰਸ ਕਮਜ਼ੋਰ ਸਿਹਤ ਵਾਲੇ ਲੋਕਾਂ ਨੂੰ ਸ਼ਿਕਾਰ ਬਣਾ ਸਕਦਾ ਹੈ।

ਉਨ੍ਹਾਂ ਕਿਹਾ ਸਾਡਾ ਇਕੋ ਮੰਤਵ ਵਿਗਿਆਨ, ਹੱਲ ਤੇ ਇਕਜੁੱਤਾ ਹੈ। ਟੇਡ੍ਰੋਸ ਨੇ ਕਿਹਾ, ‘ਅਸੀਂ ਰਾਸ਼ਟਰਪਤੀ ਚੋਣਾਂ ‘ਚ ਜੋ ਬਾਇਡਨ ਤੇ ਕਮਲਾ ਹੈਰਿਸ ਨੂੰ ਵਧਾਈ ਦਿੰਦੇ ਹਾਂ ਤੇ ਉਨ੍ਹਾਂ ਦੇ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰਨ ਲਈ ਤਤਪਰ ਹਾਂ। ਜੋ ਬਾਇਡਨ ਨੇ ਸੰਕੇਤ ਦਿੱਤਾ ਹੈ ਕਿ ਅਮਰੀਕਾ ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਵਿਸ਼ਵ ਸਿਹਤ ਸੰਗਠਨ ਨਾਲ ਫਿਰ ਤੋਂ ਜੁੜੇਗਾ। ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੌਨਾਲਡ ਟਰੰਪ ਨੇ ਵਿਸ਼ਵ ਸਿਹਤ ਸੰਗਠਨ ਨਾਲੋਂ ਸਬੰਧ ਤੋੜ ਲਏ ਸਨ।

ਹਾਲ ਹੀ ‘ਚ WHO ਨੇ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਪੰਜ ਕਦਮ ਚੁੱਕਣ ਦੀ ਅਪੀਲ ਕੀਤੀ ਸੀ। WHO ਨੇ ਕਿਹਾ ਇਸ ਤਹਿਤ ਜਿੰਨ੍ਹਾਂ ਦੇਸ਼ਾਂ ਨੇ ਕੋਵਿਡ-19 ਦੇ ਪ੍ਰਸਾਰ ਨੂੰ ਸਫਲਤਾਪੂਰਵਕ ਕੰਟਰੋਲ ਕੀਤਾ ਹੈ, ਉਨ੍ਹਾਂ ਦੇ ਪ੍ਰਸਾਰ ਨੂੰ ਘੱਟ ਪੱਧਰ ‘ਤੇ ਬਣਾਈ ਰੱਖਣ ਲਈ ਤੇ ਹੋਰ ਯਤਨ ਕਰਨ, ਸਾਵਧਾਨ ਰਹਿਣ ਤੇ ਤੁਰੰਤ ਹੀ ਕੰਮ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਲੋਕਾਂ ਨੂੰ ਸਪਸ਼ਟ ਸਮਝਣਾ ਚਾਹੀਦਾ ਹੈ ਕਿ ਦੇਸ਼ ਦੀ ਮਹਾਮਾਰੀ ਦੀ ਸਥਿਤੀ ਕਿਸ ਤਰ੍ਹਾਂ ਹੈ। ਮਹਾਮਾਰੀ ਦੀ ਰੋਕਥਾਮ ਤੇ ਕੰਟਰੋਲ ਕਦਮ ਪ੍ਰਣਾਲੀ ਸਥਾਪਿਤ ਕਰਨੀ ਚਾਹੀਦੀ ਹੈ। ਸਰਕਾਰਾਂ ਨੂੰ ਇਨਫੈਕਟਡ ਰੋਗੀਆਂ ਤੇ ਉਨ੍ਹਾਂ ਦੇ ਸੰਪਰਕ ‘ਚ ਆਏ ਲੋਕਾਂ ਨੂੰ ਉਹ ਨਿਰਦੇਸ਼ ਦੇਣੇ ਚਾਹੀਦੇ ਹਨ ਜੋ ਭਵਿੱਖ ‘ਚ ਲਾਗੂ ਕਰਨ ਦੀ ਲੋੜ ਹੈ।

Related posts

Delhi Fire News: ਕੇਸ਼ਵਪੁਰਮ ਇਲਾਕੇ ਦੇ ਤੋਤਾਰਾਮ ਬਾਜ਼ਾਰ ’ਚ ਲੱਗੀ ਭਿਆਨਕ ਅੱਗ, ਤਿੰਨ ਦੁਕਾਨਾਂ ਸੜ ਕੇ ਹੋਈਆਂ ਸੁਆਹ ਸੂਚਨਾ ਦੇਣ ਤੋਂ ਇਕ ਘੰਟੇ ਬਾਅਦ ਮੌਕੇ ‘ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਦੇਖ ਕੇ ਦੁਕਾਨਦਾਰ ਗੁੱਸੇ ‘ਚ ਆ ਗਏ। ਇਸ ਦੌਰਾਨ ਦੁਕਾਨਦਾਰ ਅਤੇ ਫਾਇਰਮੈਨਾਂ ਵਿਚਾਲੇ ਝੜਪ ਵੀ ਦੇਖਣ ਨੂੰ ਮਿਲੀ। ਦੁਕਾਨਦਾਰਾਂ ਨੇ ਦੱਸਿਆ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਕਰੀਬ 10 ਤੋਂ 12 ਕਿਲੋਮੀਟਰ ਦੂਰ ਫਿਲਮਿਸਤਾਨ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਇੱਥੇ ਪੁੱਜੀਆਂ ਸਨ।

On Punjab

ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਕੁਰਬਾਨੀ ਮਨੁੱਖਤਾ ਨੂੰ ਜਬਰ-ਜ਼ੁਲਮ, ਦਮਨ ਤੇ ਬੇਇਨਸਾਫ਼ੀ ਖ਼ਿਲਾਫ਼ ਲੜਨ ਲਈ ਪ੍ਰੇਰਨਾ ਦਿੰਦੀ ਰਹੇਗੀ- ਮੁੱਖ ਮੰਤਰੀ

On Punjab

ਸ੍ਰੀ ਦਰਬਾਰ ਸਾਹਿਬ ਸਮੂਹ ਨੇੜੇ ਧਮਾਕਿਆਂ ਮਗਰੋਂ ਐਕਸ਼ਨ ਮੋਡ ‘ਚ ਸ਼੍ਰੋਮਣੀ ਕਮੇਟੀ, ਪਹਿਲੀ ਵਾਰ ਚੁੱਕਿਆ ਅਹਿਮ ਕਦਮ

On Punjab