38.23 F
New York, US
November 22, 2024
PreetNama
ਸਿਹਤ/Health

ਕੋਰੋਨਾ ਵਾਇਰਸ ਨੂੰ ਸਰੀਰ ’ਚ ਦਾਖ਼ਲ ਹੋਣ ਤੋਂ ਕਿਵੇਂ ਰੋਕਿਆ ਜਾਵੇ, ਜਾਣੋ 6 ਉਪਾਅ

ਕੋਰੋਨਾ ਵਾਇਰਸ ਇਸ ਸਦੀ ਦੀ ਸਭ ਤੋਂ ਵੱਡੀ ਬਿਮਾਰੀ ਹੈ, ਜਿਸ ਨੇ ਦੇਸ਼ ਦੁਨੀਆ ਦੇ 12 ਕਰੋੜ 47 ਲੱਖ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਇਸ ਬਿਮਾਰੀ ਲਈ ਵੈਕਸੀਨ ਦੀ ਖੋਜ ਕੀਤੀ ਜਾ ਚੁੱਕੀ ਹੈ, ਪਰ ਸਿਰਫ਼ ਵੈਕਸੀਨ ਲਗਾ ਕੇ ਕੋਰੋਨਾ ਤੋਂ ਨਿਜਾਤ ਨਹੀਂ ਦਿਵਾਈ ਜਾ ਸਕਦੀ। ਕੋਰੋਨਾ ਤੋਂ ਬਚਣ ਤੇ ਇਸਦੀ ਲੜੀ ਨੂੰ ਤੋੜਨ ਲਈ ਦੋ ਗਜ਼ ਦੀ ਦੂਰੀ ਤੇ ਮਾਸਕ ਹਾਲੇ ਵੀ ਜ਼ਰੂਰੀ ਹੈ। ਕੋਵਿਡ-19 ਹੁਣ ਸਾਡੇ ਦੇਸ਼ ’ਚ ਕਮਿਊਨਿਟੀ ਸਪ੍ਰੈਡ ਦੇ ਪੱਧਰ ’ਤੇ ਪਹੁੰਚ ਚੁੱਕਾ ਹੈ। ਇਸ ਸਥਿਤੀ ਵਿਚ ਅਸੀਂ ਚਾਹੁੰਦੇ ਹੋਏੇ ਵੀ ਇਸ ਵਾਇਰਸ ਦੇ ਸੰਪਰਕ ਵਿਚ ਆਉਣ ਤੋਂ ਨਹੀਂ ਬਚ ਸਕਦੇ ਪਰ ਇਸ ਵਾਇਰਸ ਨੂੰ ਸਰੀਰ ਵਿਚ ਦਾਖ਼ਲ ਹੋਣ ਤੋਂ ਰੋਕਿਆ ਜਾ ਸਕਦਾ ਹੈ।
ਇਹ ਗਲੇ ਤੇ ਨੱਕ ਰਾਹੀਂ ਸਰੀਰ ਅੰਦਰ ਦਾਖ਼ਲ ਹੁੰਦਾ ਹੈ। ਪਹਿਲੇ ਦਿਨ ਇਹ ਵਾਇਰਸ ਕਾਫ਼ੀ ਕਮਜ਼ੋਰ ਹੰੁਦਾ ਹੈ ਤੇ ਸਾਡੇ ਸਰੀਰ ਦੀ ਸਾਹ ਨਾਲੀ ਦੇ ਉਪਰੀ ਹਿੱਸੇ ਤਕ ਹੀ ਸੀਮਿਤ ਹੁੰਦਾ ਹੈ। ਇਸ ਲਈ ਜੇ ਕੁਝ ਘਰੇਲੂ ਨੁਸਖ਼ੇ ਅਪਨਾਏ ਜਾਣ ਤਾਂ ਇਹ ਵਾਇਰਸ ਸਾਡੇ ਸਰੀਰ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਹੀ ਮਰ ਜਾਵੇਗਾ। ਆਓ ਜਾਣਦੇ ਹਾਂ ਇਸ ਔਖੇ ਸਮੇਂ ਵਿਚ ਅਸੀਂ ਕੋਰੋਨਾ ਨੂੰ ਸਰੀਰ ਵਿਚ ਦਾਖ਼ਲ ਹੋਣ ਤੋਂ ਕਿਵੇਂ ਰੋਕ ਸਕਦੇ ਹਾਂ। ਇਨ੍ਹਾਂ ਮਸਾਲਿਆਂ ਨਾਲ ਸ਼ੁਰੂਆਤ ’ਚ ਹੀ ਖ਼ਤਮ ਹੋ ਸਕਦਾ ਹੈ ਇਹ ਵਾਇਰਸ….

ਇਸ ਵਾਇਰਸ ਨੂੰ ਸ਼ੁਰੂਆਤੀ ਪੱਧਰ ’ਤੇ ਮਾਰਨ ਲਈ ਹਲਦੀ, ਅਜਵਾਇਨ, ਪਿਪਲੀ, ਕਾਲੀ ਮਿਰਚ, ਦਾਲਚੀਨੀ ਤੇ ਕਾਲੇ ਨਮਕ ਦਾ ਕਾੜ੍ਹਾ ਬਣਾ ਕੇ ਰੋਜ਼ਾਨਾ ਦਿਨ ਵਿਚ ਦੋ ਵਾਰ ਪੀਓ। ਕਾੜ੍ਹਾ ਇੰਨਾ ਗਰਮ ਹੋਣਾ ਚਾਹੀਦਾ ਹੈ ਕਿ ਇਸਨੂੰ ਹੌਲੀ-ਹੌਲੀ ਚਾਹ ਵਾਂਗ ਪੀਤਾ ਜਾ ਸਕੇ।
ਗਰਾਰਿਆਂ ਨਾਲ ਲਾਓ ਵਾਇਰਸ ਦੇ ਸਰੀਰ ਅੰਦਰ ਦਾਖ਼ਲ ਹੋਣ ’ਤੇ ਰੋਕ

ਹਲਦੀ ਤੇ ਕਾਲਾ ਨਮਕ ਮਿਲਾ ਕੇ ਪਾਣੀ ਨਾਲ ਗਰਾਰੇ ਕਰੋ। ਇਸ ਨਾਲ ਸਰੀਰ ਵਿਚ ਕੋਰੋਨਾ ਵਾਇਰਸ ਪੈਦਾ ਹੋਣ ਤੋਂ ਪਹਿਲਾਂ ਹੀ ਮਰ ਜਾਵੇਗਾ। ਇਸਦੇ ਨਾਲ ਦੀ ਸਾਹ ਨਾਲੀ ਨੂੰ ਕੋਰੋਨਾ ਤੋਂ ਸੁਰੱਖਿਅਤ ਰੱਖਣ ਵਿਚ ਮਦਦ ਮਿਲੇਗੀ।
ਸੋਸ਼ਲ ਡਿਸਟੈਂਸਿੰਗ ਹੈ ਵੱਡਾ ਹਥਿਆਰ
ਜਦੋਂ ਵੀ ਘਰੋਂ ਬਾਹਰ ਆਓ ਤਾਂ ਸਭ ਤੋਂ ਪਹਿਲਾਂ ਕੱਪੜੇ ਬਦਲੋ, ਹੱਥ-ਮੂੰਹ ਧੋਵੋ ਤਾਂਕਿ ਪਰਿਵਾਰ ਮੈਂਬਰਾਂ ਦਾ ਬਚਾਅ ਕੀਤਾ ਜਾ ਸਕੇ। ਘਰ ਆਉਂਦੇ ਹੀ ਗਰਮ ਪਾਣੀ ਜ਼ਰੂਰ ਪੀਉ। ਇਸ ਨਾਲ ਤੁਹਾਡੇ ਸਰੀਰ ਵਿਚ ਕੋਰੋਨਾ ਪੈਦਾ ਨਹੀਂ ਹੋਵੇਗਾ ਤੇ ਸਰੀਰ ਵੀ ਇਸ ਵਾਇਰਸ ਤੋਂ ਬਚਿਆ ਰਹੇਗਾ।
ਸੌਣ ਤੋਂ ਪਹਿਲਾਂ ਹਲਦੀ ਵਾਲੇ ਦੁੱਧ ਦਾ ਸੇਵਨ ਕਰੋ
ਰਾਤ ਨੂੰ ਸੌਣ ਤੋਂ ਪਹਿਲਾਂ ਹਲਦੀ ਵਾਲੇ ਦੁੱਧ ਦਾ ਸੇਵਨ ਕਰੋ। ਹਲਦੀ ਨਾ ਸਿਰਫ਼ ਇਮਿਊਨਿਟੀ ਵਧਾਏਗੀ ਸਗੋਂ ਹੋਰ ਕਈ ਬਿਮਾਰੀਆਂ ਤੋਂ ਸੁਰੱਖਿਅਤ ਰੱਖੇਗੀ। ਦੁੱਧ ਪੀਣ ਤੋਂ ਬਾਅਦ ਗਲੇ ਦੀ ਸਫ਼ਾਈ ਜ਼ਰੂਰ ਕਰੋ। ਗਰਮ ਪਾਣੀ ਨਾਲ ਗਰਾਰੇ ਕਰੋ ਤਾਂਕਿ ਜੋ ਵੀ ਥੋੜ੍ਹੀ ਮਾਤਰਾ ’ਚ ਵਾਇਰਸ ਸਾਡੇ ਸਰੀਰ ਵਿਚ ਪਹੁੰਚੇ ਹਨ, ਉਹ ਖ਼ਤਮ ਹੋ ਜਾਣ।
ਇਸ ਕਾੜ੍ਹੇ ਦਾ ਕਰੋ ਸੇਵਨ
ਲੌਂਗ, ਵੱਡੀ ਇਲਾਇਚੀ, ਪਿਪਲੀ ਤੇ ਦਾਲਚੀਨੀ ਪਾਣੀ ’ਚ ਉਬਾਲ ਕੇ ਇਸਦੇ ਕਾੜ੍ਹਾ ਬਣਾਉ। ਤੁਸੀਂ ਚਾਹੋ ਤਾਂ ਇਸ ਵਿਚ ਗੁੜ ਜਾਂ ਚੀਨੀ ਵੀ ਮਿਲਾ ਸਕਦੇ ਹੋ। ਕਾੜ੍ਹੇ ਨੂੰ ਛਾਣ ਕੇ ਦਿਨ ਵਿਚ ਦੋ ਵਾਰ ਇਸਦਾ ਸੇਵਨ ਕਰੋ। ਇਹ ਸਾਰੇ ਮਸਾਲੇ ਐੰਟੀਵਾਇਰਲ ਦਵਾਈਆਂ ਵਾਂਗ ਕੰਮ ਕਰਦੇ ਹਨ। ਰੋਜ਼ਾਨਾ ਇਸਦੇ ਸੇਵਨ ਨਾਲ ਸਰੀਰ ’ਚ ਆਏ ਕੋਰੋਨਾ ਨੂੰ ਮਾਰਨ ਵਿਚ ਮਦਦ ਮਿਲੇੇਗੀ।
ਚਿਹਰੇ ’ਤੇ ਬਾਰ-ਬਾਰ ਹੱਥ ਨਾ ਲਾਓ
ਜਦੋਂ ਤਕ ਇਹ ਵਾਇਰਸ ਪੂਰੀ ਤਰ੍ਹਾਂ ਖ਼ਤਮ ਨਹੀਂ ਹੋ ਜਾਂਦਾ ਉਦੋਂ ਤਕ ਇਹ ਗੱਲ ਯਕੀਨੀ ਕਰ ਲਉ ਬਾਰ-ਬਾਰ ਮੂੰਹ ’ਤੇ ਹੱਥ ਨਾ ਲਗਾਉ। ਹੱਥਾਂ ਨੂੰ ਬਾਰ-ਬਾਰ ਧੋਵੋ ਤਾਂਕਿ ਇਹ ਵਾਇਰਸ ਹੱਥਾਂ ਤੋਂ ਹੀ ਮਰ ਜਾਵੇ।

Related posts

Teeth Whitening Tips : ਦੰਦਾਂ ਦਾ ਪੀਲਾਪਣ ਦੂਰ ਕਰਨ ਲਈ ਅਪਣਾਓ ਇਹ ਘਰੇਲੂ ਨੁਸਖੇ, ਮੋਤੀਆਂ ਵਰਗੀ ਮਿਲੇਗੀ ਚਮਕ

On Punjab

ਆਫਿਸ ‘ਚ ਖੁਸ਼ ਰਹਿਣ ਲਈ ਅਪਣਾਓ ਇਹ ਟਿਪਸ, ਤਣਾਅ ਵੀ ਦੂਰ ਰਹੇਗਾ ਤੇ ਕੰਮ ਵੀ ਲੱਗੇਗਾ ਚੰਗਾ

On Punjab

ਜਾਣੋ ਕੀ ਹੁੰਦਾ ਹੈ ਟਿਸ਼ੂ ਕੈਂਸਰ, ਜਿਸ ਨਾਲ ਹੋਈ ਸੀ ਅਰੁਣ ਜੇਤਲੀ ਦੀ ਮੌਤ

On Punjab