Saudi official urges Muslims: ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਜਾ ਰਿਹਾ ਹੈ । ਉੱਥੇ ਹੀ ਹੁਣ ਕੋਰੋਨਾ ਵਾਇਰਸ ਦਾ ਖ਼ਤਰਾ ਹੱਜ ‘ਤੇ ਪੈਂਦਾ ਦਿਖਾਈ ਦੇ ਰਿਹਾ ਹੈ । ਪੂਰੇ ਵਿਸ਼ਵ ਦੇ ਮੁਸਲਮਾਨ ਸਾਲ ਵਿੱਚ ਇੱਕ ਵਾਰ ਹੱਜ ਲਈ ਇਕ ਵਿਸ਼ੇਸ਼ ਸਮੇਂ ‘ਤੇ ਸਾਊਦੀ ਅਰਬ ਜਾਂਦੇ ਹਨ, ਪਰ ਇਸ ਵਾਰ ਇਸਲਾਮ ਦੀ ਮਹੱਤਵਪੂਰਨ ਨਮਾਜ਼ ਵਿਚੋਂ ਇੱਕ ਨੂੰ ਅਦਾ ਕਰਨਾ ਮੁਸ਼ਕਿਲ ਲੱਗ ਰਿਹਾ ਹੈ ।
ਮੰਗਲਵਾਰ ਨੂੰ ਸਾਊਦੀ ਅਰਬ ਦੇ ਹਜ ਮੰਤਰੀ ਮੁਹੰਮਦ ਬਿਨਤੇਨ ਨੇ ਮੁਸਲਮਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਵਾਰ ਹੱਜ ਦੀਆਂ ਤਿਆਰੀਆਂ ਨੂੰ ਮੁਲਤਵੀ ਕਰ ਦੇਣ । ਅਜਿਹਾ ਉਨ੍ਹਾਂ ਨੇ ਆਪਣੇ ਸ਼ਹਿਰਾਂ ਵਿੱਚ ਕੋਰੋਨਾ ਵਾਇਰਸ ਫੈਲਣ ਦੇ ਡਰ ਦੇ ਚੱਲਦਿਆਂ ਕਿਹਾ ਹੈ । ਇਸ ਸਾਲ ਜੁਲਾਈ ਅਤੇ ਅਗਸਤ ਦੇ ਮਹੀਨਿਆਂ ਤੱਕ ਹੱਜ ‘ਤੇ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਲਗਭਗ 20 ਲੱਖ ਦੱਸੀ ਜਾ ਰਹੀ ਹੈ । ਇਸ ਤੋਂ ਪਹਿਲਾਂ ਸਾਊਦੀ ਅਰਬ ਨੇ ਉਮਰਾਹ ਨੂੰ ਮੁਅੱਤਲ ਕਰਨ ਦਾ ਫੈਸਲਾ ਲਿਆ ਸੀ । ਮੰਤਰੀ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੇ ਉਮਰਾਹ ਦਾ ਵੀਜ਼ਾ ਲਿਆ ਹੋਇਆ ਸੀ, ਉਨ੍ਹਾਂ ਨੂੰ ਉਨ੍ਹਾਂ ਦੇ ਪੈਸੇ ਵਾਪਿਸ ਕਰ ਦਿੱਤੇ ਜਾਣਗੇ ।
ਦੱਸ ਦੇਈਏ ਕਿ ਕੋਰੋਨਾ ਵਾਇਰਸ ਫੈਲਣ ਦੇ ਡਰੋਂ ਲੋਕਾਂ ਨੂੰ ਮੱਕਾ-ਮਦੀਨਾ ਅਤੇ ਸਾਊਦੀ ਅਰਬ ਦੀ ਰਾਜਧਾਨੀ ਰਿਆਦ ਵਿੱਚ ਦਾਖਲ ਹੋਣ ਤੋਂ ਰੋਕਿਆ ਜਾ ਰਿਹਾ ਹੈ । ਦੇਸ਼ ਭਰ ਵਿੱਚ ਲਗਭਗ 10 ਲੋਕ ਲਾਗ ਦੇ ਕਾਰਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ, ਜਦਕਿ 1563 ਵਿਅਕਤੀ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਦੱਸੇ ਜਾ ਰਹੇ ਹਨ । ਇਸ ਬਾਰੇ ਗੱਲਬਾਤ ਕਰਦਿਆਂ ਮੁਹੰਮਦ ਬਿਨਤੇਨ ਨੇ ਕਿਹਾ ਕਿ ਸਾਊਦੀ ਅਰਬ ਹੱਜ ਅਤੇ ਉਮਰਾਹ ਦੇ ਯਾਤਰੀਆਂ ਦਾ ਸਵਾਗਤ ਕਰਨ ਲਈ ਤਿਆਰ ਹੈ, ਪਰ ਮੌਜੂਦਾ ਸੰਕਟ ਵਿੱਚ ਅਸੀਂ ਸ਼ਰਧਾਲੂਆਂ ਅਤੇ ਆਪਣੇ ਨਾਗਰਿਕਾਂ ਦੀ ਸਿਹਤ ਦੀ ਰੱਖਿਆ ਲਈ ਵੀ ਚਿੰਤਤ ਹਾਂ । ਇਸ ਲਈ ਸਾਰੇ ਦੇਸ਼ ਮੁਸਲਿਮ ਭਰਾਵਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਦੋਂ ਤੱਕ ਹਾਲਾਤ ਸੁਧਰ ਨਾ ਜਾਣ ਉਹ ਹੱਜ ਦਾ ਇੰਤਜ਼ਾਰ ਕਰਨ ।
ਇਸ ਤੋਂ ਇੱਕ ਗੱਲ ਸਾਫ਼ ਹੁੰਦੀ ਹੈ ਕਿ ਅਜੇ ਤੱਕ ਸਾਊਦੀ ਅਰਬ ਨੇ ਹੱਜ ਨੂੰ ਪੂਰੀ ਤਰ੍ਹਾਂ ਰੋਕਿਆ ਨਹੀਂ ਹੈ ਬਲਕਿ ਇੰਤਜ਼ਾਰ ਕਰਨ ਲਈ ਕਿਹਾ ਹੈ । ਇਸਦਾ ਸਿੱਧਾ ਅਰਥ ਹੈ ਕਿ ਜੇ ਸਥਿਤੀ ਵਿੱਚ ਸੁਧਾਰ ਹੁੰਦਾ ਹੈ ਤਾਂ ਇਸ ਵਾਰ ਹੱਜ ਦੀ ਆਗਿਆ ਦਿੱਤੀ ਜਾ ਸਕਦੀ ਹੈ ਅਤੇ ਜੇ ਸਥਿਤੀ ਇਹੀ ਰਹੀ ਤਾਂ ਸ਼ਾਇਦ ਮੱਕਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਵੇਗਾ ਜਦੋਂ ਵਿਸ਼ਵ ਭਰ ਦੇ ਲੋਕ ਹੱਜ ਦੇ ਮੌਕੇ ਇਕੱਠੇ ਨਹੀਂ ਹੋਣਗੇ ।