PreetNama
ਸਿਹਤ/Health

ਕੋਰੋਨਾ ਵਾਇਰਸ: WHO ਨੇ ਜਤਾਈ ਉਮੀਦ, 2021 ਸ਼ੁਰੂਆਤ ਤਕ ਵੈਕਸੀਨ ਦਾ ਹੋਵੇਗਾ ਉਪਯੋਗ

ਜੇਨੇਵਾ: ਕੋਵਿਡ-19 ਖਿਲਾਫ਼ ਵੈਕਸੀਨ ਵਿਕਸਿਤ ਕਰਨ ‘ਚ ਦੁਨੀਆਂ ਭਰ ਦੇ ਕਈ ਵਿਗਿਆਨੀ ਜੁੱਟੇ ਹੋਏ ਹਨ ਕਈ ਦੇਸ਼ ਟ੍ਰਾਇਲ ਵੀ ਕਰ ਰਹੇ ਹਨ। ਅਜਿਹੇ ‘ਚ WHO ਮਾਹਿਰ ਨੇ ਕਿਹਾ ਕਿ ਵੈਕਸੀਨ ਦਾ ਪਹਿਲਾ ਉਪਯੋਗ 2021 ਤਕ ਹੋਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ।

ਵਿਸ਼ਵ ਸਿਹਤ ਸੰਗਠਨ ਦੇ ਐਮਰਜੈਂਸੀ ਪ੍ਰੋਗਰਾਮ ਚੀਫ ਮਾਇਕ ਰਿਆਨ ਨੇ ਕਿਹਾ ਕਿ WHO ਵੈਕਸੀਨ ਦੀ ਡਿਲੀਵਰੀ ਹਰ ਥਾਂ ‘ਤੇ ਕਰਨ ਲਈ ਕੰਮ ਕਰ ਰਿਹਾ ਹੈ। ਪਰ ਇਸ ਦਰਮਿਆਨ ਵਾਇਰਸ ਦਾ ਪਸਾਰ ਰੋਕਣਾ ਮਹੱਤਵਪੂਰਨ ਹੈ ਕਿਉਂਕਿ ਦੁਨੀਆਂ ਭਰ ‘ਚ ਤੇਜ਼ੀ ਨਾਲ ਮਾਮਲੇ ਵਧ ਰਹੇ ਹਨ।

ਮਾਈਕ ਰਿਆਨ ਨੇ ਕਿਹਾ ਅਸੀਂ ਚੰਗੀ ਤਰੱਕੀ ਕਰ ਰਹੇ ਹਾਂ। ਕਈ ਵੈਕਸੀਨ ਹੁਣ ਫੇਜ਼-3 ਟ੍ਰਾਇਲ ‘ਚ ਸਨ ਤੇ ਉਨ੍ਹਾਂ ‘ਚ ਸੇਫਟੀ ਜਾਂ ਇਮਿਊਨਿਟੀ ਰਿਸਪਾਂਸ ਜਨਰੇਟ ਕਰਨ ‘ਚ ਕੋਈ ਵੀ ਅਸਫ਼ਲ ਨਹੀਂ ਹੋਇਆ। ਸੋਸ਼ਲ ਮੀਡੀਆ ‘ਤੇ ਇਕ ਜਨਤਕ ਪ੍ਰੋਗਰਾਮ ‘ਚ ਉਨ੍ਹਾਂਕਿਹਾ, “ਅਸਲੀਅਤ ‘ਚ ਇਹ ਅਗਲੇ ਸਾਲ ਦੇ ਸ਼ੁਰੂ ‘ਚ ਹੋਣ ਜਾ ਰਿਹਾ ਹੈ, ਜਦੋਂ ਅਸੀਂ ਲੋਕਾਂ ਨੂੰ ਟੀਕਾ ਲਾਉਂਦਿਆਂ ਦੇਖਣਾ ਸ਼ੁਰੂ ਕਰਾਂਗੇ।

ਉਨ੍ਹਾਂ ਕਿਹਾ WHO ਵੈਕਸੀਨ ਤਕ ਪਹੁੰਚ ਤੇ ਉਤਪਾਦਨ ਸਮਰੱਥਾ ਵਧਾਉਣ ‘ਚ ਮਦਦ ਕਰਨ ਲਈ ਕੰਮ ਕਰ ਰਿਹਾ ਹੈ। ਇਸ ਮਹਾਮਾਰੀ ਦੀ ਵੈਕਸੀਨ ਨਾ ਗਰੀਬਾਂ ਲਈ ਹੈ ਨਾ ਅਮੀਰਾਂ ਲਈ ਬਲਕਿ ਹਰ ਕਿਸੇ ਲਈ ਹੈ। ਵੈਕਸੀਨ ਬਣਾ ਰਹੀਆਂ ਕੰਪਨੀਆਂ ਮੁਤਾਬਕ ਅਮਰੀਕੀ ਸਰਕਾਰ ਕੋਵਿਡ-19 ਵੈਕਸੀਨ ਦੀ 100 ਮਿਲੀਅਨ ਡੋਜ਼ ਖਰੀਦਣ ਲਈ 1.95 ਬਿਲੀਅਨ ਡਾਲਰ ਦਾ ਭੁਗਤਾਨ ਕਰੇਗੀ।

Related posts

ਬਹੁਤੇ ਲੋਕ ਨਹੀਂ ਜਾਣਦੇ ਬੀਅਰ ਪੀਣ ਦੇ ਫਾਇਦੇ, ਖੋਜੀਆਂ ਨੇ ਕੀਤੇ ਵੱਡੇ ਖੁਲਾਸੇ

On Punjab

ਜਾਣੋ ਅਖਰੋਟ ਖਾਣ ਦੇ ਅਨੇਕਾ ਫਾਇਦਿਆਂ ਬਾਰੇ,ਪੜੋ ਪੂਰੀ ਖ਼ਬਰ

On Punjab

Canada to cover cost of contraception and diabetes drugs

On Punjab