PreetNama
ਸਿਹਤ/Health

ਕੋਰੋਨਾ ਵੈਕਸੀਨ ਲਈ ਅਮਰੀਕਾ ਨੇ ਡੇਢ ਬਿਲੀਅਨ ਡਾਲਰ ਦਾ ਕੀਤਾ ਸਮਝੌਤਾ

ਕੋਰੋਨਾ ਵਾਇਰਸ ਤੋਂ ਛੁਟਾਕਾਰਾ ਪਾਉਣ ਲਈ ਹੁਣ ਇਕਮਾਤਰ ਉਮੀਦ ਕੋਰੋਨਾ ਵਾਇਰਸ ‘ਤੇ ਹੈ। ਅਜਿਹੇ ‘ਚ ਅਮਰੀਕਾ ਨੇ ਦਵਾਈ ਬਣਾਉਣ ਵਾਲੀ ਕੰਪਨੀ ਮੌਡਰਨਾ ਇੰਕ ਨਾਲ 100 ਮਿਲੀਅਨ ਡੋਜ਼ ਲਈ ਡੇਢ ਬਿਲੀਅਨ ਡੌਲਰ ‘ਚ ਸਮਝੌਤਾ ਕੀਤਾ ਹੈ।

ਵਾਈਟ ਹਾਊਸ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਅਮਰੀਕਾ ਪਿਛਲੇ ਹਫ਼ਤਿਆ ਤੋਂ ਕੋਵਿਡ-19 ਦੀਆਂ ਸੈਂਕੜੇ ਖੁਰਾਕਾਂ ਸਬੰਧੀ ਕਈ ਕੰਪਨੀਆਂ ਨਾਲ ਸਮਝੌਤਾ ਕਰ ਚੁੱਕਾ ਹੈ। ਵਾਈਟ ਹਾਊਸ ਦਾ ਕਹਿਣਾ ਕਿ ਉਨ੍ਹਾਂ ਦਾ ਮਕਸਦ ਇਸ ਸਾਲ ਦੇ ਅੰਤ ਤਕ ਕੋਰੋਨਾ ਵੈਕਸੀਨ ਦੀ ਡਿਲੀਵਰੀ ਦੇਣਾ ਹੈ।

ਮੌਡਰਨਾ ਵੱਲੋਂ ਬਣਾਈ ਜਾਣ ਵਾਲੀ ਡੋਜ਼ ਦੀ ਕੀਮਤ ਪ੍ਰਤੀ ਡੋਜ਼ 30.50 ਡਾਲਰ ਹੋਵੇਗੀ। ਮੌਡਰਨਾ ਦੀ ਵੈਕਸੀਨ mRNA-1273 ਉਨ੍ਹਾਂ ਵੈਕਸੀਨਜ਼ ‘ਚੋਂ ਇਕ ਹੈ ਜੋ ਟੈਸਟਿੰਗ ਦੇ ਆਖਰੀ ਪੜਾਅ ‘ਤੇ ਹਨ ਤੇ ਸਤੰਬਰ ‘ਚ ਇਸ ਦੇ ਪੂਰਾ ਹੋਣ ਦੀ ਉਮੀਦ ਹੈ।

Related posts

ਕੋਰੋਨਾ ਕਾਰਨ ਲੰਬੇ ਸਮੇਂ ਤਕ ਖ਼ਰਾਬ ਰਹਿ ਸਕਦੇ ਹਨ ਫੇਫੜੇ, ਸੀਟੀ ਸਕੈਨ ’ਚ ਨਹੀਂ ਲੱਗਦਾ ਪਤਾ

On Punjab

ਘੱਟ ਨੀਂਦ ਨਾਲ ਆਉਂਦੀ ਹੈ ਯਾਦਸ਼ਕਤੀ ’ਚ ਕਮੀ, ਜਾਣੋ ਅਲਜ਼ਾਈਮਰਜ਼ ਨੂੰ ਲੈ ਕੇ ਕੀ ਕਹਿੰਦੀ ਹੈ ਖੋਜ

On Punjab

ਹੁਣ ਨਹੀਂ ਵਿਕੇਗਾ ਮਿਲਾਵਟੀ ਸ਼ਹਿਦ, ਕੇਂਦਰ ਸਰਕਾਰ ਬਣਾ ਰਹੀ ਨਵਾਂ ਸਿਸਟਮ, ਉਤਪਾਦਨ ਤੋਂ ਲੈ ਕੇ ਵਿਕਰੀ ਤੱਕ ਰਹੇਗੀ ਨਜ਼ਰ

On Punjab