ਕੋਰੋਨਾ ਵੈਕਸੀਨ ਲੈਣ ਤੋਂ ਬਾਅਦ ਜਿਨਸੀ ਸਬੰਧ ਬਣਾਉਣਾ ਸੁਰੱਖਿਅਤ ਹੈ ਜਾਂ ਨਹੀਂ? ਇਸ ਸਬੰਧੀ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ਹੋ ਰਹੀ ਹੈ। ਹਾਲਾਂਕਿ ਇਸ ਬਾਰੇ ਸਿਹਤ ਮੰਤਰਾਲੇ ਵੱਲੋਂ ਕੋਈ ਦਿਸ਼ਾ-ਨਿਰਦੇਸ਼ ਜਾਰੀ ਨਹੀਂ ਕੀਤੇ ਗਏ ਹਨ, ਪਰ ਮਾਹਿਰਾਂ ਦਾ ਸੁਝਾਅ ਹੈ ਕਿ ਪੁਰਸ਼ਾਂ ਤੇ ਔਰਤਾਂ ਨੂੰ ਵੈਕਸੀਨ ਦੀ ਦੂਸਰੀ ਡੋਜ਼ ਲੈਣ ਤੋਂ ਬਾਅਦ ਸਾਵਧਾਨੀ ਜ਼ਰੂਰ ਵਰਤਣੀ ਚਾਹੀਦੀ ਹੈ।
SARS-Cov2 ਇਕ ਖ਼ਤਰਨਾਕ ਵਾਇਰਸ ਹੈ ਤੇ ਕੋਰੋਨਾ ਵੈਕਸੀਨ ਇਸੇ ਦੇ ਖ਼ਾਤਮੇ ਲਈ ਵਿਕਸਤ ਕੀਤੀ ਗਈ ਹੈ। ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਕੀ ਇਸ ਦੇ ਲੰਬੇ ਸਮੇਂ ਲਈ ਮਾੜੇ ਪ੍ਰਭਾਵ ਹਨ ਤੇ ਕੀ ਇਸ ਦੌਰਾਨ ਜਿਨਸੀ ਸਬੰਧ ਬਣਾਉਣ ਨਾਲ ਔਰਤ ਤੇ ਪੁਰਸ਼ ਸੁਰੱਖਿਅਤ ਰਹਿਣਗੇ। ਇਕ ਅੰਗਰੇਜ਼ੀ ਅਖ਼ਬਾਰ ਨਾਲ ਗੱਲਬਾਤ ਕਰਦਿਆਂ ਗਾਜ਼ੀਆਬਾਦ ਸਥਿਤ ਕੋਲੰਬੀਆ ਏਸ਼ੀਆ ਹਸਪਤਾਲ ਦੇ ਡਾ. ਦੀਪਕ ਵਰਮਾ ਨੇ ਇਹ ਜਾਣਕਾਰੀ ਦਿੱਤੀ।
ਡਾਕਟਰ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮੌਜੂਦਾ ਸਮੇਂ ‘ਰੋਕਥਾਮ ‘ਚ ਹੀ ਬਚਾਅ ਹੈ’। ਉਨ੍ਹਾਂ ਕਿਹਾ ਕਿ ਦੂਸਰੀ ਡੋਜ਼ ਲੈਣ ਤੋਂ ਬਾਅਦ ਔਰਤਾਂ ਤੇ ਪੁਰਸ਼ਾਂ ਲਈ ਘੱਟੋ-ਘੱਟ 2-3 ਹਫ਼ਤਿਆਂ ਲਈ ਗਰਭ ਨਿਰੋਧਕ ਦਾ ਇਸਤੇਮਾਲ ਕਰਨਾ ਠੀਕ ਰਹੇਗਾ।
ਉਨ੍ਹਾਂ ਕਿਹਾ ਕਿ ਅਸੀਂ ਨਹੀਂ ਜਾਣਦੇ ਕਿ ਟੀਕਾ ਸਾਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ, ਇਸ ਲਈ ਗਰਭ ਨਿਰੋਧਕ ਸਭ ਤੋਂ ਵਧੀਆ ਉਪਾਅ ਹੈ। ਉਨ੍ਹਾਂ ਇਹ ਵੀ ਸਲਾਹ ਦਿੱਤੀ ਕਿ ਟੀਕਾ ਲਗਾਉਣ ਲਈ ਯੋਗ ਔਰਤਾਂ ਟੀਕਾ ਲਗਾਉਣ ਤੋਂ ਪਹਿਲਾਂ ਜਨਾਨਾ ਰੋਗਾਂ ਦੀਆਂ ਮਾਹਿਰ ਡਾਕਟਰਾਂ ਕੋਲੋਂ ਸਲਾਹ ਜ਼ਰੂਰ ਲੈਣ।