ਕਈ ਦੇਸ਼ਾਂ ਵੱਲੋਂ ਮਦਦ ਦਾ ਐਲਾਨ

ਮੰਗਲਵਾਰ ਨੂੰ ਕਈ ਦੇਸ਼ਾਂ ਵੱਲੋਂ ਮਦਦ ਦਾ ਐਲਾਨ ਕੀਤਾ ਗਿਆ। ਇਨ੍ਹਾਂ ਵਿਚ ਆਸਟ੍ਰੇਲੀਆ ਨੇ 500 ਵੈਂਟੀਲੇਟਰ, 10 ਲੱਖ ਸਰਜੀਕਲ ਮਾਸਕ, ਪੰਜ ਲੱਖ ਐੱਨ 95 ਮਾਸਕ, ਇਕ ਲੱਖ ਚਸ਼ਮੇ, ਗਲੱਵਜ਼ ਤੇ ਫੇਸ ਮਾਸਕ ਭੇਜਣ ਦਾ ਐਲਾਨ ਕੀਤਾ ਹੈ। ਆਸਟ੍ਰੇਲੀਆ ਦੇ ਪੀਐੱਮ ਸਕਾਟ ਮੌਰੀਸਨ ਨੇ ਭਾਰਤ ‘ਚ ਕੋਰੋਨਾ ਦੀ ਦੂਸਰੀ ਲਹਿਰ ਨੂੰ ਮਨੁੱਖਤਾ ਲਈ ਤ੍ਰਾਸਦੀ ਦੱਸਦੇ ਹੋਏ ਕਿਹਾ ਹੈ ਕਿ ਅਸੀਂ ਭਾਰਤ ਦੇ ਨਾਲ ਹਮੇਸ਼ਾ ਖਰ੍ਹੇ ਰਹਾਂਗੇ। ਜਰਮਨੀ ਵੱਲੋਂ 120 ਵੈਂਟੀਲੇਟਰ, 23 ਆਕਸੀਜਨ ਜਨਰੇਟਰ ਤੇ ਤੇਜ਼ੀ ਨਾਲ ਪ੍ਰੀਖਣ ਕਰਨ ਦੀ ਤਕਨੀਕ ‘ਚ ਸਿਖਲਾਈ ਦੇਣ ਦਾ ਐਲਾਨ ਕੀਤਾ ਗਿਆ ਹੈ। ਯੂਰਪੀ ਸੰਘ ਵੱਲੋਂ 700 ਆਕਸੀਜਨ ਕੰਸਟ੍ਰੇਟਰ, ਆਕਸੀਜਨ ਵੈਂਟੀਲੇਟਰ, 365 ਵੈਂਟੀਲੇਟਰ ਤੇ ਬੈਲਜੀਅਮ ਵੱਲੋਂ 9000 ਰੈਮਡੇਸਿਵਿਰ ਦੀ ਡੋਜ਼ ਭੇਜਣ ਦਾ ਐਲਾਨ ਕੀਤਾ ਗਿਆ ਹੈ। ਰੋਮਾਨੀਆ ਨੇ 80 ਆਕਸੀਜਨ ਕੰਸਟ੍ਰੇਟਰ ਤੇ 75 ਆਕਸੀਜਨ ਸਿਲੰਡਰ, ਲਗਜ਼ਮਬਰਗ ਨੇ 58 ਵੈਂਟੀਲੇਟਰ, ਪੁਰਤਕਾਲ ਨੇ 503 ਰੈਮਡੇਸਿਵਿਰ ਡੋਜ਼, ਸਵੀਡਨ ਨੇ 120 ਵੈਂਟੀਲੇਟਰ ਭੇਜਣ ਦਾ ਐਲਾਨ ਕੀਤਾ ਹੈ।
ਜ਼ਿਕਰਯੋਗ ਹੈ ਕਿ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਬੁੱਧਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ‘ਚ 3,60,960 ਨਵੇਂ ਮਾਮਲੇ ਦਰਜ ਕੀਤੇ ਗਏ ਅਤੇ 3,293 ਮੌਤਾਂ ਹੋਈਆਂ ਹਨ। ਹੁਣ ਤਕ ਦੇਸ਼ ਵਿਚ ਕੁੱਲ ਇਨਫੈਕਟਿਡਾਂ ਦਾ ਅੰਕੜਾ 1,79,97,267 ਹੋ ਗਿਆ ਤੇ ਕੁੱਲ ਮੌਤਾਂ ਦੀ ਗਿਣਤੀ 2,01,187 ਹੋ ਗਈ ਹੈ। ਉੱਥੇ ਹੀ 16 ਜਨਵਰੀ ਤੋਂ ਸ਼ੁਰੂ ਕੀਤੀ ਗਈ ਕੋਰੋਨਾ ਵੈਕਸੀਨ ਮੁਹਿੰਮ ਤਹਿਤ ਹੁਣ ਤਕ ਦੇਸ਼ ਭਰ ਵਿਚ ਕੁੱਲ ਵੈਕਸੀਨੇਸ਼ਨ ਦਾ ਅੰਕੜਾ 14,78,27,367 ਹੋ ਗਿਆ ਹੈ। ਮੰਤਰਾਲੇ ਨੇ ਦੱਸਿਆ ਕਿ ਹੁਣ ਤਕ ਦੇਸ਼ ਵਿਚ ਸਰਗਰਮ ਮਾਮਲਿਆਂ ਦੀ ਕੁੱਲ ਗਿਣਤੀ 29,78,709 ਹੈ ਤੇ ਡਿਸਚਾਰਜ ਹੋਏ ਮਾਮਲਿਆਂ ਦੀ ਕੁੱਲ ਗਿਣਤੀ 1,48,17,371 ਹੈ।