ਭਾਜਪਾ ਨੇ ਵੀਰਵਾਰ ਨੂੰ ਰਾਹੁਲ ਗਾਂਧੀ ‘ਤੇ ਉਨ੍ਹਾਂ ਦੇ ਉਨ੍ਹਾਂ ਦੋਸ਼ਾਂ ਲਈ ਨਿਸ਼ਾਨਾ ਸਾਧਿਆ ਜਿਨ੍ਹਾਂ ‘ਚ ਕਿਹਾ ਗਿਆ ਹੈ ਕਿ ਸਰਕਾਰ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ‘ਤੇ ‘ਝੂਠ’ ਬੋਲ ਰਹੀ ਹੈ। ਭਾਜਪਾ ਨੇ ਕਿਹਾ ਕਿ ਉਹ (ਰਾਹੁਲ ਗਾਂਧੀ) ਕੁਝ ਨਹੀਂ ਜਾਣਦੇ ਪਰ ਸਭ ਕੁਝ ਬੋਲਦੇ ਹਨ। ਭਾਜਪਾ ਨੇ ਕਾਂਗਰਸ ਆਗੂ ‘ਤੇ ਹਮਲਾ ਬੋਲਿਆ ਤੇ ਕਿਹਾ ਕਿ ਮਹਾਰਾਸ਼ਟਰ ਸਰੀਖੇ ਵਿਰੋਧੀ ਸ਼ਾਸਿਤ ਸੂਬਿਆਂ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦਾ ਵੀ ਉਲੰਘਣ ਕੀਤਾ। ਭਾਜਪਾ ਨੇ ਕਿਹਾ ਕਿ ਰਾਹੁਲ ਨੂੰ ਕਾਂਗਰਸ ਸ਼ਾਸਤ ਸੂਬਿਆਂ ‘ਚ ਕੋਰੋਨਾ ਨਾਲ ਪੈਦਾ ਹੋਏ ਹਾਲਤ ‘ਤੇ ਵੀ ਬੋਲਣਾ ਚਾਹੀਦਾ ਹੈ।
ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਵੀਰਵਾਰ ਨੂੰ ਕਿਹਾ ਕਿ ਮਹਾਰਾਸ਼ਟਰ ਜਿੱਥੇ ਕਾਂਗਰਸ ਸੱਤਾਧਾਰੀ ਗਠਜੋੜ ‘ਚ ਹੈ ਉੱਥੇ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ। ਮਹਾਰਾਸ਼ਟਰ ਨਾਲ ਹੀ ਕਾਂਗਰਸ ਸ਼ਾਸਿਤ ਰਾਜਸਥਾਨ ‘ਚ ਕੋਰੋਨਾ ਤੋਂ ਹੋਣ ਵਾਲੀਆਂ ਮੌਤਾਂ ਬਾਰੇ ਜੋ ਅੰਦਾਜ਼ਾ ਲਾਇਆ ਹੈ ਜਾਂ ਜੋ ਅੰਕੜੇ ਜਾਰੀ ਕੀਤੇ ਗਏ ਹਨ। ਉਨ੍ਹਾਂ ਦੀ ਅਸਲੀਅਤ ਨਾਲ ਕਾਫੀ ਅੰਤਰ ਹੈ। ਰਾਹੁਲ ਗਾਂਧੀ ਨੂੰ ਟਵਿੱਟਰ ‘ਚ ਡੁੱਬੇ ਰਹਿਣ ਤੇ ਟਵੀਟ ਗੇਮ ਖੇਡਣ ਦੀ ਬਜਾਏ ਫੋਨ ਚੁੱਕਣਾ ਚਾਹੀਦਾ ਹੈ ਤੇ ਕੋਰੋਨਾ ਸੰਕਟ ‘ਤੇ ਉਨ੍ਹਾਂ ਨੂੰ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਗੱਲ ਕਰਨੀ ਚਾਹੀਦੀ ਹੈ ਜਿੱਥੇ ਉਨ੍ਹਾਂ ਦੀ ਪਾਰਟੀ ਹੈ।