ਜਾਣੋ ਕੀ ਹੁੰਦੀ ਹੈ Bone Death ਬਿਮਾਰ
ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਮਰੀਜ਼ਾਂ ਦੇ ਸਰੀਰ ‘ਚ ਖ਼ੂਨ ਦਾ ਸੰਚਾਰ ਸੁਚਾਰੂ ਢੰਗ ਨਾਲ ਨਹੀਂ ਹੁੰਦਾ। ਇਸ ਕਾਰਨ ਹੱਡੀਆਂ ਗਲਣ ਲਗਦੀਆਂ ਹਨ। ਇਸ ਨੂੰ ਅਵੈਸਕੂਲਰ ਨੇਕ੍ਰੋਸਿਸ ਕਿਹਾ ਜਾਂਦਾ ਹੈ। ਇਸੇ ਬਿਮਾਰੀ ਨੂੰ Bone Death ਵੀ ਕਿਹਾ ਜਾਂਦਾ ਹੈ। ਬੀਤੇ ਦਿਨੀਂ ਮੁੰਬਈ ‘ਚ ‘ਬੋਨ ਡੈੱਥ’ ਦੇ ਮਾਮਲੇ ਦਰਜ ਕੀਤੇਗ ਏ ਹਨ ਤੇ ਆਉਣ ਵਾਲੇ ਦਿਨਾਂ ‘ਚ ਵਧਣ ਦਾ ਖਦਸ਼ਾ ਜ਼ਾਹਿਰ ਕੀਤਾ ਗਿਆ ਹੈ। ਡਾਕਟਰਾੰ ਮੁਤਾਬਕ ਬਲੈਕ ਫੰਗਸ ਵਾਂਗ ‘ਬੋਨ ਡੈੱਥ’ ਬਿਮਾਰੀ ਵੀ ਲੰਬੇ ਅੰਤਰਾਲ ਤਕ ਵੈਂਟੀਲੇਟਰ ‘ਤੇ ਰਹਿਣ, ਸਟੇਰਾਇਡ ਦੇ ਜ਼ਿਆਦਾ ਇਸਤੇਮਾਲ ਕਾਰਨ ਹੁੰਦੀ ਹੈ। ਡਾਇਬਟੀਜ਼ ਦੇ ਮਰੀਜ਼ਾਂ ਨੂੰ ‘ਬੋਨ ਡੈੱਥ’ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।
ਇਹ ਹਨ Bone Death ਬਿਮਾਰੀ ਦੇ ਲੱਛਣ
ਇਸ ਬਿਮਾਰੀ ਨਾਲ ਪੀੜਤ ਵਿਅਕਤੀ ਨੂੰ ਚੱਲਣ ਵਿਚ ਦਿੱਕਤ ਆਉਂਦੀ ਹੈ। ਪੱਟ ਤੇ ਚੂਲੇ ਦੀ ਹੱਡੀ ‘ਚ ਤੇਜ਼ ਦਰਦ ਹੁੰਦਾ ਹੈ। ਜੋੜਾਂ ਵਿਚ ਦਰਦ ਪ੍ਰਮੁੱਖ ਲੱਛਣ ਹਨ। ਇਸ ਦੌਰਾਨ ਸਿਹਤ ਲਈ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਖ਼ਤਰਨਾਕ ਸਾਬਿਤ ਹੋ ਸਕਦੀ ਹੈ। ਅਸਲ ਵਿਚ ਕੋਰੋਨਾ ਮਹਾਮਾਰੀ ਤੋਂ ਬਚਾਉਣ ਲਈ ਜਦੋਂ ਮਰੀਜ਼ਾਂ ਨੂੰ ਬਹੁਤ ਜ਼ਿਆਦਾ ਮਾਤਰਾ ‘ਚ ਸਟੀਰਾਇਡ ਦਿੱਤਾ ਜਾਂਦਾ ਹੈ ਤਾਂ ਮਰੀਜ਼ ਕੋਰੋਨਾ ਤੋਂ ਠੀਕ ਹੋ ਜਾਂਦਾ ਹੈ ਪਰ ਸਟੀਰਾਇਡ ਸਰੀਰ ‘ਚ ਜਾ ਕੇ ਫੈਟ ਮੈਟਾਬੌਲਿਜ਼ਮ ਬਦਲ ਦਿੰਦੇ ਹਨ। ਇਸ ਕਾਰਨ ਸਰੀਰ ਵਿਚ ਖ਼ੂਨ ਦੀ ਸਪਲਾਈ ਰੋਕਣ ਵਾਲੀਆਂ ਨਾੜਾਂ ‘ਚ ਫੈਟ ਦੀਆਂ ਬੂੰਦਾਂ ਜਮ੍ਹਾਂ ਹੋ ਜਾਂਦੀਆਂ ਹਨ, ਨਤੀਜੇ ਵਜੋਂ Bone Death ਬਿਮਾਰੀ ਹੋਣੀ ਸ਼ੁਰੂ ਹੋ ਜਾਂਦੀ ਹੈ। ਅਜਿਹੇ ਵਿਚ ਇਕ ਵਾਰ ਜਦੋਂ ਕੋਸ਼ਿਕਾਵਾਂ ਦੀ ਗਿਣਤੀ, ਮਾਤਰਾ ਤੇ ਗੁਣਵੱਤਾ ਘੱਟ ਜਾਂਦੀ ਹੈ ਤਾਂ ਜੋੜਾਂ ਦੀ ਸਤ੍ਹਾ ਹੌਲੀ-ਹੌਲੀ ਢਹਿ ਜਾਂਦੀ ਹੈ ਤੇ ਇਸ ਦੇ ਨਤੀਜੇ ਵਜੋਂ ਗਠੀਆ ਹੋ ਜਾਂਦਾ ਹੈ।
ਸੰਭਲ ਕੇ ਇਸਤੇਮਾਲ ਕਰੋ ਸਟੀਰਾਇਡ
ਸਟੀਰਾਇਡ ਜੀਵਨ ਰੱਖਿਅਕ ਦਵਾਈਆਂ ਹੁੰਦੀਆਂ ਹਨ, ਪਰ ਹਲਕੇ ਕੋਵਿਡ ਮਾਮਲਿਆਂ ‘ਚ ਇਨ੍ਹਾਂ ਦਾ ਇਸਤੇਮਾਲ ਨਹੀਂ ਕੀਤਾ ਜਾਣਾ ਚਾਹੀਦਾ ਜਦੋਂ ਲੋਕਾਂ ਦੀ ਜ਼ਿੰਦਗੀ ਦਾਅ ‘ਤੇ ਲੱਗੀ ਹੋਵੇ ਉਦੋਂ ਹੀ ਸਟੀਰਾਇਡ ਦੀ ਵਰਤੋਂ ਕਰਨੀ ਚਾਹੀਦੀ ਹੈ। ਵਰਤੋਂ ਕੀਤੇ ਜਾਣ ਵਾਲੇ ਸਟੀਰਾਇਡ ਦੀ ਮਾਤਰਾ ਦੀ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ। ਕੋਵਿਡ ਜਾਂ ਨਿਮੋਨੀਆ ਦੇ ਮਾਮਲਿਆਂ ‘ਚ ਖੁਰਾਕ 3 ਗ੍ਰਾਮ ਤੋਂ ਜ਼ਿਆਦਾ ਨਹੀਂ ਹੁੰਦੀ। ਆਈਸੀਯੂ ਸਟਾਫ ਤੇ ਪਲਮੋਨੋਲੌਜਿਸਟ ਨੂੰ ਜੇਕਰ ਸੰਭਵ ਹੋਵੇ ਤਾਂ ਵਰਤੋਂ ਸੀਮਤ ਕਰਨ ਦਾ ਯਤਨ ਕਰਨਾ ਚਾਹੀਦਾ ਹੈ।
ਜਾਣੋ ਕੀ ਹੁੰਦੀ ਹੈ Bone Death ਬਿਮਾਰੀ