ਦੇਸ਼ ਇਸ ਸਮੇਂ ਕੋਰੋਨਾ ਵਾਇਰਸ ਦੀ ਬੇਹੱਦ ਭਿਆਨਕ ਦੂਜੀ ਲਹਿਰ ਨਾਲ ਜੂਝ ਰਿਹਾ ਹੈ। ਹਸਪਤਾਲਾਂ ਚ ਬੈਡਸ, ਆਕਸੀਜਨ ਤੇ ਦਵਾਈਆਂ ਦੀ ਕਿਲਤ ਦੀਆਂ ਖਬਰਾਂ ਲਗਾਤਾਰ ਆ ਰਹੀਆਂ ਹਨ। ਆਕਸੀਜਨ ਦੀ ਕਮੀ ਕਾਰਨ ਕਈ ਲੋਕਾਂ ਦੀ ਮੌਤ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਅਜਿਹੇ ਚ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਤਮਾਮ ਸੈਲੇਬ੍ਰਿਟੀਜ਼ ਵੀ ਲੱਗੇ ਹੋਏ ਹਨ।ਹੁਣ ਰਿਤਿਕ ਰੌਸ਼ਨ ਨੇ ਭਾਰਤ ਦੀ ਮਦਦ ਲਈ ਸ਼ੁਰੂ ਕੀਤੇ ਗਏ ਇਕ ਫੰਡ ਰੇਜਿੰਗ ਕੈਮਪੇਨ ਚ ਆਰਥਿਕ ਮਦਦ ਕੀਤੀ ਹੈ। ਖਾਸ ਗੱਲ ਇਹ ਹੈ ਕਿ ਇਸ ਫੰਡ ਰੇਜਿੰਗ ਕੈਮਪੇਨ ਰਾਹੀਂ ਕਈ ਵਿਦੇਸ਼ੀ ਸੈਲੇਬ੍ਰਿਟਜੀ ਵੀ ਭਾਰਤ ਦੀ ਆਰਥਿਕ ਮਦਦ ਲਈ ਅੱਗੇ ਆਏ ਹਨ।ਲੇਖਕ ਤੇ ਲਾਈਫ ਕੋਚ ਜੈ ਸ਼ੈਟੀ ਨੇ ਇਸ ਦੀ ਜਾਣਕਾਰੀ ਇੰਸਟਾਗ੍ਰਾਮ ਤੇ ਇਕ ਪੋਸਟ ਰਾਹੀਂ ਦਿੱਤੀ । ਇਸ ਪੋਸਟ ਮੁਤਾਬਕ ਗਿਵ ਇੰਡੀਆ ਰਾਹੀਂ ਦੁਨੀਆਭਰ ਦੇ ਸੈਲੇਬਸ ਨੇ ਆਰਥਿਕ ਯੋਗਦਾਨ ਦਿੱਤਾ ਹੈ। ਜੈ ਨੇ ਇਨ੍ਹਾਂ ਸਾਰਿਆਂ ਦਾ ਧੰਨਵਾਦ ਕੀਤਾ ਹੈ।ਪੋਸਟ ਮੁਤਾਬਕ ਹਾਲੀਵੁੱਡ ਸੁਪਰਸਟਾਰ ਫਿਲਮ ਵਿਲ ਸਮਿਥ ਫੈਮਿਲੀ ਨੇ 50,000 ਡਾਲਰ ਡੋਨੇਟ ਕੀਤੇ ਹਨ। ਸ਼ਾਨ ਮੈਂਡਿਸ ਨੇ ਵੀ ਇਨੀ ਹੀ ਰਕਮ ਦਿੱਤੀ ਹੈ।ਦਿ ਏਲਨ ਸ਼ੋਅ ਨੇ 59000 ਡਾਲਰ ਇਕੱਠਾ ਕੀਤਾ ਹੈ। ਬ੍ਰੇਂਡਨ ਬਰਚਰਡ ਤੇ ਰੋਹਨ ਓਝਾ ਨੇ 50,000 ਡਾਲਰ ਦਾਨ ਕੀਤਾ ਹੈ। ਜਦਕਿ ਜੈਮੀ ਕੇਰਨ ਲੀਮਾ ਨੇ ਇਕ ਲੱਖ ਡਾਲਰ ਦਿੱਤਾ ਹੈ। ਕੈਮਿਲਾ ਕੇਬੇਲੋ ਨੇ 6000 ਡਾਲਰ ਇਕੱਠੇ ਕੀਤੇ ਹਨ ਜਦਕਿ ਰਿਤਿਕ ਰੌਸ਼ਨ ਨੇ 15,000 ਡਾਲਰ ਡੋਨੇਟ ਕੀਤਾ ਹੈ। ਜੈ ਨੇ ਇਨ੍ਹਾਂ ਸਾਰਿਆਂ ਨੂੰ ਆਪਣੇ ਚੈਨਲਜ਼ ਰਾਹੀਂ ਮਦਦ ਦੀ ਗੁਹਾਰ ਐਮਪਲੀਫਾਈ ਕਰਨ ਤੇ ਖੁਦ ਡੋਨੇਟ ਕਰਨ ਲਈ ਧੰਨਵਾਦ ਕੀਤਾ ਹੈ।