South Africa players: ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਰੱਦ ਹੋ ਗਈ ਹੈ । ਇਹ ਸੀਰੀਜ਼ ਰੱਦ ਹੋਣ ਤੋਂ ਬਾਅਦ ਹੁਣ ਦੱਖਣੀ ਅਫਰੀਕੀ ਟੀਮ ਦੇ ਸਾਰੇ ਖਿਡਾਰੀ ਸਿੱਧੇ ਆਪਣੇ ਦੇਸ਼ ਪਰਤਣਗੇ । ਇਹ ਸਾਰੇ ਖਿਡਾਰੀ ਸਿੱਧੇ ਕੋਲਕਾਤਾ ਤੋਂ ਆਪਣੇ ਘਰ ਲਈ ਰਵਾਨਾ ਹੋਣਗੇ ।
ਇਸ ਸਬੰਧੀ ਬੰਗਾਲ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਵੀਸ਼ੇਕ ਡਾਲਮੀਆ ਨੇ ਕਿਹਾ ਕਿ ਦੱਖਣੀ ਅਫਰੀਕਾ ਦੀ ਟੀਮ ਸੋਮਵਾਰ ਨੂੰ ਕੋਲਕਾਤਾ ਪਹੁੰਚੇਗੀ ਅਤੇ ਫਿਰ ਮੰਗਲਵਾਰ ਨੂੰ ਆਪਣੇ ਘਰ ਲਈ ਰਵਾਨਾ ਹੋਵੇਗੀ ।ਡਾਲਮੀਆ ਨੇ ਕਿਹਾ ਕਿ ਦੱਖਣੀ ਅਫਰੀਕਾ ਦੀ ਕ੍ਰਿਕਟ ਟੀਮ ਸੋਮਵਾਰ ਨੂੰ ਇੱਥੇ ਪਹੁੰਚੇਗੀ ਅਤੇ ਅਗਲੇ ਦਿਨ ਸਵੇਰੇ ਘਰ ਲਈ ਰਵਾਨਾ ਹੋਵੇਗੀ । ਉਨ੍ਹਾਂ ਦੱਸਿਆ ਕਿ BCCI ਵੱਲੋਂ ਹਵਾਈ ਅੱਡੇ ਦੇ ਨੇੜੇ ਹੀ ਉਨ੍ਹਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ।
ਜ਼ਿਕਰਯੋਗ ਹੈ ਕਿ ਭਾਰਤ ਅਤੇ ਦੱਖਣੀ ਅਫਰੀਕਾ ਦੀਆਂ ਕ੍ਰਿਕਟ ਟੀਮਾਂ ਵਿਚਾਲੇ ਤਿੰਨ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਧਰਮਸ਼ਾਲਾ ਵਿਖੇ ਖੇਡਿਆ ਜਾਣਾ ਸੀ ਪਰ ਮੀਂਹ ਕਾਰਨ ਇਹ ਮੈਚ ਨਹੀਂ ਹੋ ਸਕਿਆ । ਇਸ ਤੋਂ ਬਾਅਦ ਦੂਜਾ ਵਨਡੇ 15 ਮਾਰਚ ਨੂੰ ਲਖਨਊ ਅਤੇ ਤੀਜਾ ਵਨਡੇ 18 ਮਾਰਚ ਨੂੰ ਕੋਲਕਾਤਾ ਵਿੱਚ ਖੇਡਿਆ ਜਾਣਾ ਸੀ, ਪਰ ਕੋਰੋਨਾ ਵਾਇਰਸ ਕਾਰਨ ਇਨ੍ਹਾਂ ਮੈਚਾਂ ਨੂੰ ਰੱਦ ਕਰ ਦਿੱਤਾ ਗਿਆ ।
ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ 8 ਸਾਲ ਪਹਿਲਾਂ ਕ੍ਰਿਕਟ ਇਤਿਹਾਸ ਵਿੱਚ ਅਜਿਹਾ ਰਿਕਾਰਡ ਬਣਾਇਆ ਸੀ, ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ। 16 ਮਾਰਚ 2012 ਨੂੰ ਸਚਿਨ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਆਪਣਾ 100 ਵਾਂ ਸੈਂਕੜਾ ਪੂਰਾ ਕਰਕੇ ਵਿਸ਼ਵ ਰਿਕਾਰਡ ਬਣਾਇਆ ਸੀ। ਏਸ਼ੀਆ ਕੱਪ ਟੂਰਨਾਮੈਂਟ ਦੌਰਾਨ ਬੰਗਲਾਦੇਸ਼ ਮੀਰਪੁਰ ਦਾ ਸ਼ੇਰ-ਏ-ਬੰਗਲਾ ਸਟੇਡੀਅਮ ਇਸ ਇਤਿਹਾਸਕ ਪਲ ਦਾ ਗਵਾਹ ਬਣਿਆ ਸੀ। ਜਦੋਂ ਸਚਿਨ ਨੇ ਬੰਗਲਾਦੇਸ਼ ਖਿਲਾਫ 114 ਦੌੜਾਂ ਦੀ ਪਾਰੀ ਖੇਡ ਕੇ ਇਹ ਕਾਰਨਾਮਾ ਪੂਰਾ ਕੀਤਾ ਸੀ।