42.64 F
New York, US
February 4, 2025
PreetNama
ਖਾਸ-ਖਬਰਾਂ/Important News

ਕੋਵਿਡ ਦੀ ਲੈਬ-ਲੀਕ ਥਿਊਰੀ ‘ਤੇ ਬਾਇਡਨ ਸਰਕਾਰ ਦੀ ਰਾਇ ਬਦਲੀ

ਅਮਰੀਕਾ ‘ਚ ਜੋਅ ਬਾਇਡਨ ਦੀ ਡੈਮੋਕ੍ਰੇਟਿਕ ਸਰਕਾਰ ਨੇ ‘ਚੀਨੀ ਵਾਇਰਸ’ ਦੇ ਕਥਿਤ ਲੀਕ ‘ਤੇ ਬੜੇ ਨਾਟਕੀ ਅੰਦਾਜ਼ ‘ਚ ਆਪਣੀ ਰਾਇ ਬਦਲ ਲਈ ਹੈ। ਅਮਰੀਕੀ ਅਧਿਕਾਰੀਆਂ ਨੇ ਆਲਮੀ ਮਹਾਮਾਰੀ ਕੋਵਿਡ-19 ਦੇ ਵਾਇਰਸ ਦੇ ਵੁਹਾਨ ਦੀ ਲੈਬ ਤੋਂ ਫੈਲਣ ਦੇ ਸਿਧਾਂਤ ਨੂੰ ਸਹੀ ਮੰਨਦੇ ਹੋਏ ਇਸ ਦੀ ਤੁਲਨਾ ਜੰਗਲ ‘ਚ ਕੁਦਰਤੀ ਤਰੀਕੇ ਨਾਲ ਅੱਗ ਲੱਗਣ ਨਾਲ ਕੀਤੀ ਹੈ।

ਪਿਛਲੇ ਮਹੀਨਿਆਂ ‘ਚ ਲੈਬ ਲੀਕ ਦੇ ਸਿਧਾਂਤ ਨੂੰ ਏਨੀ ਹਵਾ ਮਿਲੀ ਕਿ ਰਾਸ਼ਟਰਪਤੀ ਜੋਅ ਬਾਇਡਨ ਨੇ ਅਮਰੀਕੀ ਖ਼ੁਫ਼ੀਆ ਏਜੰਸੀਆਂ ਨੂੰ 90 ਦਿਨਾਂ ਦੇ ਅੰਦਰ ਵਾਇਰਸ ਦੇ ਸਰੋਤ ਦਾ ਪਤਾ ਲਗਾਉਣ ਦੀ ਜਾਂਚ ਰਿਪੋਰਟ ਤਲਬ ਕੀਤੀ ਸੀ। ਸੀਐੱਨਐੱਨ ਮੁਤਾਬਕ ਅਮਰੀਕੀ ਖ਼ੁਫ਼ੀਆ ਵਿਭਾਗ ਵੀ ਇਸ ਗੱਲ ‘ਤੇ ਵੰਡਿਆ ਹੋਇਆ ਹੈ ਕਿ ਵੁਹਾਨ ਦੀ ਲੈਬ ਤੋਂ ਵਾਇਰਸ ਲੀਕ ਹੋਇਆ ਹੈ ਜਾਂ ਫਿਰ ਕੁਦਰਤੀ ਤੌਰ ‘ਤੇ ਜਾਨਵਰਾਂ ਤੋਂ ਇਨਸਾਨਾਂ ‘ਚ ਪਹੁੰਚ ਗਿਆ ਹੈ।

ਸੀਐੱਨਐੱਨ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਕਿਸੇ ਇਕ ਜਾਂ ਦੂਜੀ ਦਿਸ਼ਾ ‘ਚ ਜਾਣ ਲਈ ਨਵੇਂ ਸਬੂਤ ਬਹੁਤ ਘੱਟ ਹਨ। ਪਰ ਬਾਇਡਨ ਪ੍ਰਸ਼ਾਸਨ ਦੇ ਵੱਡੇ ਅਫ਼ਸਰ ਲੈਬ ‘ਚ ਵਾਇਰਸ ਦੇ ਲੀਕ ਹੋਣ ਦੇ ਸਿਧਾਂਤ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਤੇ ਇਸ ਵਿਚਾਰ ਨੂੰ ਬਹੁਤ ਖੁੱਲ੍ਹ ਕੇ ਦੇਖ ਰਹੇ ਹਨ। ਇਸ ਦੇ ਬਾਵਜੂਦ ਕੋਰੋਨਾ ਵਾਇਰਸ ‘ਤੇ ਅਧਿਐਨ ਕਨਰ ਵਾਲੇ ਤੇ ਇਨਫੈਕਸ਼ਨ ਦੇ ਸਰੋਤ ‘ਤੇ ਰਿਸਰਚ ਕਰਨ ਵਾਲੇ ਕਈ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਦਾ ਸਰੋਤ ਕੁਦਰਤੀ ਹੈ।ਸੂਤਰਾਂ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ‘ਚ ਖ਼ੁਫ਼ੀਆ ਪ੍ਰਸ਼ਾਸਨਾਂ ਦਾ ਮੰਨਣਾ ਹੈ ਕਿ ਵਾਇਰਸ ਸੰਭਵਤ ਤੌਰ ‘ਤੇ ਕੁਦਰਤੀ ਤਰੀਕੇ ਨਾਲ ਹੀ ਜਾਨਵਰਾਂ ਤੋਂ ਇਨਸਾਨਾਂ ਦੇ ਸੰਪਰਕ ‘ਚ ਆਇਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨੂੰ ਜਾਣਬੁੱਝ ਕੇ ਲੈਬ ‘ਚ ਤਿਆਰ ਨਹੀਂ ਕੀਤਾ ਗਿਆ।

Related posts

ਭਾਰਤ-ਚੀਨ ਵਿਵਾਦ ਦੌਰਾਨ ਅਮਰੀਕਾ ਤੋਂ ਆਇਆ ਫੋਨ, ਭਾਰਤ ਦੇ ਹੌਸਲੇ ਬੁਲੰਦ

On Punjab

ਗਣਤੰਤਰ ਦਿਵਸ ਸਮਾਰੋਹ ਦੌਰਾਨ ਭਾਗੀਦਾਰਾਂ ਅਤੇ ਵਿਭਿੰਨ ਖੇਤਰਾਂ ਨਾਲ ਸਬੰਧਤ ਸ਼ਖ਼ਸੀਅਤਾਂ ਨੂੰ ਕੀਤਾ ਸਨਮਾਨਿਤ

On Punjab

ਕੈਨੇਡਾ ‘ਚ ਸਿੱਖ ਵਿਦਿਆਰਥੀ ਨੂੰ ਬਣਾਇਆ ਨਿਸ਼ਾਨਾ, ਭਾਰਤ ਬੋਲਿਆ ਸਾਜ਼ਿਸ਼ਘਾੜਿਆਂ ਖਿਲਾਫ਼ ਹੋਏ ਐਕਸ਼ਨ

On Punjab