ਕੋਰੋਨਾ ਇਨਫੈਕਸ਼ਨ ਦੇ ਮਰੀਜ਼ਾਂ ’ਚ ਐਂਟੀਬਾਡੀ ਦਾ ਪੱਧਰ ਜ਼ਿਆਦਾ ਹੁੰਦਾ ਹੈ। ਐਂਟੀਬਾਡੀ ਨਾਲ ਉਨ੍ਹਾਂ ਲੋਕਾਂ ਦੀ ਸੁਰੱਖਿਆ ਜ਼ਿਆਦਾ ਹੁੰਦੀ ਹੈ ਜੋ ਵੈਕਸੀਨ ਦੀ ਡੋਜ਼ ਲੱਗਣ ਤੋਂ ਬਾਅਦ ਵੀ ਇਨਫੈਕਟਿਡ ਹੋਏ ਤੇ ਉਨ੍ਹਾਂ ਦੇ ਸਰੀਰ ’ਚ ਜ਼ਿਆਦਾ ਐਂਟੀਬਾਡੀ ਹੋਣ ਕਾਰਨ ਉਨ੍ਹਾਂ ਦੀ ਪ੍ਰਤੀ-ਰੋਧਕ ਸਮਰੱਥਾ ਖਾਸੀ ਵੱਧ ਗਈ ਹੈ।
ਜਰਨਲ ਆਫ ਦਿ ਅਮਰੀਕਨ ਮੈਡੀਕਲ ਐਸੋਸੀਏਸ਼ਨ ਦੇ ਖੋਜਕਾਰਾਂ ਨੇ ਅਮਰੀਕਾ ’ਚ 1960 ਸਿਹਤ ਮੁਲਾਜ਼ਮਾਂ ਨੂੰ ਫਾਈਜ਼ਰ ਜਾਂ ਮਾਡਰਨਾ ਵੈਕਸੀਨਾਂ ਦੀਆਂ ਦੋਵੇਂ ਖ਼ੁਰਾਕਾਂ ਦਿੱਤੀਆਂ ਸਨ। ਇਨ੍ਹਾਂ ’ਚ ਉਹ 73 ਲੋਕਾਂ ਵੀ ਸ਼ਾਮਲ ਹਨ ਜੋ ਵੈਕਸੀਨ ਦੀ ਪਹਿਲੀ ਡੋਜ਼ ਲੱਗਣ ਤੋਂ ਬਾਅਦ ਕੋਰੋਨਾ ਦੀ ਲਪੇਟ ’ਚ ਆਏ ਸਨ। ਇਨ੍ਹਾਂ ਲੋਕਾਂ ਨੂੰ ਵੀ ਦੋ ਸਮੂਹਾਂ ’ਚ ਵੰਡਿਆ ਗਿਆ। ਇਨ੍ਹਾਂ ’ਚ ਇਕ ਸਮੂਹ ਉਹ ਲੋਕ ਸ਼ਾਮਲ ਹਨ ਜਿਨ੍ਹਾਂ ਨੂੰ ਵੈਕਸੀਨ ਲੱਗਣ ਤੋਂ ਬਾਅਦ 90 ਦਿਨਾਂ ਦੇ ਅੰਦਰ ਇਨਫੈਕਸ਼ਨ ਹੋਈ ਤੇ ਦੂਜਾ ਸਮੂਹ ਉਹ, ਜਿਨ੍ਹਾਂ ਨੂੰ ਵੈਕਸੀਨ ਲੱਗਣ ਤੋਂ ਤੁਰੰਤ ਬਾਅਦ ਹੀ ਇਨਫੈਕਸ਼ਨੁ ਹੋਈ। ਦੋਵਾਂ ਸਮੂਹਾਂ ਦੀ ਰਿਪੋਰਟ ਦੀ ਛੇ ਮਹੀਨੇ ਬਾਅਦ ਜਾਂਤ ਕੀਤੀ ਗਈ ਤੇ ਉਸੇ ਆਧਾਰ ’ਤੇ ਖੋਜ ’ਚ ਸਿੱਟੇ ਕੱਢ ਗਏ ਹਨ। ਦਰਅਸਲ ਇਸ ਵਾਇਰਸ ਦੀ ਸਪਾਈਕ ਹੈਲਥ ਸੈੱਲ ’ਚ ਵਡ਼੍ਹਨ ਦਾ ਰਸਤਾ ਬਣਾਉਂਦੀ ਹੈ। ਇਨ੍ਹਾਂ ਨੂੰ ਨਸ਼ਟ ਕਰਨ ਲਈ ਵੈਕਸੀਨ ਜ਼ਰੀਏ ਇਮੋਨੋਗਲੋਬੁਲਿ ਜੀ ਐਂਟੀਬਾਡੀ ਨਾਲ ਸਰੀਰ ਦੀ ਪ੍ਰਤੀਰੱਖਿਆ ਸਮਰੱਥਾ ਨੂੰ ਵਧਾਇਆ ਜਾਂਦਾ ਹੈ। ਅਮਰੀਕਾ ਦੀ ਜੌਨ ਹਾਪਕਿੰਸ ਯੂਨੀਵਰਸਿਟੀ ਦੀ ਮੁੱਖ ਖੋਜਕਰਤਾ ਡਾਇਨਾ ਝੋਂਗ ਨੇ ਦੱਸਿਆ ਕਿ ਪਹਿਲੇ ਮਹੀਨੇ ਤੋਂ ਬਾਅਦ ਇਨ੍ਹਾਂ ਮਰੀਜ਼ਾਂ ਦੇ ਸਰੀਰ ’ਚ 14 ਫ਼ੀਸਦੀ ਐਂਟੀਬਾਡੀ ਬਣੀ, ਜਦੋਂਕਿ ਤਿੰਨ ਮਹੀਨੇ ਬਾਅਦ 19 ਫ਼ੀਸਦੀ ਤੇ ਛੇ ਮਹੀਨੇ ਬਾਅਦ 56 ਫ਼ੀਸਦੀ ਐਂਟੀਬਾਡੀ ਬਣੀ ਸੀ।