ਅਮਰੀਕਾ ਨੇ ਵਿਸ਼ਵ ਮਹਾਮਾਰੀ ਕੋਵਿਡ-19 ਨਾਲ ਭਵਿੱਖ ’ਚ ਨਿਪਟਣ ’ਚ ਐਮਰਜੈਂਸੀ ਸਿਹਤ ਸੇਵਾਵਾਂ ਲਈ 4.1 ਕਰੋੜ ਡਾਲਰ (ਕਰੀਬ 3.40 ਅਰਬ ਰੁਪਏ) ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਅਮਰੀਕਾ ਹੁਣ ਤਕ ਭਾਰਤ ਨੂੰ ਇਸ ਮਾਮਲੇ ’ਚ 20 ਕਰੋੜ ਡਾਲਰ (ਕਰੀਬ 14.86 ਅਰਬ ਰੁਪਏ ਦੀ) ਦੀ ਮਦਦ ਕਰ ਚੁੱਕਾ ਹੈ।
ਅੰਤਰਰਾਸ਼ਟਰੀ ਵਿਕਾਸ ਸਬੰਧੀ ਅਮਰੀਕੀ ਏਜੰਸੀ (ਯੂਐੱਸਏਆਈਡੀ) ਨੇ ਦੱਸਿਆ ਕਿ ਭਾਰਤ ਦੀ ਜ਼ਰੂਰਤ ਨੂੰ ਦੇਖਦੇ ਹੋਏ ਅਮਰੀਕਾ ਮਦਦ ਲਈ ਅੱਗੇ ਆਇਆ ਹੈ। ਕੋਵਿਡ-19 ਨਾਲ ਲੜਾਈ ’ਚ ਅਮਰੀਕਾ ਹੁਣ ਭਾਰਤ ਦੇ ਲੋਕਾਂ ਨਾਲ ਖੜ੍ਹਾ ਹੈ। ਭਾਰਤ ਨੂੰ 4.1 ਕਰੋੜ ਡਾਲਰ (ਕਰੀਬ 3.04 ਅਰਬ ਰੁਪਏ) ਦੀ ਆਰਥਿਕ ਮਦਦ ਦਾ ਐਲਾਨ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਇਸ ਨਾਲ ਭਾਰਤ ਦੀ ਕੋਵਿਡ-19 ਖ਼ਿਲਾਫ਼ ਤਿਆਰੀ ਹੋਰ ਮਜ਼ਬੂਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਯੂਐੱਸਏਆਈਡੀ ਸਹਾਇਤਾ ਨਾਲ ਕੋਰੋਨਾ ਦੇ ਪ੍ਰੀਖਣ ’ਚ ਮਦਦ ਮਿਲਣ ਨਾਲ ਹੀ ਇਸ ਦੌਰਾਨ ਲੋਕਾਂ ਦੀ ਮਾਨਸਿਕ ਸਿਹਤ ਦਾ ਵੀ ਖਿਆਲ ਰੱਖਿਆ ਜਾਵੇਗਾ।