india health ministry says recovery: ਕੋਰੋਨਾ ਵਾਇਰਸ ਭਾਰਤ ਵਿੱਚ ਤਬਾਹੀ ਮਚਾ ਰਿਹਾ ਹੈ। ਹਰ ਰੋਜ਼ ਸੈਂਕੜੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ, ਜੋ ਕਿ ਸਰਕਾਰ ਦੀ ਚਿੰਤਾ ਨੂੰ ਵਧਾ ਰਹੇ ਹਨ। ਪਰ ਵੱਧ ਰਹੇ ਅੰਕੜਿਆਂ ਵਿੱਚ ਇੱਕ ਰਾਹਤ ਦੀ ਖ਼ਬਰ ਵੀ ਹੈ। ਦੇਸ਼ ਵਿੱਚ ਇਸ ਸਮੇਂ ਕੋਰੋਨਾ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਤੀ ਵਿੱਚ ਵਾਧਾ ਹੋਇਆ ਹੈ, ਨਾਲ ਹੀ ਇਸ ਮਹਾਂਮਾਰੀ ਕਾਰਨ ਮੌਤ ਦੀ ਦਰ ਵੀ ਘੱਟ ਰਹੀ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਰੋਜ਼ਾਨਾ ਅੰਕੜਿਆਂ ਅਨੁਸਾਰ ਪਿੱਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 260 ਵਿਅਕਤੀ ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਤੋਂ ਠੀਕ ਹੋਏ ਹਨ ਅਤੇ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਇਹ ਅੱਜ ਤੱਕ ਦਾ ਸਭ ਤੋਂ ਉੱਚਾ ਅੰਕੜਾ ਹੈ, ਇਸ ਤੋਂ ਪਹਿਲਾਂ, ਇੱਕ ਦਿਨ ਵਿੱਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 183 ਸੀ। ਅੰਕੜਿਆਂ ਮੁਤਾਬਿਕ ਬੁੱਧਵਾਰ ਨੂੰ 11.41%, ਵੀਰਵਾਰ ਨੂੰ 12.02% ਅਤੇ ਸ਼ੁੱਕਰਵਾਰ ਨੂੰ 13.06% ਲੋਕ ਇਸ ਵਾਇਰਸ ਤੋਂ ਠੀਕ ਹੋਏ ਹਨ।
ਇਨ੍ਹਾਂ ਤੋਂ ਇਲਾਵਾ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਤੀ ਹੁਣ ਹੌਲੀ ਹੋ ਗਈ ਹੈ। ਇਸ ਤੋਂ ਪਹਿਲਾਂ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਅੰਕੜੇ ਹਰ ਤਿੰਨ ਦਿਨਾਂ ‘ਚ ਦੁਗਣੇ ਹੋ ਰਹੇ ਸਨ, ਪਰ ਇਹ ਰਫਤਾਰ ਪਿੱਛਲੇ ਦਿਨਾਂ ਵਿੱਚ ਮੱਠੀ ਪੈ ਗਈ ਹੈ। ਹੁਣ 5 ਤੋਂ 6 ਦਿਨਾਂ ਵਿੱਚ, ਕੋਰੋਨਾ ਵਾਇਰਸ ਦੇ ਮਾਮਲੇ ਦੁਗਣੇ ਹੋ ਰਹੇ ਹਨ। ਭਾਰਤ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ 400 ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਪਰ ਪਿੱਛਲੇ ਦਿਨਾਂ ਵਿੱਚ, ਦੇਸ਼ ਵਿੱਚ ਮੌਤਾਂ ਦੀ ਰਫਤਾਰ ਹੌਲੀ ਹੋ ਗਈ ਹੈ। ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਕੁੱਲ ਮਾਮਲਿਆਂ ‘ਚ ਮਰਨ ਵਾਲਿਆਂ ਦੀ ਗਿਣਤੀ 3.3% ਹੈ, ਜੋ ਕਿ ਕਿਸੇ ਵੀ ਯੂਰਪੀਅਨ ਦੇਸ਼ ਨਾਲੋਂ ਬਹੁਤ ਘੱਟ ਹੈ।
ਪਿੱਛਲੇ ਹਫ਼ਤੇ ਤੱਕ, ਸਪੇਨ ਵਿੱਚ ਇਹ ਰਫਤਾਰ 9.73 ਪ੍ਰਤੀਸ਼ਤ, ਇਟਲੀ ਵਿੱਚ 12.72 ਪ੍ਰਤੀਸ਼ਤ ਅਤੇ ਯੂਨਾਈਟਿਡ ਕਿੰਗਡਮ ਵਿੱਚ 12 ਪ੍ਰਤੀਸ਼ਤ ਸੀ। ਦੱਖਣੀ ਕੋਰੀਆ ਵਿੱਚ ਮੌਤ ਦੀ ਰਫਤਾਰ ਸਭ ਤੋਂ ਘੱਟ ਹੈ, ਇੱਥੇ 2.10 ਪ੍ਰਤੀਸ਼ਤ ਹੈ। ਧਿਆਨ ਯੋਗ ਹੈ ਕਿ ਸ਼ੁੱਕਰਵਾਰ ਸਵੇਰ ਤੱਕ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਕੋਰੋਨਾ ਵਾਇਰਸ ਦੇ ਕੁੱਲ 13387 ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ 437 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ। ਹੁਣ ਤੱਕ ਦੇਸ਼ ਵਿੱਚ 1749 ਲੋਕ ਇਸ ਮਹਾਂਮਾਰੀ ਨੂੰ ਹਰਾ ਕੇ ਠੀਕ ਹੋ ਚੁੱਕੇ ਹਨ।